ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨੀ ਦਰਦ : 19 ਟਨ ਆਲੂ ਵੇਚੇ, ਲਾਭ ਸਿਰਫ 490 ਰੁਪਏ

ਕਿਸਾਨੀ ਦਰਦ : 19 ਟਨ ਆਲੂ ਵੇਚੇ, ਲਾਭ ਸਿਰਫ 490 ਰੁਪਏ

ਪੁੱਤਾਂ ਵਾਂਗ ਪਾਲੀ ਫਸਲ ਦਾ ਜਦੋਂ ਕਿਸਾਨ ਨੇ ਵੇਚਣ ਬਾਅਦ ਹਿਸਾਬ ਕਿਤਾਬ ਕੀਤਾ ਤਾਂ ਉਸਦੇ ਹੋਸ ਉਡ ਗਏ। 368 ਪੈਕੇਟ ਦੀ ਵਿਕਰੀ `ਤੇ ਖਰਚ ਕੱਟਣ ਬਾਅਦ ਸਿਰਫ 490 ਰੁਪਏ ਹੀ ਲਾਭ ਹੋਇਆ। ਹੈਰਾਨੀ ਦੀ ਗੱਲ ਹੈ ਕਿ ਜੇਕਰ ਇਸ ਹਿਸਾਬ ਬਣਾਇਆ ਜਾਵੇ ਤਾਂ ਕਿਸਾਨਾਂ ਨੁੰ ਪ੍ਰਤੀ 50 ਕਿਲੋ ਦੇ ਪੈਕਟ `ਤੇ ਸਿਰਫ 1.33 ਰੁਪਏ ਹੀ ਮਿਲੇ। ਉਸਦੀ ਲਾਗਤ 500 ਰੁਪਏ ਦੇ ਆਸਪਾਸ ਆਈ ਸੀ। ਕਿਸਾਨ ਨੇ ਇਸ ਲੈਣ-ਦੇਣ ਬਾਅਦ ਹੱਥ ਆਏ 490 ਰੁਪਏ ਦਾ ਮਨੀਆਰਡਰ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜਿਆ ਹੈ। ਇਹ ਮਾਮਲਾ ਉਤਰ ਪ੍ਰਦੇਸ਼ ਦੇ ਆਗਰਾ ਦਾ ਹੈ।


ਬਰੌਲੀ ਅਹੀਰ ਦੇ ਪਿੰਡ ਨਗਲਾ ਨਾਥੂ ਵਾਸੀ ਕਿਸਾਨ ਪ੍ਰਦੀਪ ਸ਼ਰਮਾ ਨੇ 368 ਪੈਕੇਟ ਆਲੂ (ਲਗਭਗ 19 ਟਨ) ਮਹਾਰਾਸ਼ਟਰ ਦੀ ਅਕੋਲਾ ਮੰਡੀ ਭੇਜੇ। ਮੰਡੀ `ਚ ਅਲੱਗ-ਅਲੱਗ ਵੈਰਾਇਟੀ ਦੇ ਇਸ ਆਲੂ ਲਈ 94,677 ਰੁਪਏ ਮਿਲੇ। ਇਸ ਮਾਲ ਨੂੰ ਭੇਜਣ `ਚ ਬਤੌਰ ਭਾੜਾ ਉਨ੍ਹਾਂ ਦਾ 42,030 ਰੁਪਏ ਲਗ ਗਿਆ।  ਇਸ ਤੋਂ ਇਲਾਵਾ ਮੰਡੀ `ਚ ਆਲੂ ਦੀ ਅਣਲੋਡਿੰਗ ਲਈ ਉਨ੍ਹਾਂ ਨੂੰ 993 ਰੁਪਏ ਖਰਚ ਕਰਨੇ ਪਏ।


ਆਲੂ ਵਿਕਾਉਣ ਵਾਲੇ ਦਲਾਲ ਨੇ ਕਮੀਸ਼ਨ ਦੇ 3790 ਰੁਪਏ ਰਖ ਲਏ। ਵੈਰਾਇਟੀ ਅਲੱਗ ਸੀ, ਇਸ ਲਈ ਛਟਾਈ ਕਰਾਈ ਗਈ। ਇਸ `ਚ ਵੀ ਕਿਸਾਨ ਦੀ ਜੇਬ `ਚੋਂ 400 ਰੁਪਏ ਅਲੱਗ ਲਗ ਗਏ। ਆਲੂ ਦੀ ਬੋਰੀ ਨੂੰ ਦੁਬਾਰਾ ਪੈਕ ਕਰਾਉਣ `ਚ ਸੁਤਲੀ ਦੀ ਵਰਤੋਂ ਕੀਤੀ ਗਈ ਜਿਸਦਾ ਖਰਚ 45 ਰੁਪਏ ਆਇਆ। ਇਹ ਆਲੂ ਕੋਲਡ ਸਟੋਰ `ਚ ਰੱਖੇ ਸਨ, ਇਸਦਾ ਭੰਡਾਰਣ ਖਰਚ ਲਗਭਗ 46 ਹਜ਼ਾਰ ਰੁਪਏ ਆਇਆ। ਸਾਰੇ ਬਿੱਲਾਂ ਦੇ ਭੁਗਤਾਨ ਬਾਅਦ ਕਿਸਾਨ ਦੇ ਹੱਥ 490 ਰੁਪਏ ਆਏ।


ਕਈ ਮਾਮਲੇ ਸਾਹਮਣੇ ਆਏ


ਹਾਲ `ਚ ਖਦੌਲੀ ਦੇ ਇਕ ਕਿਸਾਨ ਦੇ ਹੱਥ ਵੀ ਅਜਿਹਾ ਹੀ ਮਾਮਲਾ ਹੋਇਆ ਸੀ। ਉਜਰਈ ਪਿੰਡ `ਚ ਰਹਿਣ ਵਾਲੇ ਦਰਆਬ ਸਿੰਘ ਨੇ ਪੁਨੇ ਮੰਡੀ `ਚ ਆਲੂ ਵੇਚਿਆ ਸੀ। ਸਾਰੇ ਖਰਚ ਦੇ ਬਾਅਦ ਉਨ੍ਹਾਂ ਦੇ ਹੱਥ 604 ਰੁਪਏ ਲਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਇਨ੍ਹਾਂ ਦੋ ਕਿਸਾਨਾਂ ਦੇ ਹੀ ਨਹੀਂ ਹਨ। ਕਈ ਹੋਰ ਵੀ ਅਜਿਹੇ ਅਨੁਭਵ ਹੋ ਚੁੱਕੇ ਹਨ। ਲਾਗਤ ਕੱਢਣਾ ਤਾਂ ਦੂਰ ਦੀ ਗੱਲ ਹੈ। ਕਿਸਾਨਾਂ ਦੇ ਹਿੱਸੇ ਐਨੀ ਰਕਮ ਵੀ ਨਹੀਂ ਆ ਰਹੀ ਕਿ ਉਹ ਅਗਲੀ ਖੇਤੀ ਬਾਰੇ ਸੋਚ ਸਕਣ। ਆਪਣੇ ਘਰ ਦਾ ਖਰਚ ਚਲਾ ਸਕਣ।


ਮੁੱਖ ਮੰਤਰੀ ਤੋਂ ਕੀਤੀ ਸੀ ਸਵੈ ਇਛੁੱਕ ਮੌਤ ਦੀ ਮੰਗ


ਆਲੂ ਦੀ ਫਸਲ `ਚ ਪਿਛਲੇ ਚਾਰ ਸਾਲਾਂ ਤੋਂ ਹੋ ਰਹੇ ਨੁਕਸਾਨ ਨਾਲ ਕਿਸਾਨ ਪ੍ਰਦੀਪ ਬੇਹੱਦ ਪ੍ਰੇਸ਼ਾਨ ਹੈ। ਇਸ ਤੋਂ ਪਹਿਲਾਂ ਬੀਤੇ ਸਾਲ ਜੁਲਾਈ ਦੇ ਮਹੀਨੇ `ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਮੁੱਖ ਮੰਤਰੀ ਯੋਗੀ ਤੋਂ ਸਵੈ ਇੱਛਾ ਮੌਤ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਨਾ ਹੀ ਉਨ੍ਹਾਂ ਨੂੰ ਸਵੈ ਇੱਛਾ ਮੌਦੀ ਆਗਿਆ ਦਿੱਤੀ ਜਾ ਰਹੀ ਅਤੇ ਨਾ ਹੀ ਉਨ੍ਹਾਂ ਦੀ ਅਪੀਲ ਸੁਣੀ ਜਾ ਰਹੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:farmer got only 490 rupees after selling 19 thousand kilograms of potato