ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨ ਨੂੰ ਖੇਤ `ਚੋਂ ਮਿਲਿਆ 30 ਲੱਖ ਦਾ ਹੀਰਾ

ਕਿਸਾਨ ਨੂੰ ਖੇਤ `ਚੋਂ ਮਿਲਿਆ 30 ਲੱਖ ਦਾ ਹੀਰਾ

ਮੱਧ ਪ੍ਰਦੇਸ਼ ਦੇ ਪੰਨਾ ਦਾ ਰਹਿਣ ਵਾਲਾ ਇੱਕ ਕਿਸਾਨ ਰਾਤੋ-ਰਾਤ ਲਖਪਤੀ ਬਣ ਗਿਆਹੈ। ਹੀਰਿਆਂ ਲਈ ਪ੍ਰਸਿੱਧ ਪੰਨਾ ਜਿ਼ਲ੍ਹੇ `ਚ ਉਸ ਨੂੰ 12 ਕੈਰੇਟ 58 ਸੈਂਟ ਦਾ ਹੀਰਾ ਆਪਣੇ ਨਿਜੀ ਖੇਤ `ਚੋਂ ਮਿਲਿਆ ਹੈ; ਜਿਸ ਦੀ ਅਨੁਮਾਨਿਤ ਕੀਮਤ 30 ਲੱਖ ਰੁਪਏ ਦੱਸੀ ਗਈ ਹੈ। ਨੀਲਾਮੀ ਤੋਂ ਬਾਅਦ ਇਹ ਕਿਸਾਨ ਲਖਪਤੀ ਬਣ ਜਾਵੇਗਾ।


ਜਿ਼ਲ੍ਹਾ ਖਣਿਜ ਤੇ ਹੀਰਾ ਅਧਿਕਾਰੀ ਸੰਤੋਸ਼ ਸਿੰਘ ਨੇ ਅੱਜ ਦੱਸਿਆ ਕਿ ਪ੍ਰਕਾਸ਼ ਕੁਮਾਰ ਸ਼ਰਮਾ ਨਾਂਅ ਦੇ ਕਿਸਾਨ ਨੂੰ ਪੰਨਾ ਜਿ਼ਲ੍ਹਾ ਹੈੱਡਕੁਆਰਟਰਜ਼ ਤੋਂ 25 ਕਿਲੋਮੀਟਰ ਦੂਰ ਸਥਿਤ ਪਿੰਡ ਸਰਕੋਹਾ ਦੇ ਆਪਣੇ ਨਿਜੀ ਖੇਤ ਵਿੱਚੋਂ ਮਿਲਿਆ ਹੈ।


ਅਧਿਕਾਰੀ ਨੇ ਦੱਸਿਆ ਕਿ ਇਸ ਹੀਰੇ ਦੀ ਅਸਲ ਕੀਮਤ ਨੀਲਾਮੀ ਤੋਂ ਬਾਅਦ ਹੀ ਪਤਾ ਚੱਲ ਸਕੇਗੀ। ਉਸ ਕਿਸਾਨ ਨੇ ਉਹ ਹੀਰਾ ਅੱਜ ਦੁਪਹਿਰ ਇੱਕ ਵਜੇ ਸਰਕਾਰੀ ਦਫ਼ਤਰ `ਚ ਜਮ੍ਹਾ ਕਰਵਾ ਦਿੱਤਾ ਹੈ। ਹੁਣ ਇਹ ਹੀਰਾ ਅਗਲੀ ਨੀਲਾਮੀ `ਚ ਰੱਖਿਆ ਜਾਵੇਗਾ। ਹਰੇਕ ਤੀਜੇ ਮਹੀਨੇ ਹੀਰਿਆਂ ਦੀ ਨੀਲਾਮੀ ਹੁੰਦੀ ਹੈ।


ਅਧਿਕਾਰੀ ਨੇ ਦੱਸਿਆ ਕਿ ਜਦੋਂ ਇਹ ਹੀਰਾ ਨੀਲਾਮ ਹੋ ਜਾਵੇਗਾ, ਤਾਂ 12 ਫ਼ੀ ਸਦੀ ਰਾਇਲਟੀ ਤੇ ਹੋਰ ਟੈਕਸ ਕੱਟ ਕੇ ਜੋ ਵੀ ਪੈਸਾ ਬਚੇਗਾ, ਇਸ ਕਿਸਾਨ ਪ੍ਰਕਾਸ਼ ਕੁਮਾਰ ਸ਼ਰਮਾ ਨੂੰ ਦੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਸ ਖੇਤ `ਚੋਂ ਇਹ ਹੀਰਾ ਮਿਲਿਆ ਹੈ, ਉਹ ਕੇਦਾਰਨਾਥ ਰੈਕਵਾਰ ਦਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਪ੍ਰਕਾਸ਼ ਕੁਮਾਰ ਨੇ ਬਾਕਾਇਦਾ ਲੀਜ਼ `ਤੇ ਲਿਆ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmer found Rs 30 lakh diamond in field