ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ `ਤੇ ਜ਼ੁਬਾਨੀ ਹਮਲਾ ਬੋਲਦਿਆਂ ਕਿਹਾ ਹੈ ਕਿ ਹੁਣ ਤਾਂ ਕਿਸਾਨ ਆਪਣੇ ਦੁਖੜੇ ਵੀ ਕਿਸੇ ਨੂੰ ਖੁੱਲ੍ਹ ਕੇ ਆਖ ਨਹੀਂ ਸਕਦੇ। ਸ੍ਰੀ ਰਾਹੁਲ ਨੇ ਇਹ ਟਿੱਪਣੀ ਉੱਤਰ ਪ੍ਰਦੇਸ਼-ਦਿੱਲੀ ਦੇ ਬਾਰਡਰ `ਤੇ ਹਜ਼ਾਰਾਂ ਕਿਸਾਨਾਂ ਨੂੰ ਦਿੱਲੀ `ਚ ਦਾਖ਼ਲ ਹੋਣ ਤੋਂ ਜ਼ਬਰਦਸਤੀ ਰੋਕਣ ਤੇ ਉਨ੍ਹਾਂ `ਤੇ ਪਾਣੀ ਦੀਆਂ ਵੁਛਾੜਾਂ ਮਾਰ ਕੇ ਉਨ੍ਹਾਂ ਨੂੰ ਹਟਾਏ ਜਾਣ ਤੋਂ ਬਾਅਦ ਕੀਤੀ।
ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਦੁਖੀ ਕਿਸਾਨਾਂ ਨੂੰ ਆਪਣੀਆਂ ਸਿ਼ਕਾਇਤਾਂ ਦੇ ਹੱਕ ਵਿੱਚ ਆਵਾਜ਼ ਵੀ ਨਹੀਂ ਉਠਾਉਣ ਦਿੱਤੀ ਜਾਂਦੀ। ਉਨ੍ਹਾਂ ਕਿਹਾ,‘ਕੌਮਾਂਤਰੀ ਅਹਿੰਸਾ ਦਿਵਸ ਮੌਕੇ ਜਿੱਥੇ ਭਾਜਪਾ ਗਾਂਧੀ ਜਯੰਤੀ ਦੇ ਜਸ਼ਨ ਮਨਾ ਰਹੀ ਹੈ ਤੇ ਉਥੇ ਉਸ ਨੇ ਇਨ੍ਹਾਂ ਜਸ਼ਨਾਂ ਦੀ ਸ਼ੁਰੂਆਤ ਸ਼ਾਂਤੀਪੂਰਨ ਰੋਸ ਮਾਰਚ ਕਰ ਰਹੇ ਕਿਸਾਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਕੀਤੀ ਹੈ।`
ਆਪਣੇ ਇੱਕ ਟਵੀਟ ਰਾਹੀਂ ਸ੍ਰੀ ਰਾਹੁਲ ਨੇ ਕਿਹਾ ਕਿ ਹੁਣ ਕਿਸਾਨ ਦੇਸ਼ ਦੀ ਰਾਜਧਾਨੀ `ਚ ਵੀ ਨਹੀਂ ਆ ਸਕਦੇ ਤੇ ਨਾ ਹੀ ਆਪਣੇ ਦੁੱਖ ਕਿਸੇ ਨਾਲ ਸਾਂਝੇ ਕਰ ਸਕਦੇ ਹਨ।
#BreakingNews
— Rahul Gandhi (@RahulGandhi) October 2, 2018
विश्व अहिंसा दिवस पर BJP का दो-वर्षीय गांधी जयंती समारोह शांतिपूर्वक दिल्ली आ रहे किसानों की बर्बर पिटाई से शुरू हुआ।
अब किसान देश की राजधानी आकर अपना दर्द भी नहीं सुना सकते! #KisanKrantiYatra
ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਉੱਤਰ ਪ੍ਰਦੇਸ਼ ਤੋਂ ਆਏ ਕਿਸਾਨ ਅੱਜ ਕਿਸਾਨ ਘਾਟ ਜਾ ਕੇ ਆਪਣੀਆਂ 15 ਮੰਗਾਂ ਦਾ ਇੱਕ ਚਾਰਟਰ ਦੇਣਾ ਚਾਹੁੰਦੇ ਸਨ। ਇਨ੍ਹਾਂ `ਚੋਂ ਇੱਕ ਮੰਗ ਕਰਜ਼ਾ-ਮੁਆਫ਼ੀ ਦੀ ਵੀ ਹੈ।