ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਜ਼ੇ ਦੇ ਦੈਂਤ ਨੇ ਨਿਗਲਿਆ ਕਿਸਾਨ, 2.5 ਲੱਖ ਦਾ ਸੀ ਬੈਂਕ ਕਰਜ਼ਾ

ਐਤਵਾਰ ਸਵੇਰ ਦੇਸ਼ ਚ ਇੱਕ ਹੋਰ ਕਿਸਾਨ ਨੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ। ਕਿਸਾਨ ਤੇ ਲਗਭਗ ਢਾਈ ਲੱਖ ਰੁਪਏ ਦਾ ਸਰਕਾਰੀ ਕਰਜ਼ਾ ਸੀ। ਉਹ ਕਰਜ਼ਾ ਮੋੜਨ ਚ ਅਸਫਲ ਸੀ। ਆਰੋਪ ਹੈ ਕਿ ਪਿਛਲੇ ਦਿਨੀਂ ਤਹਿਸੀਲ ਬੈਂਕ ਰਿਕਵਰੀ ਟੀਮ ਨੇ ਉਸਨੂੰ ਫੜਨ ਦੀ ਕੋਸਿ਼ਸ਼ ਕੀਤੀ ਸੀ। ਉਸ ਨੇ ਭੱਜ ਕੇ ਖੁੱਦ ਨੂੰ ਬਚਾਇਆ। ਇਸ ਘਟਨਾ ਮਗਰੋਂ ਹੀ ਉਹ ਭਾਰੀ ਤਣਾਅ ਚੋਂ ਲੰਘ ਰਿਹਾ ਸੀ।

 

ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਚ ਆਗਰਾ ਦੇ ਖੈਰਾਗੜ੍ਹ ਇਲਾਕੇ ਦੇ ਪਿੰਡ ਸਰੈਂਧੀ ਚ ਸਵੇਰ ਲਗਭਗ 8 ਵਜੇ ਸਰੈਂਧੀ ਨਿਵਾਸੀ 40 ਸਾਲਾ ਸਿ਼ਵਰਾਮ ਦੀ ਲਾਸ਼ ਤਲਾਅ ਕੋਲ ਦਰੱਖਤ ਤੇ ਲੱਟਕਦੀ ਮਿਲੀ। ਪਿੰਡ ਵਾਸੀਆਂ ਨੇ ਉਸਨੂੰ ਪਛਾਣਿਆ। ਪਰਿਵਾਰ ਨੇ ਮੌਕੇ ਤੇ ਪੁੱਜ ਕੇ ਮ੍ਰਿਤਕ ਦੀ ਲਾਸ਼ ਥੱਲੇ ਉਤਾਰੀ।

 

ਵੱਡੇ ਭਾਈ ਕੇਸ਼ਵ ਨੇ ਦੱਸਿਆ ਕਿ ਲਗਭਗ 6 ਸਾਲ ਪਹਿਲਾਂ ਸਿ਼ਵਰਾਮ ਨੇ ਬੈਂਕ ਤੋਂ ਖੇਤੀਬਾੜੀ ਲਈ 1.5 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਖੇਤੀ ਘਾਟੇ ਚ ਬਰਬਾਦ ਹੋ ਗਈ ਸੀ। ਉਸਨੇ ਦੂਜੇ ਸਾਲ ਵਿਆਜ ਤੇ ਪੈਸਾ ਚੁੱਕ ਕੇ ਫਿਰ ਖੇਤੀ ਕੀਤੀ ਜਦਕਿ ਇਸ ਸਾਲ ਵੀ ਫਸਲ ਚੰਗੀ ਨਾ ਸਕੀ। ਜਿਸ ਕਾਰਨ ਉਕਤ ਕਿਸਾਨ ਦੋਪਾਸਿਓਂ ਫੱਸ ਗਿਆ। ਘਰ ਚ ਵੀ ਰੋਟੀ ਪਾਣੀ ਨੂੰ ਮੁਸ਼ਕਲ ਹੋਣ ਲੱਗੀ। ਸਿ਼ਵਰਾਮ ਲੱਕਭੰਨ ਮਿਹਨਤ ਕਰਦਿਆਂ ਸਿਰ ਚੜ੍ਹੇ ਕਰਜ਼ੇ ਨੂੰ ਲਾਹੁਣਾ ਚਾਹੁੰਦਾ ਸੀ ਪਰ ਇਸ ਸਾਲ ਵੀ ਮੀਂਹ ਨੇ ਉਸਦੀ ਸਾਰੀ ਫਸਲ ਖਰਾਬ ਕਰ ਦਿੱਤੀ। ਦੂਜੇ ਪਾਸ ਬੈਂਕ ਦਾ ਵਿਆਜ ਵੱਧਦਾ ਚਲਾ ਗਿਆ ਤੇ ਬੈਂਕ ਦੀ ਰਕਮ ਵੱਧ ਕੇ ਢਾਈ ਲੱਖ ਰੁਪਏ ਹੋ ਗਈ।

 

ਤਹਿਸੀਲ ਦੀ ਰਿਕਵਰੀ ਟੀਮ ਕਈ ਦਿਨਾਂ ਤੋਂ ਸਿ਼ਵਰਾਮ ਦੀ ਭਾਲ ਕਰ ਰਹੀ ਸੀ। ਪਿਛਲੇ ਦਿਨੀਂ ਉਸਨੂੰ ਫੜਨ ਦੀ ਕੋਸਿ਼ਸ਼ ਕੀਤੀ ਸੀ। ਜਿਸ ਚ ਬੱਚ ਤਾਂ ਗਿਆ ਭਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ ਕਿ ਇੱਕ ਦਿਨ ਉਹ ਜ਼ਰੂਰ ਫੜ੍ਹਿਆ ਜਾਵੇਗਾ। ਐਤਵਾਰ ਦੀ ਤੜਕੇ 5 ਵਜੇ ਸਿ਼ਵਰਾਮ ਪਟਪੜਗੰਜ ਚ ਤਲਾਅ ਤੇ ਮੱਛੀ ਫੜਨ ਲਈ ਗਿਆ ਸੀ ਜਿੱਥੇ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:farmer committed suicide over bank loan in agra