ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰਾਹ ਖ਼ਾਨ, ਰਵੀਨਾ ਟੰਡਨ ਤੇ ਭਾਰਤੀ ਸਿੰਘ ਨੇ ਰੋਮਨ ਕੈਥੋਲਿਕ ਚਰਚ ਤੋਂ ਮੰਗੀ ਮਾਫ਼ੀ

ਫ਼ਰਾਹ ਖ਼ਾਨ, ਰਵੀਨਾ ਟੰਡਨ ਤੇ ਭਾਰਤੀ ਸਿੰਘ ਨੇ ਰੋਮਨ ਕੈਥੋਲਿਕ ਚਰਚ ਤੋਂ ਮੰਗੀ ਮਾਫ਼ੀ

ਫ਼ਿਲਮਸਾਜ਼ ਫ਼ਰਾਹ ਖ਼ਾਨ ਤੇ ਅਦਾਕਾਰਾ ਰਵੀਨਾ ਟੰਡਨ ਨੇ ਰੋਮਨ ਕੈਥੋਲਿਕ ਚਰਚ ਦੇ ਭਾਰਤੀ ਕਾਰਡੀਨਲ ਕਾਰਡੀਨਲ ਓਸਵਾਲਡ ਗ੍ਰੇਸ਼ੀਅਸ (Cardinal Oswald Gracias) ਤੋਂ ਮਾਫ਼ੀ ਮੰਗ ਲਈ ਹੈ। ਪਿਛਲੇ ਦਿਨਾਂ ਦੌਰਾਨ ਉਨ੍ਹਾਂ ਵੱਲੋਂ ਇੱਕ ਟੀਵੀ ਸ਼ੋਅ ‘ਬੈਕਬੈਂਚਰਜ਼’ ’ਚ ਮਸੀਹੀ ਧਾਰਮਿਕ ‘ਹੈਲੀਲੂਈਆ’ ਦੇ ਅਸ਼ਲੀਲ ਮਤਲਬ ਕੱਢਣ ਕਾਰਨ ਉਨ੍ਹਾਂ ਵਿਰੁੱਧ ਅਜਨਾਲਾ (ਅੰਮ੍ਰਿਤਸਰ) ਅਤੇ ਫ਼ਿਰੋਜ਼ਪੁਰ ’ਚ ਕੇਸ ਵੀ ਦਾਇਰ ਕੀਤੇ ਜਾ ਗਏ ਸਨ।

 

 

ਇਨ੍ਹਾਂ ਦੋਵਾਂ ਤੋਂ ਇਲਾਵਾ ਪੰਜਾਬੀ ਮੂਲ ਦੀ ਕਾਮੇਡੀਅਨ ਭਾਰਤੀ ਸਿੰਘ ਵੀ ਉਨ੍ਹਾਂ ਦੇ ਨਾਲ ਸੀ, ਜਿਸ ਨੇ ਅਸਲ ਵਿੱਚ ਉਸ ਕੋਝੇ ਤੇ ਘਿਨਾਉਣੇ ਮਜ਼ਾਕ ਦੀ ਸ਼ੁਰੂਆਤ ਕੀਤੀ ਸੀ। ਇਸ ਪ੍ਰੋਗਰਾਮ ਕਾਰਨ ਦੁਨੀਆ ਭਰ ਦੇ ਈਸਾਈ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਸਨ।

 

 

ਅੱਜ ਜਲੰਧਰ ਦੇ ਮਸੀਹੀ ਭਾਈਚਾਰੇ ਨੇ ਵੀ ਪੁਲਿਸ ਕੋਲ ਇਸ ਮਾਮਲੇ ’ਚ ਲਿਖਤੀ ਸ਼ਿਕਾਇਤ ਦਰਜ ਕੀਤੀ ਹੈ। ਇਸ ਵਿਵਾਦ ਤੋਂ ਬਾਅਦ ਟੀਵੀ ਪ੍ਰੋਗਰਾਮ ‘ਬੈਕਬੈਂਚਰਜ਼’ ਦੇ ਪ੍ਰਾਯੋਜਕ ਫ਼ਲਿਪਕਾਰਟ ਵਿਡੀਓ ਓਰਿਜਨਲ ਨੇ ਵੀ ਟਵਿਟਰ ਉੱਤੇ ਮਾਫ਼ੀ ਮੰਗ ਲਈ ਹੈ ਤੇ ਉਹ ਵਿਡੀਓ ਇੰਟਰਨੈੱਟ ਤੋਂ ਵਾਪਸ ਲੈ ਲਈ ਗਈ ਹੈ।

 

 

ਫ਼ਰਹਾ ਖ਼ਾਨ ਨੇ ਆਪਣੇ ਇੱਕ ਬਿਆਨ ’ਚ ਦੱਸਿਆ ਕਿ ਉਹ ਰਵੀਨਾ ਟੰਡਨ ਨਾਲ ਰੋਮਨ ਕੈਥੋਲਿਕ ਚਰਚ ਦੇ ਇੰਡੀਅਨ ਕਾਰਡੀਨਲ ਨੂੰ ਮਿਲਣ ਲਈ ਗਏ ਸਨ ਤੇ ਉੱਥੇ ਉਨ੍ਹਾਂ ਉਸ ਇਤਰਾਜ਼ਯੋਗ ਪ੍ਰੋਗਰਾਮ ਲਈ ਬਿਨਾ ਸ਼ਰਤ ਮਾਫ਼ੀ ਮੰਗ ਲਈ।

 

 

ਫ਼ਰਹਾ ਖ਼ਾਨ ਨੇ ਦੱਸਿਆ ਕਿ – ‘ਅਸੀਂ ਕਾਰਡੀਨਲ ਓਸਵਾਲਡ ਗ੍ਰੇਸ਼ੀਅਸ ਨੂੰ ਮਿਲੇ। ਅਸੀਂ ਆਪਣੀ ਗ਼ਲਤੀ ਲਈ ਉਨ੍ਹਾਂ ਤੋਂ ਮਾਫ਼ੀ ਮੰਗੀ ਤੇ ਉਨ੍ਹਾਂ ਬਹੁਤ ਹੀ ਪਿਆਰ ਨਾਲ ਸਾਡੇ ਸਿਰਾਂ ਉੱਤੇ ਮਿਹਰ ਭਰਿਆ ਹੱਥ ਰੱਖਿਆ ਅਤੇ ਸਾਡੀ ਮਾਫ਼ੀ ਕਬੂਲ ਕਰ ਲਈ। ਉਨ੍ਹਾਂ ਇਸ ਮਾਮਲੇ ’ਚ ਸਾਡੇ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਹੈ।’

 

 

‘ਇੰਡੀਅਨ ਕ੍ਰਿਸਚੀਅਨ ਵੁਆਇਸ’ ਦੇ ਪ੍ਰਧਾਨ ਡਾ. ਅਬਰਾਹਮ ਮਥਾਈ ਨੇ ਕਿਹਾ ਕਿ ਫ਼ਰਾਹ ਖ਼ਾਨ, ਰਵੀਨਾ ਟੰਡਨ ਤੇ ਭਾਰਤੀ ਸਿੰਘ ਵੱਲੋਂ ਪੇਸ਼ ਕੀਤੀ ਮਾਫ਼ੀ ਮਸੀਹੀ ਕੌਮ ਨੇ ਪ੍ਰਵਾਨ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨੇ ਕਲਾਕਾਰਾਂ ਨੇ ਲਿਖਤੀ ਰੂਪ ਵਿੱਚ ਬਿਨਾ ਸ਼ਰਤ ਮਾਫ਼ੀ ਮੰਗੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farah Khan Raveena Tandon and Bharati singh tendered apology to Roman Catholic Church