ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਵਾਰਾ ਕੁੱਤੇ ਨੇ ਚੱਬਿਆ ਮਾਸੂਮ ਬੱਚੇ ਦਾ ਮੂੰਹ, ਲੱਗੇ 250 ਤੋਂ ਵੱਧ ਟਾਂਕੇ

ਅੱਜ ਦੇ ਸਮੇਂ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਬਹੁਤ ਜ਼ਿਆਦਾ ਵੱਧ ਗਿਆ ਹੈ। ਇੱਕ ਦਰਦਨਾਕ ਮਾਮਲਾ ਹਰਿਆਣਾ ਦੇ ਫਰੀਦਾਬਾਦ 'ਚ ਵੇਖਣ ਨੂੰ ਮਿਲਿਆ ਹੈ, ਜਿੱਥੇ ਢਾਈ ਸਾਲਾ ਬੱਚੇ 'ਤੇ ਕੁੱਤੇ ਨੇ ਹਮਲਾ ਕਰ ਦਿੱਤਾ। ਇਲਾਜ ਲਈ ਹਸਪਤਾਲ 'ਚ ਦਾਖਲ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
 

ਫਰੀਦਾਬਾਦ ਦੇ ਪਲਵਲੀ ਪਿੰਡ 'ਚ ਸ਼ੁੱਕਰਵਾਰ ਸਵੇਰੇ 7.30 ਵਜੇ 5 ਆਵਾਰਾ ਕੁੱਤਿਆਂ ਨੇ ਢਾਈ ਸਾਲਾ ਬੱਚੇ 'ਤੇ ਹਮਲਾ ਕਰ ਕੇ ਉਸ ਦੀ ਨੱਕ ਅਤੇ ਅੱਖ ਦੇ ਉੱਪਰ ਵਾਲਾ ਹਿੱਸਾ ਬੁਰੀ ਤਰ੍ਹਾਂ ਖਾ ਲਿਆ। ਬੱਚੇ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਸੈਕਟਰ-16 ਸਥਿਤ ਮੈਟਰੋ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਲਗਭਗ 4 ਘੰਟੇ ਚਲੇ ਆਪ੍ਰੇਸ਼ਨ ਦੌਰਾਨ ਉਸ ਨੂੰ 250 ਟਾਂਕੇ ਲੱਗੇ ਹਨ। ਇਨ੍ਹਾਂ 'ਚੋਂ 150 ਟਾਂਕੇ ਚਿਹਰੇ 'ਤੇ ਲੱਗੇ ਹਨ। ਇਸ ਤੋਂ ਇਲਾਵਾ ਮੂੰਹ, ਨੱਕ, ਅੱਖ ਅਤੇ ਸਰੀਰ ਦੇ ਬਾਕੀ ਹਿੱਸਿਆਂ 'ਚ ਵੀ ਟਾਂਕੇ ਲੱਗੇ ਹਨ।
 

ਡਾਕਟਰਾਂ ਨੇ ਆਪ੍ਰੇਸ਼ਨ ਦੌਰਾਨ ਬੱਚੇ ਦੀ ਨੱਕ ਦੇ ਆਸਪਾਸ ਤੋਂ ਚਮੜੀ ਲੈ ਕੇ ਨੱਕ ਬਣਾਈ ਹੈ। ਇਸ ਤੋਂ ਇਲਾਵਾ ਅੱਖ ਦੀ ਪੁਤਲੀ ਨੂੰ ਵੀ ਬਣਾਉਟੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Faridabad Man eater dogs chews child face more than 250 stitches condition critical