ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ 'ਚ ਫ਼ੈਸ਼ਨ ਡਿਜ਼ਾਈਨਰ ਤੇ ਨੌਕਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

1 / 2ਦਿੱਲੀ 'ਚ ਫ਼ੈਸ਼ਨ ਡਿਜ਼ਾਈਨਰ ਤੇ ਨੌਕਰ ਦਾ ਕਤਲ

2 / 2ਦਿੱਲੀ 'ਚ ਫ਼ੈਸ਼ਨ ਡਿਜ਼ਾਈਨਰ ਤੇ ਨੌਕਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

PreviousNext

ਦਿੱਲੀ ਦੇ ਵਸੰਤਕੁੰਜ 'ਚ ਬੀਤੀ ਰਾਤ ਇਕ 53 ਸਾਲਾਂ ਮਹਿਲਾ ਫ਼ੈਸ਼ਨ ਡਿਜ਼ਾਈਨਰ ਮਾਲਾ ਲਖਾਨੀ ਤੇ ਉਸ ਦੇ 50 ਸਾਲਾ ਨੌਕਰ ਬਹਾਦਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੀਆਂ ਲਾਸ਼ਾਂ ਘਰ ਵਿਚੋਂ ਬਰਾਮਦ ਹੋਈਆਂ ਹਨ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।

 

ਇਸ ਮਾਮਲੇ 'ਚ ਜੁਆਇੰਟ ਕਮਿਸ਼ਨਰ ਅਜੈ ਚੌਧਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਦੋਹਰੇ ਕਤਲਕਾਂਡ ਨੂੰ ਬੁੱਧਵਾਰ ਦੀ ਰਾਤ ਨੂੰ ਅੰਜਾਮ ਦਿੱਤਾ ਗਿਆ। ਮਾਲਾ ਲਖਾਨੀ ਫੈਸ਼ਨ ਡਿਜ਼ਾਈਨਰ ਸੀ ਅਤੇ ਬੁਟੀਕ ਚਲਾ ਰਹੀ ਸੀ। ਦੋਸ਼ੀਆਂ 'ਚੋਂ ਇਕ ਰਾਹੁਲ ਅਨਵਰ ਮ੍ਰਿਤਕਾਂ ਫ਼ੈਸ਼ਨ ਡਿਜ਼ਾਈਨਰ ਦੇ ਕੋਲ ਦਰਜ਼ੀ ਦੇ ਤੌਰ 'ਤੇ ਕੰਮ ਕਰਦਾ ਸੀ। ਰਾਹੁਲ ਅਨਵਰ ਨੇ ਆਪਣੇ ਦੋ ਰਿਸ਼ਤੇਦਾਰਾਂ ਨਾਲ ਮਿਲ ਕੇ ਲੁੱਟ ਦੇ ਮਕਸਦ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ। ਮਾਲਾ ਅਤੇ ਉਸ ਦੇ ਨੌਕਰ ਬਹਾਦਰ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਤਿੰਨਾਂ ਮੁਲਜ਼ਮਾਂ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fashion designer and servant kiiled in Delhi