ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਉੱਚ–ਅਧਿਕਾਰੀ ਦੀ ਸਿਫ਼ਾਰਸ਼ ’ਤੇ ਰਿਹਾਅ ਹੋਏ ਫ਼ਾਰੂਕ ਅਬਦੁੱਲ੍ਹਾ

ਇੰਟੈਲੀਜੈਂਸ ਬਿਊਰੋ ਦੇ ਸਪੈਸ਼ਲ ਡਾਇਰੈਕਟਰ ਤੇ ਰਾੱਅ ਦੇ ਸਾਬਕਾ ਮੁਖੀ ਏਐੱਸ ਡੁਲਟ

ਨੈਸ਼ਨਲ ਕਾਨਫ਼ਰੰਸ ਦੇ ਆਗੂ ਡਾ. ਫ਼ਾਰੂਕ ਅਬਦੁੱਲ੍ਹਾ ਨੂੰ ਲਗਭਗ 7 ਮਹੀਨਿਆਂ ਦੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਫ਼ਾਰੂਕ ਅਬਦੁੱਲ੍ਹਾ ਪਿਛਲੇ ਸਾਲ 5 ਅਗਸਤ ਤੋਂ ਹੀ ਨਜ਼ਰਬੰਦ ਸਨ। ਉਸੇ ਦਿਨ ਭਾਰਤ ਸਰਕਾਰ ਨੇ ਜੰਮੂ–ਕਸ਼ਮੀਰ ’ਚੋਂ ਧਾਰਾ–370 ਦਾ ਖ਼ਾਤਮਾ ਕੀਤਾ ਸੀ।

 

 

ਫ਼ਾਰੂਕ ਅਬਦੁੱਲ੍ਹਾ ਦੇ ਨਾਲ ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲ੍ਹਾ ਤੇ ਮਹਿਬੂਬਾ ਮੁਫ਼ਤੀ (ਪੀਡੀਪੀ ਦੇ ਆਗੂ) ਨੂੰ ਵੀ ਜਨ–ਸੁਰੱਖਿਆ ਕਾਨੂੰਨ ਅਧੀਨ ਨਜ਼ਰਬੰਦ ਕੀਤਾ ਗਿਆ ਸੀ।

 

 

ਮੋਦੀ ਸਰਕਾਰ ਨੇ ਫ਼ਾਰੂਕ ਅਬਦੁੱਲ੍ਹਾ ਦੀ ਨਜ਼ਰਬੰਦੀ ਖ਼ਤਮ ਕਰਦਿਆਂ ਉਨ੍ਹਾਂ ਨੂੰ ਰਿਹਾਅ ਕਰਨ ਦਾ ਹੁਕਮ ਜਾਰੀ ਕੀਤਾ ਸੀ। ਸਰਕਾਰ ਵੱਲੋਂ ਆਖ਼ਰ ਇਹ ਹੁਕਮ ਕਿਉਂ ਦਿੱਤਾ ਗਿਆ। ਇਸ ਬਾਰੇ ਇੰਟੈਲੀਜੈਂਸ ਬਿਊਰੋ ਦੇ ਸਪੈਸ਼ਲ ਡਾਇਰੈਕਟਰ ਤੇ ਰਾੱਅ ਦੇ ਸਾਬਕਾ ਮੁਖੀ ਏਐੱਸ ਡੁਲਟ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਫ਼ਾਰੂਕ ਅਬਦੁੱਲ੍ਹਾ ਦੀ ਉਨ੍ਹਾਂ ਨਾਲ ਹੋਈ ਮੁਲਾਕਾਤ ਤੋਂ ਬਾਅਦ ਲਿਆ ਗਿਆ ਹੈ।

 

 

ਸ੍ਰੀ ਡੁਲਟ ਮੁਤਾਬਕ ਡਾ. ਫ਼ਾਰੂਕ ਅਬਦੁੱਲ੍ਹਾ ਨੇ ਇਸ ਮੁਲਾਕਾਤ ਦੌਰਾਨ ਦੱਸਿਆ ਸੀ ਕਿ ਉਹ ਇਸ ਦੇਸ਼ ਦੇ ਵਿਰੁੱਧ ਲਹੀਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸ੍ਰੀ ਡੁਲਟ ਜਦੋਂ ਕਸ਼ਮੀਰ ਦੌਰੇ ਲਈ ਗਏ ਸਨ, ਤਦ ਉਹ ਮਿਸ਼਼ਨ–ਫ਼ਾਰੂਕ ਉੱਤੇ ਹੀ ਸਨ ਤੇ ਉਨ੍ਹਾਂ ਦੀ ਇਸ ਮਿਸ਼ਨ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ NSA ਅਜੀਤ ਡੋਵਾਲ ਨੂੰ ਵੀ ਸੀ।

 

 

ਡਾ. ਫ਼ਾਰੂਕ ਅਬਦੁੱਲ੍ਹਾ ਨੇ ਇਸ ਮੁਲਾਕਾਤ ਦੌਰਾਨ ਕਿਹਾ ਕਿ ਉਹ ਭਾਰਤ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਨ ਤੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਇੰਝ ਹੀ ਪਾਲ਼ਿਆ ਹੈ।

 

 

ਸ੍ਰੀ ਡੁਲਟ ਨੇ ਦੱਸਿਆ ਕਿ ਮਿਸ਼ਨ–ਫ਼ਾਰੂਕ ਤੋਂ ਪਰਤਣ ਦੇ ਇੱਕ ਮਹੀਨੇ ਬਾਅਦ ਉਨ੍ਹਾਂ ਨੂੰ ਨਜ਼ਰਬੰਦੀ ਤੋਂ ਰਿਹਾਅ ਕੀਤਾ ਗਿਆ ਹੈ। ਸ੍ਰੀ ਡੁਲਟ ਨੇ ਪਹਿਲਾਂ ਪਿਛਲੇ ਸਾਲ ਨਵੰਬਰ ’ਚ ਵੀ ਡਾ. ਫ਼ਾਰੂਕ ਅਬਦੁੱਲ੍ਹਾ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ ਪਰ ਤਦ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੋਈ ਫ਼ੋਨ ਨਹੀਂ ਆਇਆ।

 

 

ਇਸ ਤੋਂ ਬਾਅਦ ਬੀਤੀ 9 ਫ਼ਰਵਰੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਸ੍ਰੀ ਡੁਲਟ ਨੂੰ ਫ਼ੋਨ ਗਿਆ ਸੀ ਕਿ ਉਹ ਜੇ ਕਸ਼ਮੀਰ ਜਾਣਾ ਚਾਹੁੰਦੇ ਹਨ, ਤਾਂ ਜਾ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farooq Abdullah released due to this higher official s recommendation