ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨ ਨੇ ਵਿਕਸਤ ਕੀਤੀ ਦਰੱਖ਼ਤ ਉੱਤੇ ਚੜ੍ਹਨ ਵਾਲੀ ਮਸ਼ੀਨ, ਵੇਖੋ Video

ਸਿੱਧੇ ਅਤੇ ਚਿਕਨੇ ਹੋਣ ਕਾਰਨ ਸੁਪਾਰੀ ਦੇ ਦਰੱਖ਼ਤਾਂ ਉੱਤੇ ਚੜ੍ਹਣਾ ਬੇਹਦ ਟੇਢੀ ਖੀਰ ਹੁੰਦਾ ਹੈ ਪਰ ਹੁਣ ਇਹ ਕੰਮ ਆਸਾਨ ਹੋ ਜਾਵੇਗਾ। ਕਰਨਾਟਕ ਦੇ ਮੰਗਲੁਰੂ ਵਿੱਚ ਰਹਿਣ ਵਾਲੇ ਇੱਕ ਕਿਸਾਨ ਨੇ ਇਸ ਤਰ੍ਹਾਂ ਦੇ ਸਿੱਧੇ ਦਰੱਖ਼ਤਾਂ ਉੱਤੇ ਚੜ੍ਹਣ ਵਾਲੀ ਖ਼ਾਸ ਮਸ਼ੀਨ ਤਿਆਰ ਕੀਤੀ ਹੈ। 

 

 

 

ਸਾਜਿਪਾਮੂਡਾ ਪਿੰਡ ਦੇ ਰਹਿਣ ਵਾਲੇ ਇਸ ਕਿਸਾਨ ਦਾ ਨਾਮ ਗਣਪਤੀ ਭੱਟ ਹੈ। ਬਾਇਕ ਦਾ ਵਜਨ 20 ਕਿਲੋ ਹੈ। ਮਸ਼ੀਨ 60 ਤੋਂ 80 ਦੀ ਗਤੀ ਨਾਲ ਦਰੱਖ਼ਤਾਂ ਉੱਤੇ ਚੜ੍ਹ ਸਕਦੀ ਹੈ। ਔਸਤਨ ਇੱਕ ਲਿਟਰ ਪੈਟਰੋਲ ਵਿੱਚ ਇਸ ਮਸ਼ੀਨ ਨਾਲ 80 ਦਰੱਖ਼ਤਾਂ ਉੱਤੇ ਚੜ੍ਹਿਆ ਜਾ ਸਕਦਾ ਹੈ। ਖ਼ਾਸ ਗੱਲ ਹੈ ਕਿ ਇਹ 80 ਕਿਲੋ ਵਜਨ ਲੈ ਕੇ ਬਾਇਕ ਉਪਰ ਚੜ੍ਹ ਸਕਦੀ ਹੈ।


ਡੇਲੀ ਮੇਲ ਦੀ ਰਿਪੋਰਟ ਮੁਤਾਬਕ 49 ਸਾਲਾ ਭੱਟ ਨੇ ਇਸ ਮਸ਼ੀਨ ਨੂੰ 7 ਮਹੀਨਿਆਂ ਵਿੱਚ ਤਿਆਰ ਕੀਤਾ ਹੈ। ਗਣਪਤੀ ਦੱਸਦਾ ਹੈ ਕਿ ਇਹ ਮਸ਼ੀਨ ਬਹੁਤ ਉਪਯੋਗੀ ਹੈ। ਇਸ ਮਸ਼ੀਨ ਦੀ ਬਹੁਤ ਮੰਗ ਹੈ ਜਿਵੇਂ ਜਿਵੇਂ ਕਿਸਾਨਾਂ ਨੂੰ ਇਸ ਮਸ਼ੀਨ ਦੀ ਜਾਣਕਾਰੀ ਮਿਲ ਰਹੀ ਹੈ। ਉਹ ਮੇਰੇ ਨਾਲ ਸੰਪਰਕ ਕਰਕੇ ਇਸ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਨੇੜਲੇ 50 ਤੋਂ ਵੱਧ ਕਿਸਾਨਾਂ ਨੇ ਇਸ ਮਸ਼ੀਨ ਦੀ ਮੰਗ ਕੀਤੀ ਹੈ। ਹਰ ਮਸ਼ੀਨ ਦੀ ਕੀਮਤ 75000 ਰੁਪਏ ਹੈ।


ਬਾਇਕ ਉੱਤੇ ਬੈਠ ਕੇ ਮਹਿਜ 30 ਸੈਕਿੰਡ ਵਿੱਚ ਸਿੱਧੇ ਦਰੱਖ਼ਤ ਉੱਤੇ ਪਹੁੰਚਿਆ ਜਾ ਸਕਦਾ ਹੈ। ਇਸ ਤੋਂ ਬਾਅਦ ਆਸਾਨੀ ਨਾਲ ਕੀਟਨਾਸ਼ਕਾਂ ਦਾ ਛਿੜਕਾਅ ਕਰ ਸਕਦੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmer Builds Tree Motorbike To Scale 100ft Trunks In Search Of Nuts