ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਮਾਟਰ ਚੋਰੀ ਕਰਦਾ ਫੜਿਆ ਗਿਆ ਤਾਂ ਕਿਸਾਨ ਦਾ ਕੀਤਾ ਕਤਲ

ਟਮਾਟਰ ਚੋਰੀ ਕਰਦਾ ਫੜਿਆ ਗਿਆ ਤਾਂ ਕਿਸਾਨ ਦਾ ਕੀਤਾ ਕਤਲ

ਜਬਲਪੁਰ ਵਿਚ ਪਨਾਗਰ ਥਾਣਾ ਖੇਤਰ ਦੇ ਇਕ ਪਿੰਡ ਵਿਚ ਮੰਗਲਵਾਰ ਦੀ ਰਾਤ ਨੂੰ ਟਮਾਟਰ ਚੋਰੀ ਕਰਦੇ ਹੋਏ ਫੜੇ ਜਾਣ ਉਤੇ ਇਕ ਕਿਸਾਨ ਤੋਂ ਦੂਜੇ ਕਿਸਾਨ ਦੀ ਕਥਿਤ ਤੌਰ ਉਤੇ ਕੁਲਹਾੜੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਕਿਸਾਨ ਨੂੰ ਗ੍ਰਿਫਤਾਰ ਕਰ ਲਿਆ। ਪਨਾਗਰ ਪੁਲਿਸ ਥਾਣਾ ਇੰਚਾਰਜ ਇੰਸਪੈਕਟਰ ਰਵਿੰਦਰ ਵਰਮਾ ਨੇ ਦੱਸਿਆ ਕਿ ਨਗਰ ਮਹਗਵਾ ਪਿੰਡ ਦੇ ਵਾਸੀ ਕਿਸਾਨ ਚਕ੍ਰੇਸ਼ ਪਟੇਲ (32) ਨੂੰ ਕਿਸਾਨ ਰਾਜਿੰਦਰ ਪਟੇਲ (40) ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।

 

ਰਵਿੰਦਰ ਸ਼ਰਮਾ ਨੇ ਦੱਸਿਆ ਕਿ ਰਾਜਿੰਦਰ ਪਟੇਲ ਅਤੇ ਚਕਰੇਸ਼ ਪਟੇਲ ਦੇ ਖੇਤ ਆਪਸ ਵਿਚ ਨਾਲ ਲਗਦੇ ਹਨ। ਦੋਵਾਂ ਨੇ ਆਪਣੇ ਖੇਤਾਂ ਵਿਚ ਟਮਾਟਰ ਦੀ ਫਸਲ ਲਗਾਈ ਸੀ। ਰਾਜਿੰਦਰ ਦੀ ਫਸਲ ਚੰਗੀ ਹੌਈ ਸੀ ਅਤੇ ਚਕਰੇਸ਼ ਦੇ ਖੇਤ ਵਿਚ ਟਮਾਟਰ ਦੀ ਫਸਲ ਕੁਝ ਠੀਕ ਨਹੀਂ ਹੋਈ ਸੀ। ਉਨ੍ਹਾਂ ਦੱਸਿਆ ਕਿ ਰਾਜਿੰਦਰ ਰਾਤ ਨੂੰ ਖਾਣਾ ਖਾਣ ਬਾਅਦ ਆਪਣੇ ਖੇਤ ਦੇਖਣ ਗਿਆ ਤਾਂ ਉਸ ਨੇ ਦੇਖਿਆ ਕਿ ਚਕਰੇਸ਼ ਉਸਦੇ ਖੇਤ ਵਿਚੋਂ ਟਮਾਟਰ ਚੋਰੀ ਕਰ ਰਿਹਾ ਸੀ। ਰਾਜਿੰਦਰ ਨੇ ਟਮਾਟਰ ਚੋਰੀ ਕਰਦੇ ਹੋਏ ਚਕਰੇਸ ਨੂੰ ਫੜਿਆ ਅਤੇ ਮੋਬਾਇਲ ਕਰਕੇ ਆਪਣੇ ਪਰਿਵਾਰ ਮੈਂਬਰਾਂ ਨੂੰ ਇਸ ਬਾਰੇ ਸੂਚਨਾ ਦਿੱਤੀ ਅਤੇ ਹਿਕਾ ਕਿ ਉਹ ਚਕਰੇਸ਼ ਨੂ ੰਲੈ ਕੇ ਆ ਰਿਹਾ ਹੈ। ਜਦੋਂ ਰਾਤ ਨੂੰ ਕਾਫੀ ਦੇਰ ਬਾਅਦ ਵੀ ਰਜਿੰਦਰ ਵਾਪਸ ਨਾ ਆਇਆ ਤਾਂ ਪਰਿਵਾਰ ਮੈਬਰ ਉਸ ਨੂੰ ਲੱਭਣ ਖੇਤ ਪਹੁੰਚੇ ਅਤੇ ਉਨ੍ਹਾਂ ਦੇਖਿਆ ਕਿ ਚਕਰੇਸ਼ ਆਪਣੇ ਖੇਤ ਵਿਚ ਕੰਮ ਕਰ ਰਿਹਾ ਸੀ।

 

ਉਨ੍ਹਾਂ ਦੱਸਿਆ ਕਿ ਰਾਜਿੰਦਰ ਬਾਰੇ ਅਤੇ ਟਮਾਟਰ ਚੋਰੀ ਕਰਨ ਸਬੰਧੀ ਚਕਰੇਸ਼ ਤੋਂ ਪੁੱਛਣ ਉਤੇ ਉਸਨੇ ਉਸਨੇ ਅਜਿਹੀ ਕਿਸੇ ਘਟਨਾ ਤੋਂ ਇਨਕਾਰ ਕੀਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਥਾਣੇ ਉਤੇ ਆ ਕੇ ਰਜਿੰਦਰ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਸਵੇਰ ਹੋਣ ਉਤੇ ਰਜਿੰਦਰ ਦੀ ਲਾਸ਼ ਚਕਰੇਸ਼ ਦੇ ਖੇਤ ਨਾਲ ਲੱਗਦੇ ਹੋਏ ਖੇਤ ਵਿਚੋਂ ਮਿਲੀ। ਉਸਦੇ ਸਿਰ ਦੇ ਪਿਛਲੇ ਹਿੱਸੇ ਵਿਚ ਭਾਰੀ ਧਾਰਦਾਰ ਹਥਿਆਰ ਨਾਲ ਕੀਤੇ ਗਏ ਹਮਲੇ ਦੇ ਨਿਸ਼ਾਨ ਸਨ।

 

ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਨੇ ਚਕਰੇਸ਼ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਰਜਿੰਦਰ ਦੇ ਕਤਲ ਵਾਰਦਾਤ ਨੂੰ ਅੰਜ਼ਾਮ ਦੇਣਾ ਸਵੀਕਾਰ ਕਰ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmer was killed for theft tomato in Jabalpur Madhya Pradesh