ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਾਰੁਕ ਅਬਦੁੱਲਾ ਦਾ ਦਾਅਵਾ, ਮੈਂ ਖੁੱਦ ਜਾਵਾਂਗਾ ਰਾਮ ਮੰਦਰ ’ਚ ਪੱਥਰ ਲਾਉਣ

ਅਯੁੱਧਿਆ ਵਿਵਾਦ ਤੇ 10 ਜਨਵਰੀ ਤੋਂ ਸੁਣਵਾਈ ਸ਼ੁਰੂ ਹੋਣ ਦੇ ਮੱਦੇਨਜ਼ਰ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਫ਼ਾਰੁਕ ਅਬਦੁੱਲਾ ਨੇ ਕਿਹਾ ਹੈ ਕਿ ਇਸ ਮਸਲੇ ਦਾ ਹੱਲ ਗੱਲਬਾਤ ਨਾਲ ਕੱਢਿਆ ਜਾਣਾ ਚਾਹੀਦੈ। ਰਾਮ ਸਿਰਫ ਹਿੰਦੂਆਂ ਦੇ ਨਹੀਂ ਸਗੋਂ ਸਾਰਿਆਂ ਦੇ, ਪੂਰੇ ਵਿਸ਼ਵ ਦੇ ਰੱਬ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਵੀ ਰਾਮ ਮੰਦਰ ਲਈ ਪੱਥਰ ਲਗਾਉਣ ਲਈ ਅਯੁੱਧਿਆ ਜਾਣਗੇ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਫ਼ਾਰੁਕ ਅਬਦੁੱਲਾ ਨੇ ਕਿਹਾ, ਅਯੁੱਧਿਆ ਵਿਵਾਦ ਤੇ ਛੇਤੀ ਫੈਸਲਾ ਹੋਣਾ ਚਾਹੀਦੈ। ਇਹ ਮਾਮਲਾ ਅਦਾਲਤ ਚ ਲੈ ਜਾਉਣ ਦੀ ਕੀ ਲੋੜ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਗੱਲਬਾਤ ਦੁਆਰਾ ਇਸ ਮੁੱਦੇ ਨੂੰ ਹੱਲ ਕੀਤਾ ਜਾ ਸਕਦੈ।

 

ਉਨ੍ਹਾਂ ਕਿਹਾ, ਭਗਵਾਨ ਰਾਮ ਨਾਲ ਕਿਸੇ ਨੂੰ ਬੈਰ ਨਹੀਂ ਹੈ ਤੇ ਹੋਣਾ ਵੀ ਨਹੀਂ ਚਾਹੀਦਾ। ਕੋਸਿ਼ਸ ਕਰਨੀ ਚਾਹੀਦੀ ਹੈ ਕਿ ਮਾਮਲੇ ਨੂੰ ਸੁਲਝਾਉਣ ਦੀ ਅਤੇ ਗੱਲ ਬਣਾਉਣ ਦੀ। ਜਿਸ ਦਿਨ ਇਹ ਹੋ ਜਾਵੇਗਾ, ਮੈਂ ਵੀ ਇੱਕ ਪੱਥਰ ਲਗਾਉਣ ਜਾਵਾਂਗਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਹਾਲਾਂਕਿ ਫ਼ਾਰੁਕ ਅਬਦੁੱਲਾ ਨੇ ਭਾਜਪਾ ਤੇ ਦੋਸ਼ ਲਗਾਉ਼ਂਦਿਆਂ ਕਿਹਾ ਕਿ ਭਾਜਪਾ ਨੇ ਪੌਣੇ 5 ਸਾਲ ਚ ਕੁਝ ਨਹੀਂ ਕੀਤਾ। ਮੰਦਰ ਬਣਾਉਣ ਨਾਲ ਭਾਜਪਾ ਨੂੰ ਕੋਈ ਮਤਲਬ ਨਹੀਂ ਹੈ। ਇਹ ਲੋਕ ਸਿਰਫ ਕੁਰਸੀ ਤੇ ਬੈਠਣ ਲਈ ਮੰਦਰ ਦੀ ਗੱਲ ਚੁੱਕਦੇ ਹਨ।

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farooq Abdullahs claim I will go to Rama and put stones in Ram Mandir