ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨਾਂ ਵੱਲੋਂ ਸਮੁੱਚੇ ਭਾਰਤ ਦੇ ਪਿੰਡ 8 ਜਨਵਰੀ ਨੂੰ ਬੰਦ ਰੱਖਣ ਦਾ ਐਲਾਨ

ਕਿਸਾਨਾਂ ਵੱਲੋਂ ਸਮੁੱਚੇ ਭਾਰਤ ਦੇ ਪਿੰਡ 8 ਜਨਵਰੀ ਨੂੰ ਬੰਦ ਰੱਖਣ ਦਾ ਐਲਾਨ

ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (AIKSCC) ਨੇ ਦੇਸ਼ ਭਰ ਦੇ ਕਿਸਾਨਾਂ ਦੀ ਤਰਫ਼ੋਂ ਸਾਰੇ ਪਿੰਡਾਂ ਵਿੱਚ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਨੂੰ ‘ਗ੍ਰਾਮੀਣ ਭਾਰਤ ਬੰਦ’ ਦਾ ਨਾਂਅ ਦਿੱਤਾ ਜਾ ਰਿਹਾ ਹੈ। ਇਹ ਬੰਦ ਨਵੇਂ ਸਾਲ 2020 ’ਚ 8 ਜਨਵਰੀ ਨੂੰ ਰੱਖਿਆ ਜਾਵੇਗਾ।

 

 

ਦੋਸ਼ ਹੈ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨ ਵਿਰੋਧੀ ਹਨ ਤੇ ਕੇਂਦਰ ਵੱਲੋਂ ਕਿਸਾਨ–ਮੰਗਾਂ ਮੰਨੀਆਂ ਨਹੀਂ ਜਾ ਰਹੀਆਂ। ਇੱਥੇ ਵਰਨਣਯੋਗ ਹੈ ਕਿ AIKSCC ਵਿੱਚ ਸਮੁੱਚੇ ਭਾਰਤ ਦੀਆਂ 100 ਤੋਂ ਵੱਧ ਕਿਸਾਨ ਜੱਥੇਬੰਦੀਆਂ ਸ਼ਾਮਲ ਹਨ।

 

 

ਜੱਥੇਬੰਦੀਆਂ ਦੇ ਆਗੂਆਂ ਮੁਤਾਬਕ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੇ ਸਿਰੋਂ ਵੱਡੇ ਕਰਜ਼ਿਆਂ ਦੀ ਪੰਡ ਖ਼ਤਮ ਕਰਨ ਤੋਂ ਅਸਮਰੱਥ ਰਹੀ ਹੈ, ਘੱਟੋ–ਘੱਟ ਸਮਰਥਨ ਮੁੱਲ ਯਕੀਨੀ ਨਹੀਂ ਬਣਾਇਆ ਜਾ ਰਿਹਾ, ਫ਼ਸਲ ਬੀਮਾ ਸਕੀਮ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਨਹੀਂ ਕੀਤੀ ਜਾ ਰਹੀ ਅਤੇ ਸੋਕੇ, ਹੜ੍ਹਾਂ ਤੇ ਬੇਮੌਸਮੀ ਮੀਂਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ। ਇਸ ਤੋਂ ਇਲਾਵਾ ਵਣ–ਅਧਿਕਾਰ ਕਾਨੂੰਨ ਲਾਗੂ ਨਾ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ।

 

 

ਆਉਂਦੀ 8 ਜਨਵਰੀ ਨੂੰ ਸਮੁੱਚੇ ਭਾਰਤ ਦੇ ਪਿੰਡ ਬੰਦ ਰੱਖਣ ਬਾਰੇ ਫ਼ੈਸਲਾ AIKSCC ਦੀ ਤੀਜੀ ਰਾਸ਼ਟਰੀ ਕਨਵੈਨਸ਼ਨ ਦੌਰਾਨ ਲਿਆ ਗਿਆ ਸੀ। ਇਸ ਕਨਵੈਨਸ਼ਨ ’ਚ 25 ਸੁਬਿਆਂ ਦੇ 800 ਡੈਲੀਗੇਟਾਂ ਨੇ ਭਾਗ ਲਿਆ ਤੇ ਇਹ ਕਨਵੈਨਸ਼ਨ ਕੱਲ੍ਹ ਸਨਿੱਚਰਵਾਰ ਨੂੰ ਖ਼ਤਮ ਹੋਈ।

 

 

ਸਮੁੱਚੇ ਭਾਰਤ ਦੀਆਂ 100 ਜੱਥੇਬੰਦੀਆਂ ਦੇ ਆਗੂਆਂ ਤੇ ਮੈਂਬਰਾਂ ਨੇ ਇਸ ਕਨਵੈਨਸ਼ਨ ਨੂੰ ਸੰਬੋਧਨ ਕੀਤਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmers call for Bandh in India s Villages on 8 January