ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਸੰਸਦ ’ਚ ਪਰਾਲ਼ੀ ਸਾੜਨ ਬਾਰੇ ਅੰਗਰੇਜ਼ੀ ’ਚ ਹੋ ਰਹੀ ਬਹਿਸ

ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਸੰਸਦ ’ਚ ਪਰਾਲ਼ੀ ਸਾੜਨ ਬਾਰੇ ਅੰਗਰੇਜ਼ੀ ’ਚ ਹੋ ਰਹੀ ਬਹਿਸ

ਸੰਸਦ ਦੇ ਸਰਦ–ਰੁੱਤ ਸੈਸ਼ਨ ਦੇ ਅੱਜ ਪੰਜਵੇਂ ਦਿਨ ਰਾਜ ਸਭਾ ’ਚ ਵਧਦੇ ਪ੍ਰਦੂਸ਼ਣ ਤੇ ਪਰਾਲ਼ੀ ਸਾੜੇ ਜਾਣ ’ਤੇ ਬਹਿਸ ਹੋਈ। ਭਾਜਪਾ ਦੇ ਇੱਕ ਮੈਂਬਰ ਨੇ ਕਿਹਾ ਕਿ ਪ੍ਰਦੂਸ਼ਣ ਤੇ ਪਰਾਲ਼ੀ ਸਾੜੇ ਜਾਣ ਦੇ ਮਾਮਲੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸੰਸਦ ਵਿੱਚ ਜ਼ਿਆਦਾਤਰ ਬਹਿਸ ਅੰਗਰੇਜ਼ੀ ਵਿੱਚ ਚੱਲ ਰਹੀ ਹੈ; ਜਿਸ ਨੂੰ ਸੁਣ ਕੇ ਦਿੱਲੀ ਤੇ ਆਲੇ–ਦੁਆਲੇ ਦੇ ਰਾਜਾਂ ਦੇ ਕਿਸਾਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਇਸ ਵਿੱਚ ਉਨ੍ਹਾਂ ਉੱਤੇ ਦੋਸ਼ ਲਾਏ ਜਾ ਰਹੇ ਹਨ ਕਿ ਜਾਂ ਉਨ੍ਹਾਂ ਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ।

 

 

ਰਾਜ ਸਭਾ ’ਚ ਪ੍ਰਸ਼ਨਕਾਲ ਦੌਰਾਨ ਭਾਜਪਾ ਮੈਂਬਰ ਲੈਫ਼ਟੀਨੈਂਟ ਜਨਰਲ (ਸੇਵਾ–ਮੁਕਤ) ਡੀਪੀ ਵਤਸ ਨੇ ਜਦੋਂ ਪੂਰਕ ਸੁਆਲ ਪੁੱਛਦੇ ਸਮੇਂ ਇਹ ਗੱਲ ਆਖੀ, ਤਾਂ ਸਦਨ ’ਚ ਬੈਠੇ ਬਹੁਤੇ ਮੈਂਬਰ ਕੁਝ ਮੁਸਕਰਾ ਪਏ।

 

 

ਸ੍ਰੀ ਵਤਸ ਨੇ ਪੰਜਾਬ ਤੇ ਹਰਿਆਣਾ ਜਿਹੇ ਰਾਜਾਂ ਵਿੱਚ ਕਿਸਾਨਾਂ ਵੱਲੋਂ ਪਰਾਲ਼ੀ ਦੇ ਪ੍ਰਬੰਧ ਨਾਲ ਜੁੜੇ ਮੁੱਦੇ ਬਾਰੇ ਪੂਰਕ ਪ੍ਰਸ਼ਨ ਪੁੱਛਦਿਆਂ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਤੇ ਪੰਜਾਬ, ਹਰਿਆਣਾ ਆਦਿ ਰਾਜਾਂ ਵਿੱਚ ਪਰਾਲੀ ਸਾੜਨ ਦੇ ਵਿਸ਼ੇ ’ਤੇ ਸੰਸਦ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਚਰਚਾ ਹੋਈ।

 

 

ਉਨ੍ਹਾਂ ਕਿਹਾ ਕਿ ਇਹ ਚਰਚਾ ਜ਼ਿਆਦਾਤਰ ਅੰਗਰੇਜ਼ੀ ਭਾਸ਼ਾ ’ਚ ਹੋਈ। ਇਸ ਲਈ ਇਨ੍ਹਾਂ ਰਾਜਾਂ ਦੇ ਹਿੰਦੀ ਤੇ ਪੰਜਾਬੀ ਭਾਸ਼ਾ ਬੋਲਣ ਵਾਲੇ ਕਿਸਾਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਬਹਿਸ ਦੌਰਾਨ ਉਨ੍ਹਾਂ ਉੱਤੇ ਕੋਈ ਦੋਸ਼ ਲਾਇਆ ਜਾ ਰਿਹਾ ਹੈ ਕਿ ਜਾਂ ਉਨ੍ਹਾਂ ਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ।

 

 

ਸਦਨ ’ਚ ਪ੍ਰਸ਼ਨਕਾਲ ਦੌਰਾਨ ਸਮਾਜਵਾਦੀ ਪਾਰਟੀ ਦੇ ਰਵੀਪ੍ਰਕਾਸ਼ ਵਰਮਾ ਨੇ ਪੂਰਕ ਪ੍ਰਸ਼ਨ ਪੁੱਛਦੇ ਸਮੇਂ ਇਸ ਗੱਲ ਉੱਤੇ ਚਿੰਤਾ ਪ੍ਰਗਟਾਈ ਕਿ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਪਰਾਲ਼ੀ ਸਾੜਨ ਬਦਲੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਚਿੰਤਾਜਨਕ ਮਾਮਲਾ ਹੈ ਤੇ ਕਿਸਾਨਾਂ ਨੂੰ ਗ੍ਰਿਫ਼ਤਾਰ ਨਹੀਂ ਕਰਨਾ ਚਾਹੀਦਾ।

 

 

ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਇਸ ਪ੍ਰਸ਼ਨ ਦੇ ਜਵਾਬ ਵਿੱਚ ਇਹ ਆਖਾ ਕੇ ਪੱਲਾ ਝਾੜ ਲਿਆ ਕਿ ਇਹ ਰਾਜ ਦਾ ਵਿਸ਼ਾ ਹੈ ਤੇ ਕੇਂਦਰ ਇਸ ਬਾਰੇ ਕੁਝ ਨਹੀਂ ਆਖ ਸਕਦਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmers are not understanding the discussion on stubble burning in Parliament