ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਾਰੂਕ ਅਬਦੁੱਲ੍ਹਾ ਦੀ ਭੈਣ ਤੇ ਧੀ ਜ਼ਮਾਨਤ ’ਤੇ ਰਿਹਾਅ

ਫ਼ਾਰੂਕ ਅਬਦੁੱਲ੍ਹਾ ਦੀ ਭੈਣ ਤੇ ਧੀ ਜ਼ਮਾਨਤ ’ਤੇ ਰਿਹਾਅ

ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫ਼ਾਰੂਕ ਅਬਦੁੱਲ੍ਹਾ ਦੀ ਭੈਣ ਸੁਰੱਈਆ ਤੇ ਧੀ ਸਫ਼ੀਆ ਨੂੰ ਬੀਤੀ ਰਾਤ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਲੰਘੇ ਮੰਗਲਵਾਰ 15 ਅਕਤੂਬਰ ਨੂੰ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲ੍ਹਾ ਦੀ ਧੀ ਤੇ ਭੈਣ ਸਮੇਤ ਛੇ ਔਰਤਾਂ ਨੂੰ ਹਿਰਾਸਤ ’ਚ ਲਿਆ ਸੀ।

 

 

ਇਹ ਔਰਤਾਂ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਹਟਾਉਣ ਦਾ ਵਿਰੋਧ ਕਰ ਰਹੀਆਂ ਸਨ। ਨਾਗਰਿਕਾਂ ਦੀ ਆਜ਼ਾਦੀ ਤੇ ਮੌਲਿਕ ਅਧਿਕਾਰਾਂ ਦੀ ਬਹਾਲੀ ਦੀ ਮੰਗ ਕਰਦਿਆਂ ਇਨ੍ਹਾਂ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਧੋਖਾ ਤੇ ਬੇਇਜ਼ਤੀ ਮਿਲੀ ਹੈ। ਉਨ੍ਹਾਂ ਹਿਰਾਸਤ ’ਚ ਲਏ ਲੋਕਾਂ ਨੂੰ ਤੁਰੰਤ ਰਿਹਾਅ ਕਰਨ ਤੇ ਸ਼ਹਿਰੀ ਤੇ ਦਿਹਾਤੀ ਇਲਾਕਿਆਂ ’ਚੋਂ ਫ਼ੌਜ ਤੁਰੰਤ ਹਟਾਉਣ ਦੀ ਵੀ ਮੰਗ ਕੀਤੀ।

 

 

ਉੱਧਰ ਧਾਰਾ 370 ਹਟਾਏ ਜਾਣ ਤੋਂ 73 ਦਿਨਾਂ ਬਾਅਦ ਅੱਜ 74ਵੇਂ ਦਿਨ ਵੀ ਮੁੱਖ ਬਾਜ਼ਾਰ ਬੰਦ ਰਹੇ ਤੇ ਜਨਤਕ ਵਾਹਨ ਸੜਕਾਂ ਤੋਂ ਗ਼ਾਇਬ ਰਹੇ। ਜਿਸ ਕਾਰਨ ਆਮ ਜਨਜੀਵਨ ਠੱਪ ਰਿਹਾ।

 

 

ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰਾਂ ਤੇ ਕਸ਼ਮੀਰ ਵਾਦੀ ਦੇ ਹੋਰ ਹਿੱਸਿਆਂ ਵਿੱਚ ਨਿਜੀ ਵਾਹਨਾਂ ਨੂੰ ਬਿਨਾ ਕਿਸੇ ਰੁਕਾਵਟ ਦੇ ਸੜਕਾਂ ਉੱਤੇ ਚੱਲਦਿਆਂ ਵੇਖਿਆ ਗਿਆ।

 

 

ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਆਟੋ ਰਿਕਸ਼ਾ ਤੇ ਜ਼ਿਲ੍ਹੇ ਦੇ ਅੰਦਰ ਚੱਲਣ ਵਾਲੀਆਂ ਕੁਝ ਟੈਕਸੀਆਂ ਨੂੰ ਸੜਕਾਂ ਉੱਤੇ ਵੇਖਿਆ ਗਿਆ ਪਰ ਹੋਰ ਜਨਤਕ ਵਾਹਨ ਸੜਕਾਂ ਤੋਂ ਗ਼ਾਇਬ ਰਹੇ। ਮੁੱਖ ਬਾਜ਼ਾਰ ਤੇ ਹੋਰ ਵਪਾਰਕ ਅਦਾਰੇ ਬੰਦ ਰਹੇ। ਵਪਾਰਕ ਕੇਂਦਰ ਲਾਲ ਚੌਕ ਸਮੇਤ ਕੁਝ ਇਲਾਕਿਆਂ ਵਿੰਚ ਸਵੇਰੇ ਕੁਝ ਘੰਟੇ ਦੁਕਾਨਾਂ ਖੁੱਲ੍ਹੀਆਂ ਰਹੀਆਂ।

 

 

ਅਧਿਕਾਰੀਆਂ ਨੇ ਦੱਸਿਆ ਕਿ ਕੁਝ ਵਿਕਰੇਤਾਵਾਂ ਨੇ ਟੀਆਰਸੀ ਚੌਕ–ਪੋਲੋ ਵਿਊ ਸੜਕ ’ਤੇ ਦੁਕਾਨਾਂ ਲਾਈਆਂ। ਉਨ੍ਹਾਂ ਦੱਸਿਆ ਕਿ ਸਕੂਲ ਤੇ ਕਾਲਜ ਖੁੱਲ੍ਹੇ ਰਹੇ ਪਰ ਮਾਪਿਆਂ ਨੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਕਾਰਨ ਉਨ੍ਹਾਂ ਨੂੰ ਸਕੂਲ–ਕਾਲਜ ਨਹੀਂ ਭੇਜਿਆ।

 

 

ਕਸ਼ਮੀਰ ਵਿੱਚ ਸੋਮਵਾਰ 14 ਅਕਤੂਬਰ ਨੂੰ ਮੋਬਾਇਲ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farooq Abdullah s Sister and daughter released on bail