ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ਖਿਲਾਫ ਸੜਕਾਂ ’ਤੇ ਉਤਰੇ ਦੇਸ਼ ਭਰ ਦੇ ਕਿਸਾਨ-ਮਜ਼ਦੂਰ

ਕਿਸਾਨ ਅਤੇ ਮਜ਼ਦੂਰੀ ਨਾਲ ਜੁੜੇ ਮੁੱਦੇ, ਕਰਜ਼ਮੁਆਫੀ, ਮਹਿੰਗਾਈ, ਘੱਟੋ ਘੱਟ ਭੱਤਾ ਸਮੇਤ ਕਈ ਵੱਡੇ ਮੁੱਦਿਆਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨ ਬੁੱਧਵਾਰ ਨੂੰ ਦਿੱਲੀ ਚ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰ ਰਹੇ ਹਨ। ਕਿਸਾਨਾਂ ਦਾ ਇਹ ਮਾਰਚ ਰਾਮਲੀਲਾ ਮੈਦਾਨ ਤੋਂ ਸ਼ੁਰੂ ਹੋ ਕੇ ਸੰਸਦ ਤੱਕ ਪਹੁੰਚ‌ਿਆ। ਇਸ ਮਾਰਚ ਚ ਵੱਡੀ ਗਿਣਤੀ ਚ ਔਰਤਾਂ, ਨੌਜਵਾਨ ਅਤੇ ਬਜ਼ੁਰਗ ਸ਼ਾਮਲ ਹਨ। ਇਸ ਰੈਲੀ ਨੂੰ ਮਜ਼ਦੂਰ ਕਿਸਾਨ ਸੰਘਰਸ਼ ਮਾਰਚ ਦਾ ਨਾਂ ਦਿੱਤਾ ਗਿਆ ਹੈ।

 


ਸਵੇਰ ਪਏ ਮੀਂਹ ਅਤੇ ਕਿਸਾਨਾਂ ਦੇ ਇਸ ਮਾਰਚ ਦੇ ਚੱਲਦੇ ਰਾਜਧਾਨੀ ਦੀ ਕਈ ਸੜਕਾਂ ਤੇ ਜਾਮ ਦੀ ਸਥਿਤੀ ਬਣ ਗਈ। ਇਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

ਮਾਰਚ ਵਿਚ ਸ਼ਾਮਲ ਕਿਸਾਨਾਂ ਨੇ ਕਿਹਾ ਹੈ ਕਿ ਚੋਣਾਂ ਮਗਰੋਂ ਸਰਕਾਰ ਆਪਣੇ ਵਾਅਦਿਆਂ ਨੂੰ ਭੁੱਲ ਗਈ ਹੈ। ਗਰੀਬ, ਕਿਸਾਨ ਅਤੇ ਮਜ਼ਦੂਰਾਂ ਦਾ ਸ਼ੋਸ਼ਣ ਹਾਲੇ ਵੀ ਜਾਰੀ ਹੈ। ਸਰਕਾਰ ਨੂੰ ਇਨ੍ਹਾਂ ਭਲੇ ਲਈ ਆਪਣੀ ਨੀਤੀਆਂ ਨੂੰ ਬਦਲਣਾ ਚਾਹੀਦੈ।

 

ਰੈਲੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਰੈਲੀਆਂ ਦੇ ਮਾਧਿਅਮ ਨਾਲ ਦੇਸ਼ ਚ ਕਿਸਾਨ ਅਤੇ ਮਜ਼ਦੂਰਾਂ ਦੀ ਮਾੜੀ ਹਾਲਤ ਦੇ ਮੁੱਦੇ ਲਗਾਤਾਰ ਚੁੱਕੇ ਜਾਂਦੇ ਰਹਿਣਗੇ ਅਤੇ ਇਸਦੀ ਸ਼ੁਰੂਆਤ ਬੁੱਧਵਾਰ ਨੂੰ ਰਾਮਲੀਲਾ ਮੈਦਾਨ ਦੀ ਰੈਲੀ ਤੋਂ ਕੀਤੀ ਜਾ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmers and laborers from across the country who landed on the streets against the central government