ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਭਰ ਦੇ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ, ਕਰਨਗੇ ਦੋ ਦਿਨਾ ਰੋਸ ਮੁਜ਼ਾਹਰਾ

1 / 3ਦੇਸ਼ ਭਰ ਦੇ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ, ਕਰਨਗੇ ਦੋ ਦਿਨਾ ਰੋਸ ਮੁਜ਼ਾਹਰਾ

2 / 3ਦੇਸ਼ ਭਰ ਦੇ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ, ਕਰਨਗੇ ਦੋ ਦਿਨਾ ਰੋਸ ਮੁਜ਼ਾਹਰਾ

3 / 3ਦੇਸ਼ ਭਰ ਦੇ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ, ਕਰਨਗੇ ਦੋ ਦਿਨਾ ਰੋਸ ਮੁਜ਼ਾਹਰਾ

PreviousNext

ਦੇਸ਼ ਭਰ ਦੇ ਕਿਸਾਨ ਮੁੜ ਤੋਂ ਸੜਕਾਂ ਤੇ ਉਤਰ ਆਏ ਹਨ। ਕਰਜ਼ਾ ਮੁਆਫੀ ਅਤੇ ਫਸਲਾਂ ਦੇ ਜਾਇਜ਼ ਮੁੱਲ ਵਰਗੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾ ਰੋਸ ਪ੍ਰਦਰਸ਼ਨ ਚ ਸ਼ਾਮਲ ਹੋਣ ਲਈ ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਦਿੱਲੀ ਦੇ ਰਾਮ ਲੀਲਾ ਮੈਦਾਨ ਚ ਇਕੱਠੀਆਂ ਹੋ ਰਹੀਆਂ ਹਨ। ਇਹ ਪ੍ਰਦਰਸ਼ਨ ਕਰਜ਼ਾ ਮੁਆਫੀ ਅਤੇ ਲਾਗਤ ਦਾ ਡੇਢ ਗੁਣਾ ਘਟੋ ਘੱਟ ਸਮਰਥਨ ਮੁੱਲ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਇਹ ਰੋਸ ਮੁਜ਼ਾਹਰਾ ਅਖਿਲ ਭਾਰਤੀ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਹੇਠਾਂ ਕੀਤਾ ਜਿਹਾ ਹੈ ਅਤੇ ਇਸ ਮਾਰਚ ਦੀ ਅਗਵਾਈ ਯੋਗੇਂਦਰ ਯਾਦਵ ਕਰ ਰਹੇ ਹਨ।

 

 

ਜਾਣਕਾਰੀ ਮੁਤਾਬਕ ਦੇਸ਼ ਭਰ ਤੋਂ ਹਜ਼ਾਰਾਂ ਕਿਸਾਨ ਕਰਜ਼ੇ ਚ ਰਾਹਤ ਅਤੇ ਫਸਲਾਂ ਦੇ ਸਹੀ ਮੁੱਲ ਸਮੇਤ ਆਪਣੀਆਂ ਕਈ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਲਈ ਦੋ ਦਿਨਾਂ ਦੇ ਰੋਸ ਪ੍ਰਦਰਸ਼ਨ ਲਈ ਵੀਰਵਾਰ ਨੂੰ ਕੌਮੀ ਰਾਜਧਾਨੀ ਚ ਜੁਟਣਾ ਸ਼ੁਰੂ ਕਰ ਦਿੱਤਾ ਹੈ।

 

ਕਿਸਾਨ ਆਗੂਆਂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼, ਕਰਨਾਟਕਾ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ ਤਿੰਨ ਵੱਡੇ ਰੇਲਵੇ ਸਟੇਸ਼ਨਾਂ ਆਨੰਦ ਬਿਹਾਰ, ਨਿਜ਼ਾਮੁਦੀਨ, ਤੇ ਸਬਜ਼ੀਮੰਡੀ ਦੇ ਬਿਜਵਾਸਨ ਤੋਂ ਆਉਣਗੇ ਅਤੇ ਕੌਮੀ ਰਾਜਧਾਨੀ ਚ ਚਾਰ ਵੱਖੋ ਵੱਖ ਮਾਰਗਾਂ ਤੇ ਮਾਰਚ ਕਰਨਗੇ।

 

 

 

ਮਾਰਚ ਕਰਨ ਵਾਲੀਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਵੀਰਵਾਰ ਸ਼ਾਮ ਤੱਕ ਰਾਮਲੀਲਾ ਮੈਦਾਨ ਤੇ ਇਕੱਠੀਆਂ ਹੋ ਜਾਣਗੀਆਂ। ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸਵੇਰ 10 ਵਜੇ ਤੋਂ ਪੁੱਜਣੇ ਸ਼ੁਰੂ ਹੋ ਗਏ ਸਨ।

 

ਅਖਿਲ ਭਾਰਤੀ ਕਿਸਾਨ ਸਭਾ ਦੀ ਦਿੱਲੀ ਇਕਾਈ ਦੀ ਬੁਲਾਰਨ ਕਮਲਾ ਨੇ ਦੱਸਿਆ ਕਿ ਦੇਸ਼ ਭਰ ਤੋਂ ਪੁੱਜਣ ਵਾਲੇ ਕਿਸਾਨ ਅੱਜ ਕਾਫੀ ਵੱਡੀ ਗਿਣਤੀ ਚ ਰਾਮਲੀਲਾ ਮੈਦਾਨ ਚ ਆਪਣਾ ਬੋਰੀ ਬਿਸਤਰਾ ਲਗਾ ਲੈਣਗੇ। ਪੁਲਿਸ ਮੁਤਾਬਕ ਸ਼ੁੱਕਰਵਾਰ 30 ਨਵੰਬਰ ਦੀ ਰੈਲੀ ਲਈ ਪ੍ਰਸ਼ਾਸਨ ਨੇ ਵੱਡੇ ਅਤੇ ਲੋੜੀਂਦੇ ਬੰਦੋਬਸਤ ਕਰ ਲਏ ਹਨ ਤਾਂਕਿ ਕਿਸੇ ਕਿਸਮ ਦੀ ਮੁਸ਼ਕਲ ਆਉਣ ਤੇ ਹਾਲਾਤਾਂ ਨਾਲ ਨਜੀਠਿੱਆ ਜਾ ਸਕੇ।

 

ਸਿਆਸੀ ਆਗੂ ਯੋਗੇਂਦਰ ਯਾਦਵ ਨੇ ਟਵੀਟ ਕੀਤਾ ਕਿ ਕਿਸਾਨ ਮੁਕਤੀ ਮੋਰਚਾ ਸ਼ੁਰੂ ਕਰਨ ਜਾ ਰਹੀਆਂ ਮਹਿਲਾ ਕਿਸਾਨਾਂ ਨੇ ਬਿਜਵਾਸਨ ਚ ਸਾਡਾ ਸਵਾਗਤ ਕੀਤਾ। ਤੁਸੀਂ ਕਿਸਾਨ ਨਹੀਂ ਹੋ ਤਾਂ ਵੀ ਸਾਡੇ ਨਾਲ ਆਓ। ਉਨ੍ਹਾਂ ਹੱਥਾਂ ਨੂੰ ਫੜ੍ਹ ਲਓ ਜੋ ਸਾਡਾ ਢਿੱਡ ਭਰਦੇ ਹਨ, ਜੈ ਕਿਸਾਨ।

 

ਇਸੇ ਤਰ੍ਹਾਂ ਬੁਲਾਰੇ ਪ੍ਰਸ਼ਾਂਤ ਭੂਸ਼ਣ ਨੇ ਵੀ ਟਵੀਟ ਚ ਲਿਖਿਆ ਕਿ ਕਿਸਾਨਾਂ ਨਾਲ ਖੜ੍ਹੇ ਹੋਣ ਦੀ ਲੋੜ ਹੈ।  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmers from across the country will visit Delhi will protest the two-day protest