ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਦਸੰਬਰ ਤੋਂ ਚੁਪਹੀਆ ਵਾਹਨਾਂ ਲਈ ਲਾਜ਼ਮੀ ਹੋਵੇਗਾ FASTag

1 ਦਸੰਬਰ ਤੋਂ ਚੁਪਹੀਆ ਵਾਹਨਾਂ ਲਈ ਲਾਜ਼ਮੀ ਹੋਵੇਗਾ FASTag

ਚਾਰ–ਪਹੀਆ ਵਾਹਨ ਚਲਾਉਣ ਵਾਲਿਆਂ ਇਹ ਬਹੁਤ ਜ਼ਰੂਰੀ ਖ਼ਬਰ ਹੈ। ਹਾਈਵੇਅ ਉੱਤੇ ਮੌਜੂਦ ਟੋਲ ਪਲਾਜ਼ਾ ’ਤੇ ਲੱਗਣ ਵਾਲੀਆਂ ਲੰਮੀਆਂ ਕਤਾਰਾਂ ਤੋਂ ਰਾਹਤ ਪਾਉਣ ਲਈ ਸਰਕਾਰ ਨੇ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ।

 

 

ਸਰਕਾਰ ਨੇ ਇਸ ਤੋਂ ਛੁਟਕਾਰਾ ਪਾਉਣ ਲਈ 1 ਦਸੰਬਰ, 2019 ਤੋਂ FASTag ਰੇਡੀਓ ਫ਼੍ਰੀਕੁਐਂਸੀ ਆਈਡੈਂਟੀਫ਼ਿਕੇਸ਼ਨ (RFID) ਨੂੰ ਲਾਜ਼ਮੀ ਕਰ ਦਿੱਤਾ ਹੈ। ਹੁਣ ਚਰੇਕ ਚੁਪਹੀਆ ਵਾਹਨ ਉੱਤੇ ਇਹ FASTag ਲੱਗਣਾ ਜ਼ਰੂਰੀ ਹੋਵੇਗਾ।

 

 

FASTag ਦਰਅਸਲ ਇੱਕ ਇਲੈਕਟ੍ਰੌਨਿਕ ਟੋਲ–ਕੁਨੈਕਸ਼ਨ ਪ੍ਰੋਗਰਾਮ ਹੈ, ਜਿਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਆੱਫ਼ ਇੰਡੀਆ (NHAI) ਨੇ ਤਿਆਰ ਕੀਤਾ ਹੈ। ਇਹ ਰੇਡੀਓ ਫ਼੍ਰੀਕੁਐਂਸੀ ਦੇ ਆਧਾਰ ’ਤੇ ਕੰਮ ਕਰਦਾ ਹੈ। ਇਹ ਟੈਗ ਤੁਸੀਂ ਆਪਣੇ ਵਾਹਨ ਦੀ ਵਿੰਡ–ਸਕ੍ਰੀਨ ਉੱਤੇ ਲਾਉਣਾ ਹੁੰਦਾ ਹੈ; ਤਾਂ ਜੋ ਜਦੋਂ ਵਾਹਨ FASTag ਲੇਨ ਵਿੱਚੋਂ ਦੀ ਲੰਘ ਰਿਹਾ ਹੋਵੇ, ਤਾਂ ਸੈਂਸਰ ਟੋਲ–ਪਲਾਜ਼ਾ ਉੱਤੇ ਲੱਗਾ ਸੈਂਸਰ ਉਸ ਨੂੰ ਪੜ੍ਹ ਕੇ ਟੋਲ–ਵੈਲਿਯੂ ਨੂੰ ਆਪਣੇ–ਆਪ ਹੀ ਪ੍ਰੀਪੇਡ ਖਾਤੇ ਵਿੱਚੋਂ ਕੱਟ ਲੈਂਦਾ ਹੈ।

 

 

ਇਸ ਇਲੈਕਟ੍ਰੌਨਿਕ ਡਿਵਾਈਸ ਨੂੰ ਲੈਣਾ ਬਹੁਤ ਸੌਖਾ ਹੈ। ਜੇ ਤੁਸੀਂ ਨਵੀਂ ਕਾਰ ਖ਼ਰੀਦਦੇ ਹੋ, ਤਾਂ ਤੁਹਾਡੇ ਵਾਹਨ ਦੇ ਨਾਲ ਹੀ FASTag ਲੱਗਾ ਹੋਇਆ ਮਿਲੇਗਾ। ਇਸ ਤੋਂ ਇਲਾਵਾ ਜੇ ਤੁਹਾਡੀ ਕਾਰ ਪੁਰਾਣੀ ਹੈ, ਤਾਂ ਤੁਸੀਂ ਕਿਸੇ ਵੀ NHAI ਟੋਲ–ਪਲਾਜ਼ਾ ਉੱਤੇ ਮੌਜੂਦ ਪੁਆਇੰਟ ਆਫ਼ ਸੇਲਜ਼ ਤੋਂ ਇਸ ਨੂੰ ਲੈ ਸਕਦੇ ਹੋ।

 

 

ਇਸ ਤੋਂ ਇਲਾਵਾ ਤੁਸੀਂ ਸਟੇਟ ਬੈਂਕ ਆੱਫ਼ ਇੰਡੀਆ, ਸਿੰਡੀਕੇਟ ਬੈਂਕ, ਐਕਸਿਸ ਬੈਂਕ, IDFC ਬੈਂਕ, HDFC ਬੈਂਕ ਤੇ ICICI ਬੈਂਕ ਤੋਂ ਵੀ ਇਸ ਨੂੰ ਲੈ ਸਕਦੇ ਹੋ। ਇਹ ਬੈਂਕ ਸਰਕਾਰ ਦੀ ਇਸ ਯੋਜਨਾ ਵਿੱਚ ਭਾਈਵਾਲ ਹਨ। FASTag ਸਿਰਫ 5 ਸਾਲ ਵਰਤਿਆ ਜਾ ਸਕਦਾ ਹੈ। ਇਸ ਲਈ ਪਹਿਲਾਂ ਇੱਕ ਫ਼ਾਰਮ ਭਰਨਾ ਹੋਵੇਗਾ। ਫਿਰ ਉਹ ਫ਼ਾਰਮ ਆਪਣੇ ਵਾਹਨ ਦੇ ਰਜਿਸਟ੍ਰੇਸ਼ਨ ਸਰਟੀਫ਼ਿਕੇਟ, ਵਾਹਨ ਮਾਲਕ ਦੀ ਪਾਸਪੋਰਟ ਫ਼ੋਟੋ ਤੇ ਕੇਵਾਈਸੀ ਦਾ ਕੋਈ ਵੀ ਦਸਤਾਵੇਜ਼ – ਜਿਵੇਂ ਡਰਾਇਵਿੰਗ ਲਾਇਸੈਂਸ, PAN ਕਾਰਡ, ਵੋਟਰ ਆਈਡੀ ਕਾਰਡ, ਆਧਾਰ ਕਾਰਡ ਤੇ ਪਾਸਪੋਰਟ ਆਦਿ ਵਿੱਚੋਂ ਇੱਕ ਦੇਣਾ ਹੋਵੇਗਾ।

 

 

ਇਹ FASTag ਆਪਣੇ ਵਾਹਨ ਦੀ ਵਿੰਡ–ਸ਼ੀਲਡ ਦੇ ਅੱਧ ਵਿਚਕਾਰ ਲਾਉਣਾ ਚਾਹੀਦਾ ਹੈ, ਜਿੱਥੋਂ ਸੈਂਸਰ ਉਸ ਨੂੰ ਸਹਿਜੇ ਫੜ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FASTag will be compulsory for Four Wheelers from 1st December