ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪ੍ਰੇਸ਼ਨ ਫਰੂਖਾਬਾਦ ਸਫਲ, 10 ਘੰਟੇ ਬਾਅਦ ਮਾਰਿਆ ਗਿਆ ਬਦਮਾਸ਼

ਉੱਤਰ ਪ੍ਰਦੇਸ਼ ਦੇ ਫਰੂਖਾਬਾਦ 'ਚ ਇੱਕ ਸਿਰਫਿਰੇ ਵੱਲੋਂ ਬੰਦੀ ਬਣਾਏ ਗਏ 23 ਬੱਚਿਆਂ ਨੂੰ 10 ਘੰਟੇ ਬਾਅਦ ਪੁਲਿਸ ਵੱਲੋਂ ਆਜ਼ਾਦ ਕਰਵਾ ਲਿਆ ਗਿਆ। ਪੁਲਿਸ ਨੇ ਜਵਾਬੀ ਕਾਰਵਾਈ ਦੌਰਾਨ ਸੁਭਾਸ਼ ਬਾਥਮ ਨਾਂ ਦੇ ਬਦਮਾਸ਼ ਨੂੰ ਮਾਰ ਦਿੱਤਾ। ਪੁਲਿਸ ਨੇ ਸਾਰੇ 23 ਬੱਚਿਆਂ ਨੂੰ ਸੁਰੱਖਿਅਤ ਘਰ 'ਚੋਂ ਬਾਹਰ ਕੱਢ ਲਿਆ।

 


 

ਉੱਤਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ ਅਤੇ ਮੁੱਖ ਸਕੱਤਰ ਗ੍ਰਹਿ ਅਵਨੀਸ਼ ਕੁਮਾਰ ਅਵਸਥੀ ਨੇ ਕਿਹਾ ਕਿ ਬੱਚਿਆਂ ਨੂੰ ਬੰਦੀ ਬਣਾ ਕੇ ਰੱਖਣ ਵਾਲੇ ਬਦਮਾਸ਼ ਨੂੰ ਪੁਲਿਸ ਆਪ੍ਰੇਸ਼ਨ 'ਚ ਮਾਰ ਦਿੱਤਾ ਗਿਆ ਹੈ ਅਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਯੂਪੀ ਪੁਲਿਸ ਅਤੇ ਇਸ ਦੀ ਟੀਮ ਨੂੰ 10 ਲੱਖ ਰੁਪਏ ਦੇ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੈ, ਜਿਸ ਨੇ ਇਸ ਮੁਹਿੰਮ ਨੂੰ ਸਫਲਤਾਪੂਰਨ ਨੇਪਰੇ ਚਾੜ੍ਹਿਆ। ਆਪ੍ਰੇਸ਼ਨ 'ਚ ਹਿੱਸਾ ਲੈਣ ਵਾਲੇ ਸਾਰੇ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ।
 

ਮਾਮਲਾ ਫਰੂਖਾਬਾਦ ਜ਼ਿਲ੍ਹੇ ਦੇ ਮੋਹੰਮਦਾਬਾਦ ਥਾਣਾ ਖੇਤਰ ਦੇ ਕਥਰਿਆ ਪਿੰਡ ਦਾ ਹੈ। ਪਿੰਡ ਵਾਸੀ ਸੁਭਾਸ਼ ਬਾਥਮ ਨੇ ਵੀਰਵਾਰ ਦੁਪਹਿਰ ਆਪਣੀ ਬੇਟੀ ਗੌਰੀ ਦਾ ਜਨਮਦਿਨ ਮਨਾਉਣ ਲਈ ਪਿੰਡ ਦੇ ਬੱਚਿਆਂ ਨੂੰ ਘਰ ਬੁਲਾਇਆ ਸੀ। ਦੁਪਹਿਰ 3 ਵਜੇ ਤਕ ਉਸ ਨੇ ਪਿੰਡ ਦੇ 25 ਬੱਚਿਆਂ ਨੂੰ ਇਕੱਠਾ ਕਰ ਲਿਆ। ਫਿਰ ਉਸ ਨੇ ਸਾਰੇ ਬੱਚਿਆਂ ਨੂੰ ਘਰ 'ਚ ਬੰਦ ਕਰ ਲਿਆ।

 


 

ਕਾਫੀ ਦੇਰ ਤਕ ਜਦੋਂ ਬੱਚੇ ਘਰ ਨਾ ਪਰਤੇ ਤਾਂ ਗੁਆਂਢੀ ਆਦੇਸ਼ ਦੀ ਪਤਨੀ ਬਬਲੀ ਆਪਣੀ ਧੀ ਖੁਸ਼ੀ ਅਤੇ ਬੇਟੇ ਆਦਿੱਤਿਆ ਨੂੰ ਬੁਲਾਉਣ ਉਸ ਦੇ ਘਰ ਗਈ। ਜਦੋਂ ਉਸ ਨੇ ਦਰਵਾਜਾ ਖੜਕਾਇਆ ਤਾਂ ਸੁਭਾਸ਼ ਨੇ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਸ ਨੇ ਜ਼ੋਰ ਪਾਇਆ ਤਾਂ ਸੁਭਾਸ਼ ਨੇ ਕਿਹਾ ਕਿ ਪਹਿਲਾਂ ਉਹ ਪਿੰਡ 'ਚ ਰਹਿਣ ਵਾਲੇ ਲਾਲੂ ਨੂੰ ਬੁਲਾ ਕੇ ਲਿਆ। ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਸੁਭਾਸ਼ ਨੇ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮਗਰੋਂ ਬਬਲੀ ਆਪਣੇ ਘਰ ਆਈ ਅਤੇ ਪਰਿਵਾਰ ਨੂੰ ਜਾਣਕਾਰੀ ਦਿੱਤੀ।
 

ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਯੂਪੀ ਪੁਲਿਸ ਦੇ ਜਵਾਨ ਪਿੰਡ ਪਹੁੰਚੇ ਅਤੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨਿਆ। ਇਸ ਮਗਰੋਂ ਜਵਾਨਾਂ ਨੇ ਥਾਣਾ ਇੰਸਪੈਕਟਰ ਨੂੰ ਸੂਚਿਤ ਕੀਤਾ। ਇੰਸਪੈਕਟਰ ਰਾਕੇਸ਼ ਕੁਮਾਰ ਪੁਲਿਸ ਫੋਰਸ ਸਮੇਤ ਘਟਨਾ ਵਾਲੀ ਥਾਂ 'ਤੇ ਪਹੁੰਚੇ। ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਣ ਲਈ ਕਿਹਾ ਤਾਂ ਬਦਮਾਸ਼ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੰਨਾ ਹੀ ਨਹੀਂ, ਉਸ ਨੇ ਅੰਦਰੋਂ ਇੱਕ ਹੈਂਡ ਗ੍ਰੇਨੇਡ ਵੀ ਸੁੱਟਿਆ, ਜਿਸ 'ਚ ਇੰਸਪੈਕਟਰ, ਪੀਆਰਵੀ ਦੇ ਦੀਵਾਨ ਜੈਵੀਰ ਅਤੇ ਸਿਪਾਹੀ ਅਨਿਲ ਜ਼ਖਮੀ ਹੋ ਗਏ।

 


 

ਸੂਚਨਾ ਮਿਲਣ 'ਤੇ ਸਥਾਨਕ ਵਿਧਾਇਕ ਨਗੇਂਦਰ ਸਿੰਘ ਵੀ ਮੌਕੇ 'ਤੇ ਪਹੁੰਚ ਗਏ। ਜਦੋਂ ਉਨ੍ਹਾਂ ਨੇ ਪੁਲਿਸ ਦੀ ਹਾਜ਼ਰੀ 'ਚ ਲਾਊਡ ਸਪੀਕਰ ਨਾਲ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਸੁਭਾਸ਼ ਨੇ ਫਿਰ ਗੋਲੀਬਾਰੀ ਕਰ ਦਿੱਤੀ। ਵਿਧਾਇਕ ਨੂੰ ਵੀ ਪਿੱਛੇ ਹਟਣਾ ਪਿਆ। ਗੋਲੀਬਾਰੀ 'ਚ ਪਿੰਡ ਵਾਸੀ ਅਨੁਪਮ ਦੂਬੇ ਅਤੇ ਵਿਵੇਕ ਦੀ ਪਤਨੀ ਵਿਨੀਤਾ ਜ਼ਖਮੀ ਹੋ ਗਏ। ਬੰਦੀ ਬਣਾਏ ਗਏ ਬੱਚਿਆਂ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਘਟਨਾ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ।

 


 

ਇਨ੍ਹਾਂ ਬੱਚਿਆਂ ਨੂੰ ਬਣਾਇਆ ਸੀ ਬੰਦੀ :
ਆਰਤੀ ਬੇਟੀ ਆਨੰਦ, ਸੋਨੀ, ਰੋਸ਼ਨੀ ਬੇਟੀ ਸੱਤਿਆਭਾਨ, ਅਰੁਣ, ਅੰਜਲੀ, ਲਵੀ ਬੇਟਾ ਨਰਿੰਦਰ, ਭਾਨੂ ਬੇਟਾ ਮਦਨਪਾਲ, ਖੁਸ਼ੀ, ਮੁਸਕਾਨ, ਆਦਿੱਤਿਆ ਬੇਟਾ ਪੰਛੀ, ਵਿਨੀਤ ਬੇਟਾ ਰਾਮਕਿਸ਼ੋਰ, ਪਾਇਲ, ਪ੍ਰਿੰਟਰ ਬੇਟਾ ਨੀਰਜ, ਪ੍ਰਸ਼ਾਂਤ, ਨੈਨਸੀ ਬੇਟੀ ਮੁਕੇਸ਼, ਅਕਾਸ਼, ਲਕਸ਼ਮੀ ਬੇਟੀ ਬ੍ਰਜਕਿਸ਼ੋਰ, ਅਕਸ਼ੈ ਦਾ ਬੇਟਾ ਅਰੁਣ, ਗੌਰੀ ਬੇਟੀ ਲਾਲਜੀਤ, ਸੋਨਮ, ਲਵਕੁਮਾਰ, ਸ਼ਬਨਮ ਬੇਟੀ ਆਦੇਸ਼, ਗੰਗਾ, ਜੁਮਨਾ ਬੇਟੀ ਆਸ਼ਾਰਾਮ ਤੋਂ ਇਲਾਵਾ ਮੁਕੇਸ਼ ਦਾ ਭਤੀਜਾ ਕ੍ਰਿਸ਼ਨਾ ਸ਼ਾਮਿਲ ਸੀ।

 

ਲਖਨਊ ਤੋਂ ਪਹੁੰਚੀ ਕਮਾਂਡੋ ਫੋਰਸ :
ਫਰੂਖਾਬਾਦ 'ਚ ਹਾਲਾਤ ਵਿਗੜਦਿਆਂ ਵੇਖ ਲਖਨਊ ਤੋਂ ਏ.ਟੀ.ਐਸ ਦੇ ਕਮਾਂਡੋ ਨੂੰ ਰਵਾਨਾ ਕੀਤਾ ਗਿਆ। ਇਨ੍ਹਾਂ ਦੀ ਕੋਸ਼ਿਸ਼ ਸੀ ਕਿ ਬੱਚਿਆਂ ਨੂੰ ਛੇਤੀ ਤੋਂ ਛੇਤੀ ਬਚਾਇਆ ਜਾਵੇ। 

 

ਇੰਜ ਮਾਰਿਆ ਬਦਮਾਸ਼ :
ਸੂਤਰਾਂ ਮੁਤਾਬਿਕ 10 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਪੁਲਿਸ ਨੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਆਈਜੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਬੱਚਿਆਂ ਨੂੰ ਬਚਾਉਣ ਲਈ ਪੁਲਿਸ ਘਰ ਦੇ ਮੁੱਖ ਦਰਵਾਜੇ ਨੂੰ ਤੋੜ ਕੇ ਅੰਦਰ ਦਾਖਲ ਹੋਈ। ਇਸ ਦੌਰਾਨ ਮੁਲਜ਼ਮ ਨੇ ਬਚਣ ਲਈ ਪੁਲਿਸ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ 'ਚ ਮੁਲਾਜ਼ਮ ਨੂੰ ਮਾਰ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:farrukhabad children hostage case ends after 10 hours accused killed by UP Police