ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ `ਚ ਹਥਿਆਰਾਂ ਦਾ ਤੇਜ਼ ਰਫ਼ਤਾਰ ਆਧੁਨਿਕੀਕਰਨ ਚਿੰਤਾਜਨਕ: ACM ਧਨੋਆ

ਪਾਕਿ `ਚ ਹਥਿਆਰਾਂ ਦਾ ਤੇਜ਼ ਰਫ਼ਤਾਰ ਆਧੁਨਿਕੀਕਰਨ ਚਿੰਤਾਜਨਕ: ACM ਧਨੋਆ

ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ (ACM - Air Chief Marshal) ਬੀਐੱਸ ਧਨੋਆ ਨੇ ਅੱਜ ਕਿਹਾ ਹੈ ਕਿ ਭਾਰਤੀ ਹਵਾਈ ਫ਼ੌਜ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਉੱਭਰਦੇ ਸੰਭਾਵੀ ਖ਼ਤਰਿਆਂ ਪ੍ਰਤੀ ਬਹੁਤ ਚੌਕਸ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਮੁੰਦਰੀ ਫ਼ੌਜ ਭਾਰਤ ਦੇ ਰਾਸ਼ਟਰੀ ਹਿਤਾਂ ਦੀ ਰਾਖੀ ਲਈ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।


ਹਵਾਈ ਫ਼ੌਜ ਦੇ ਮੁਖੀ ਨੇ ਕਿਹਾ ਕਿ ਭਾਰਤ ਦੇ ਗੁਆਂਢ `ਚ (ਪਾਕਿਸਤਾਨ ਦਾ ਨਾਂਅ ਨਹੀਂ ਲਿਆ) ਨਵੇਂ ਹਥਿਆਰਾਂ, ਉਪਕਰਣਾਂ ਨੂੰ ਸ਼ਾਮਲ ਕੀਤੇ ਜਾਣ ਤੇ ਆਧੁਨਿਕੀਕਰਨ ਦੀ ਰਫ਼ਤਾਰ ਚਿੰਤਾ ਦਾ ਕਾਰਣ ਹੈ।


ਏਅਰ ਚੀਫ਼ ਮਾਰਸ਼ਲ ਬੀਐੱਸ ਧਨੋਆ ਨੇ ਪੀਟੀਆਈ ਨੂੰ ਦਿੱਤੇ ਇੰਟਰਵਿਊ `ਚ ਆਖਿਆ ਕਿ ਭਾਰਤ ਅਣਸੁਲਝੇ ਖੇਤਰੀ ਵਿਵਾਦਾਂ ਤੇ ਪ੍ਰਾਯੋਜਿਤ ਵਿਦੇਸ਼ੀ ਤੱਤਾਂ ਰਾਹੀਂ ਪੈਦਾ ਕੀਤੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਪਰ ਹਵਾਈ ਫ਼ੌਜ ਉਨ੍ਹਾਂ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਸਾਹਮਣਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ ਤੇ ਇਸ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ।


ਇਹ ਪੁੱਛੇ ਜਾਣ `ਤੇ ਕਿ ਕੀ ਹਵਾਈ ਫ਼ੌਜ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਪਾਰ ਅੱਤਵਾਦੀ ਸਿਖਲਾਈ ਕੈਂਪ ਨਸ਼ਟ ਕਰਨ ਵਿੱਚ ਭੂਮਿਕਾ ਨਿਭਾ ਸਕਦੀ ਹੈ; ਤਾਂ ਉਨ੍ਹਾਂ ਅਜਿਹੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਹਵਾਈ ਫ਼ੌਜ ਸਰਹੱਦ ਪਾਰ ਤੋਂ ਪੈਦਾ ਹਰ ਤਰ੍ਹਾਂ ਦੇ ਖ਼ਤਰਿਆਂ ਦਾ ਟਾਕਰਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ; ਭਾਵੇਂ ਇਹ ਖ਼ਤਰੇ ਉੱਪ-ਰਵਾਇਤੀ ਖੇਤਰ ਦੇ ਹੋਣ ਤੇ ਚਾਹੇ ਹੋਰ ਖੇਤਰਾਂ ਦੇ।


ਚੀਨ ਤੇ ਪਾਕਿਸਤਾਨ ਦਾ ਨਾਂਅ ਲਏ ਬਿਨਾ ਭਾਰਤ ਦੀਆਂ ਮੌਜੂਦਾ ਸੁਰੱਖਿਆ ਚੁਣੌਤੀਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਚੁਣੌਤੀਆਂ ਅਣਸੁਲਝੇ ਖੇਤਰੀ ਮੁੱਦਿਆਂ ਤੇ ਵਿਦੇਸ਼ੀ ਤੱਤਾਂ ਦੁਆਰਾ ਪੈਦਾ ਹੁੰਦੀਆਂ ਹਨ, ਜੋ ਰਾਸ਼ਟਰੀ ਹਿਤਾਂ ਖਿ਼ਲਾਫ਼ ਕੰਮ ਕਰਦੀਆਂ ਹਨ।


ਉਨ੍ਹਾਂ ਕਿਹਾ ਕਿ ਹਵਾਈ ਫ਼ੌਜ ਕਿਸੇ ਵੀ ਖ਼ਤਰੇ ਨਾਲ ਨਿਪਟਣ ਲਈ 24 ਘੰਟੇ ਤਿਆਰ ਹੈ ਅਤੇ ਆਪਣੇ ਉਪਲਬਧ ਵਸੀਲਿਆਂ ਦੀ ਮਦਦ ਨਾਲ ਕਿਸੇ ਵੀ ਹੰਗਾਮੀ ਹਾਲਤ ਦਾ ਕਰਾਰਾ ਜਵਾਬ ਦੇਣ ਲਈ ਵੀ ਤਿਆਰ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fast speed modernisation of arms in Pak worrisome ACM Dhanoa