ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

FASTag : ਜੇਕਰ ਟੋਲ ‘ਤੇ ਸਕੈਨਰ ‘ਚ ਹੈ ਕੋਈ ਖ਼ਰਾਬੀ ਤਾਂ ਨਹੀਂ ਲੱਗੇਗੀ ਫੀਸ

FASTag : ਕੇਂਦਰ ਸਰਕਾਰ ਨੇ ਸਾਰੇ ਟੋਲ ਪਲਾਜ਼ਿਆਂ 'ਤੇ ਇਕ ਦਸੰਬਰ ਤੋਂ ਫਾਸਟੈਗ ਜ਼ਰੂਰੀ ਕਰ ਦਿੱਤਾ ਹੈ। ਜੇ ਕਿਸੇ ਟੋਲ ਤੇ ਸਕੈਨਰ ਵਿੱਚ ਕੋਈ ਖ਼ਰਾਬੀ ਹੈ ਅਤੇ ਫਾਸਟੈਗ ਨੂੰ ਸਕੈਨ ਨਹੀਂ ਕਰਦਾ ਤਾਂ ਵਾਹਨ ਚਾਲਕ ਨੂੰ ਕੋਈ ਪੈਸਾ ਨਹੀਂ ਚੁਕਾਉਣਾ ਹੋਵੇਗਾ। ਉਹ ਮੁਫ਼ਤ ਵਿੱਚ ਹੀ ਟੋਲ ਤੋਂ ਲੰਘ ਸਕੇਗਾ।

 

ਐਨ.ਐਚ.ਏ.ਆਈ. ਦੇ ਖੇਤਰੀ ਅਧਿਕਾਰੀ ਅਬਦੁਲ ਬਾਸਤ ਨੇ ਦੱਸਿਆ ਕਿ ਕਿਸੇ ਵੀ ਟੋਲ ਪਲਾਜ਼ਾ 'ਤੇ ਸਕੈਨਰ ਵਿੱਚ ਕੋਈ ਖ਼ਰਾਬੀ ਆ ਜਾਂਦੀ ਹੈ ਅਤੇ ਉਹ ਤੁਹਾਡਾ ਫਾਸਟੈਗ ਸਕੈਨ ਨਹੀਂ ਕਰ ਪਾ ਰਿਹਾ ਹੈ ਤਾਂ ਇਸ ਲਈ ਵਾਹਨ ਚਾਲਕ ਜ਼ਿੰਮੇਵਾਰ ਨਹੀਂ ਹੋਵੇਗਾ। 

 

ਇਸ ਸਥਿਤੀ ਵਿੱਚ ਚਾਲਕ ਨੂੰ ਕੋਈ ਪੈਸਾ ਨਹੀਂ ਚੁਕਾਉਣਾ ਅਤੇ ਉਹ ਮੁਫ਼ਤ ਵਿੱਚ ਟੋਲ ਤੋਂ ਲੰਘ ਸਕੇਗਾ। ਨਾਲ ਹੀ ਉਹ ਮੈਨੁਅਲ ਤਰੀਕੇ ਜੀਰੋ ਫ਼ੀਸ ਦੀ ਰਸੀਦ ਵੀ ਕਟਵਾਏਗਾ ਤਾਕਿ ਉਸ ਗੱਡੀ ਦਾ ਰਿਕਾਰਡ ਦਰਜ ਹੋ ਜਾਵੇ। ਇਸ ਲਈ ਟੋਲ ਉੱਤੇ ਬੋਰਡ ਲਾਉਣ ਲਈ ਵੀ ਕਿਹਾ ਗਿਆ ਹੈ ਜਿਸ ਨਾਲ ਜਾਗਰੂਕਤਾ ਫੈਲਾਈ ਜਾ ਸਕੇ।
 

ਫਾਸਟੈਗ ਦਾ ਰੰਗ ਨਿਰਧਾਰਤ

ਐਨਐਚਏਆਈ ਮੁਤਾਬਕ ਕਾਰ, ਜੀਪ ਵੈਨ ਲਈ ਨੀਲੇ ਰੰਗ ਦਾ ਫਾਸਟੈਗ ਨਿਰਧਾਰਤ ਕੀਤਾ ਗਿਆ ਹੈ। ਹਲਕੇ ਕਾਰੋਬਾਰੀ ਵਾਹਨਾਂ ਲਈ ਲਾਲ ਅਤੇ ਪੀਲਾ ਰੰਗ, ਬੱਸ ਲਈ ਹਰਾ ਤੇ ਪੀਲਾ ਰੰਗ, ਮਿੰਨੀ ਬੱਸ ਲਈ ਸੰਤਰੀ ਰੰਗ ਨਿਰਧਾਰਤ ਕੀਤਾ ਗਿਆ ਹੈ।

 

ਟਰੱਕ ਦੀ ਸਮੱਰਥਾ ਅਨੁਸਾਰ ਮਿਲੇਗਾ ਰੰਗ
 

ਟਰੱਕ ਨੂੰ ਉਸ ਦੀ ਸਮਰੱਥਾ ਅਨੁਸਾਰ ਰੰਗ ਦਿੱਤਾ ਗਿਆ ਹੈ। 12 ਤੋਂ 16 ਹਜ਼ਾਰ ਕਿੱਲੋ ਭਾਰ ਵਾਲੇ ਟਰੱਕਾਂ ਨੂੰ ਹਰਾ ਰੰਗ, 14,200 ਤੋਂ 25 ਹਜ਼ਾਰ ਕਿਲੋ ਦੇ ਟਰੱਕ ਨੂੰ ਪੀਲਾ ਰੰਗ, 25 ਤੋਂ 54 ਹਜ਼ਾਰ ਕਿਲੋ ਦੇ ਵਜਨੀ ਟਰੱਕ ਨੂੰ ਗੁਲਾਬੀ ਅਤੇ 54,200 ਕਿੱਲੋ ਤੋਂ ਵੱਧ ਭਾਰ ਦਾ ਟਰੱਕ ਨੂੰ ਅਸਮਾਨੀ ਰੰਗ ਦਿੱਤਾ ਗਿਆ ਹੈ। ਜੇਸੀਬੀ ਅਤੇ ਹੋਰ ਨਿਰਮਾਣ ਕਾਰਜਾਂ ਵਿਚ ਵਰਤੋਂ ਵਾਲੀ ਮਸ਼ੀਨ ਲਈ ਗ੍ਰੇਅ ਰੰਗ ਦਾ ਫਾਸਟੈਗ ਨਿਰਧਾਰਤ ਹੋਇਆ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Fastag : If there is fault in the scanner on toll then the fee will not be charged