ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ: ਫਾਰੂਕ ਅਬਦੁੱਲਾ ਦੀ ਹਿਰਾਸਤ 'ਚ ਤਿੰਨ ਮਹੀਨੇ ਦਾ ਵਾਧਾ

ਜੰਮੂ-ਕਸ਼ਮੀਰ ਸੂਬੇ ਵਿੱਚ ਤਿੰਨ ਵਾਰ ਮੁੱਖ ਮੰਤਰੀ ਰਹੇ ਫਾਰੂਕ ਅਬਦੁੱਲਾ ਦੀ ਹਿਰਾਸਤ ਦੀ ਮਿਆਦ ਸ਼ਨਿਚਰਵਾਰ ਨੂੰ ਤਿੰਨ ਮਹੀਨਿਆਂ ਲਈ ਹੋਰ ਵਧਾ ਦਿੱਤੀ ਗਈ ਸੀ ਅਤੇ ਉਹ ਉਪ-ਜੇਲ੍ਹ ਵਿੱਚ ਤਬਦੀਲ ਆਪਣੇ ਘਰ ਵਿੱਚ ਰਹਿਣਗੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

 

ਅਬਦੁੱਲਾ ਪੰਜ ਵਾਰ ਸੰਸਦ ਮੈਂਬਰ ਰਹੇ ਹਨ। ਕੇਂਦਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਸੂਬੇ ਦਾ ਵਿਸ਼ੇਸ਼ ਦਰਜਾ ਹਟਾਉਣ ਅਤੇ ਉਸ ਦੀ ਵੰਡ ਦਾ ਐਲਾਨ ਕੀਤਾ ਸੀ ਅਤੇ ਉਸੇ ਦਿਨ ਤੋਂ ਹੀ ਉਹ ਹਿਰਾਸਤ ਵਿੱਚ ਹੈ।

 

ਨੈਸ਼ਨਲ ਕਾਨਫਰੰਸ (ਐਨਸੀ) ਦੇ ਨੇਤਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਉੱਤੇ ਸਖਤ ਵਿਵਸਥਾ ਵਾਲੇ ਪੀਪਲਜ਼ ਸਕਿਉਰਿਟੀ ਐਕਟ (ਪੀਐਸਏ) ਪਹਿਲੀ ਵਾਰ 17 ਸਤੰਬਰ ਨੂੰ ਲਾਇਆ ਗਿਆ ਸੀ, ਜਿਸ ਦੇ ਕੁਝ ਹੀ ਘੰਟੇ ਬਾਅਦ ਐਮਡੀਐਮਕੇ ਨੇਤਾ ਵਾਇਕੋ ਦੀ ਇੱਕ ਪਟੀਸ਼ਨ ‘ਤੇ ਉੱਚ ਅਦਾਲਤ ਨੇ ਸੁਣਵਾਈ ਕਰਨ ਵਾਲਾ ਸੀ। ਪਟੀਸ਼ਨ ਵਿੱਚ ਵਾਇਕੋ ਨੇ ਦੋਸ਼ ਲਾਇਆ ਕਿ ਐਨਸੀ ਨੇਤਾ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲਿਆ ਗਿਆ ਹੈ।
 

ਅਧਿਕਾਰੀਆਂ ਨੇ ਦੱਸਿਆ ਕਿ ਐਨਐਸ ਪ੍ਰਧਾਨ ਉੱਤੇ ਪੀਐਸਏ ਦੇ ਸਰਕਾਰੀ ਆਦੇਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਜੋ ਕਿਸੇ ਵਿਅਕਤੀ ਨੂੰ ਬਿਨਾਂ ਸੁਣਵਾਈ ਤਿੰਨ ਤੋਂ ਛੇ ਮਹੀਨਿਆਂ ਤੱਕ ਜੇਲ੍ਹ ਵਿੱਚ ਰੱਖਣ ਦੀ ਆਗਿਆ ਦਿੰਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farooq Abdullah National Conference detention extended by 3 months