ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਾਰੂਕ ਤੇ ਉਮਰ ਅਬਦੁੱਲ੍ਹਾ ਦੀ ਰਿਹਾਈ ਲਈ ਮੋਦੀ ਸਰਕਾਰ ਨੇ ਰੱਖੀ ਸ਼ਰਤ

ਫ਼ਾਰੂਕ ਤੇ ਉਮਰ ਅਬਦੁੱਲ੍ਹਾ ਦੀ ਰਿਹਾਈ ਲਈ ਮੋਦੀ ਸਰਕਾਰ ਨੇ ਰੱਖੀ ਸ਼ਰਤ

ਵਿਦੇਸ਼ੀ ਕੂਟਨੀਤਕਾਂ ਦੇ ਦੌਰੇ ਅਤੇ ਜੰਮੂ–ਕਸ਼ਮੀਰ ’ਚ ਜਾਰੀ ਪਾਬੰਦੀਆਂ ਉੱਤੇ ਸੁਪਰੀਮ ਕੋਰਟ ਦੇ ਤਾਜ਼ਾ ਹੁਕਮ ਤੋਂ ਬਾਅਦ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਕੱਲ੍ਹ ਦੇਸ਼ ਦੀ ਸਰਬਉੱਚ ਅਦਾਲਤ ਦੇ ਹੁਕਮ ਤੋਂ ਬਾਅਦ ਕੇਂਦਰ ਸਰਕਾਰ ਨੇ ਬਦਲਦੇ ਘਟਨਾਕ੍ਰਮ ਅਧੀਨ 26 ਵਿਅਕਤੀਆਂ ਤੋਂ PSA ਹਟਾਉਣ ਦਾ ਫ਼ੈਸਲਾ ਲਿਆ।

 

 

ਇਸ ਦੇ ਨਾਲ ਹੀ ਸੰਕੇਤ ਮਿਲ ਰਹੇ ਹਨ ਕਿ ਸੂਬਾ ਸਰਕਾਰ ਸਾਬਕਾ ਮੁੱਖ ਮੰਤਰੀਆਂ ਡਾ. ਫ਼ਾਰੂਕ ਅਬਦੁੱਲ੍ਹਾ ਤੇ ਉਮਰ ਅਬਦੁੱਲ੍ਹਾ ਦੀ ਰਿਹਾਈ ਲਈ ਇੱਕ ਸਮਝੌਤੇ ਉੱਤੇ ਵੀ ਕੰਮ ਕਰ ਰਹੀ ਹੈ। ਕੇਂਦਰ ਸਰਕਾਰ ਨੇ ਇਨ੍ਹਾਂ ਦੋਵੇਂ ਕਸ਼ਮੀਰੀ ਆਗੂਆਂ ਸਾਹਵੇਂ ਇਹੋ ਸ਼ਰਤ ਰੱਖਣੀ ਹੈ ਕਿ ਉਨ੍ਹਾਂ ਨੂੰ ਤਦ ਹੀ ਨਜ਼ਰਬੰਦੀ ਤੋਂ ਰਿਹਾਅ ਕੀਤਾ ਜਾਵੇਗਾ, ਜੇ ਉਹ ਕੁਝ ਸਮਾਂ ਸਰਗਰਮ ਸਿਆਸਤ ਤੋਂ ਕੁਝ ਦਿਨ ਦੂਰ ਰਹਿਣਗੇ।

 

 

ਇਨ੍ਹਾਂ ਦੋਵੇਂ ਕਸ਼ਮੀਰੀ ਆਗੂਆਂ ਤੋਂ ਪਹਿਲਾਂ ਇਹ ਵਾਅਦਾ ਲਿਆ ਜਾਵੇਗਾ; ਉਸ ਤੋਂ ਬਾਅਦ ਹੀ ਦੋਵਾਂ ਨੂੰ ਨਜ਼ਰਬੰਦੀ ਤੋਂ ਮੁਕਤੀ ਮਿਲ ਸਕੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਆਗੂਆਂ ਨੂੰ ਸਿਆਸਤ ਤੋਂ ਦੂਰ ਰੱਖਣ ਲਈ ਕੁਝ ਸਮੇਂ ਲਈ ਇੰਗਲੈਂਡ ਭੇਜਿਆ ਜਾ ਸਕਦਾ ਹੈ।

 

 

ਸੂਤਰਾਂ ਮੁਤਾਬਕ ਅਜਿਹਾ ਬਾਸ਼ਰਤ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ; ਜਿਸ ਤੋਂ ਬਾਅਦ ਇਸ ਉੱਤੇ ਗੱਲਬਾਤ ਲਈ ਡਾ. ਫ਼ਾਰੂਕ ਅਬਦੁੱਲ੍ਹਾ ਤੇ ਉਮਰ ਅਬਦੁੱਲ੍ਹਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਆਗੂ ਦੇਸ਼ ਤੋਂ ਬਾਹਰ ਰਹਿ ਕੇ ਵੀ ਜੰਮੂ–ਕਸ਼ਮੀਰ ’ਚ ਮੌਜੂਦ ਆਪਣੇ ਪਾਰਟੀ ਆਗੂਆਂ ਦੀ ਮਦਦ ਨਾਲ ਕੰਮ ਕਰਦੇ ਰਹਿ ਸਕਦੇ ਹਨ।

 

 

ਤਿੰਨ ਵਾਰ ਜੰਮੂ–ਕਸ਼ਮੀਰ ਦੇ ਮੁੱਖ ਮੰਤਰੀ ਰਹੇ ਅਤੇ ਇਸ ਵੇਲੇ ਲੋਕ ਸਭਾ ਦੇ ਮੈਂਬਰ ਡਾ. ਫ਼ਾਰੂਕ ਅਬਦੁੱਲ੍ਹਾ ਉੱਤੇ ਵੀ ਪਿਛਲੇ ਵਰ੍ਹੇ 17 ਸਤੰਬਰ ਨੂੰ PSA ਲਾ ਦਿੱਤਾ ਗਿਆ ਸੀ।

 

 

ਜੰਮੂ–ਕਸ਼ਮੀਰ ਪ੍ਰਸ਼ਾਸਨ ਨੇ ਕਸ਼ਮੀਰ ਵਾਦੀ ਵਿੱਚ ਇੰਟਰਨੈੱਟ ਉੱਤੇ ਰੋਕ ਅਤੇ ਧਾਰਾ–144 ਉੱਤ ਰੋਕ ਬਾਰੇ ਸੁਪਰੀਮ ਕੋਰਟ ਦੇ ਹੁਕਮ ਦੇ ਕੁਝ ਘੰਟਿਆਂ ਬਾਅਦ ਹੀ ਕਸ਼ਮੀਰ ਬਾਰ ਐਸੋਸੀਏਸ਼ਨ ਦੇ ਸਾਬਕਾ ਮੁਖੀ ਨਜ਼ੀਰ ਅਹਿਮਦ ਰੋਂਗਾ ਸਮੇਤ 26 ਜਣਿਆਂ ਉੱਤੇ ਲੱਗਾ ਜਨ–ਸੁਰੱਖਿਆ ਕਾਨੁੰਨ (PSA) ਹਟਾ ਲਿਆ। ਉਨ੍ਹਾਂ ਵਿੱਚੋਂ 11 ਜਣੇ ਉੱਤਰੀ ਕਸ਼ਮੀਰ ਦੇ ਹਨ ਤੇ 14 ਜਣੇ ਦੱਖਣੀ ਕਸ਼ਮੀਰ ਦੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farooq Abdullah and Omar Abdullah s release would only be conditional