ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਰੀਦਾਬਾਦ : ਡਾਕਘਰ ਦੇ ਕੈਸ਼ੀਅਰ ਨੂੰ ਗੋਲੀ ਮਾਰਕੇ ਨਕਦੀ ਲੁੱਟੀ

ਫਰੀਦਾਬਾਦ : ਡਾਕਘਰ ਦੇ ਕੈਸ਼ੀਅਰ ਨੂੰ ਗੋਲੀ ਮਾਰਕੇ ਨਕਦੀ ਲੁੱਟੀ

ਹਰਿਆਣਾ ਦੇ ਫਰੀਦਾਬਾਦ `ਚ ਮੰਗਲਵਾਰ ਨੂੰ ਹਥਿਆਰਬੰਦ ਬਦਮਾਸ਼ ਸੈਕਟਰ-22 `ਚ ਡਾਕਘਰ ਦੇ ਕੈਸ਼ੀਅਰ ਨੂੰ ਗੋਲੀ ਮਾਰਕੇ ਨਕਦੀ ਲੁੱਟ ਕੇ ਫਰਾਰ ਹੋ ਗਏ। ਗੋਲੀ ਲੱਗਣ ਕਾਰਨ ਜ਼ਖਮੀ ਕੈਸ਼ੀਅਰ ਸਿ਼ਵਰਾਮ ਨੂੰ ਬੀਕੇ ਹਸਪਤਾਲ ਭੇਜ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ `ਤੇ ਪਹੁੰਚ ਗਈ।


ਜਾਣਕਾਰੀ ਅਨੁਸਾਰ ਡਾਕਘਰ ਕਰਮਚਾਰੀ ਨੇ ਦੱਸਿਆ ਕਿ ਸ਼ਾਮ ਹੋਣ `ਤੇ ਉਹ ਕੈਸ਼ ਗਿਣ ਰਿਹਾ ਸੀ। ਇਸ ਦੌਰਾਨ ਬਦਮਾਸ਼ਾਂ ਨੇ ਗੋਲੀ ਮਾਰਕੇ ਨਕਦੀ ਲੁੱਟ ਲਈ। ਅਜੇ ਇਹ ਪਤਾ ਨਹੀਂ ਲੱਗਿਆ ਕਿ ਕਿੰਨਾਂ ਕੈਸ਼ ਲੁੱਟਿਆ ਗਿਆ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਜ਼ਮਾਂ ਦੀ ਪਹਿਚਾਣ ਲਈ ਇਲਾਕੇ `ਚ ਲੱਗੇ ਸੀਸੀਟੀਵੀ ਦੀ ਫੁਟੇਜ਼ ਦੇਖ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Faridabad: post office cashier shot and cash robbed