ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਾਸਟਰੈਕ ਕੋਰਟ ਨੇ ਬਲਾਤਕਾਰ ਦੇ ਦੋਸ਼ੀਆਂ ਦਾ ਦੋ ਮਹੀਨਿਆਂ ’ਚ ਕੀਤਾ ਨਿਪਟਾਰਾ

ਮੱਧ ਪ੍ਰਦੇਸ਼ ਚ ਮੰਦਸੌਰ ਦੀ ਫਾਸਟਰੈਕ ਕੋਰਟ ਨੇ 8 ਸਾਲਾਂ ਸਕੂਲੀ ਵਿਦਿਆਰਥਣ ਨੂੰ ਅਗਵਾਹ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਮਾਮਲੇ ਚ ਦੋ ਨੌਜਵਾਨਾਂ ਨੂੰ ਅੱਜ ਸਜ਼ਾ-ਏ-ਮੌਤ ਸੁਣਾ ਦਿੱਤੀ। ਖਾਸ ਗੱਲ ਇਹ ਵੀ ਹੈ ਕਿ ਕੋਰਟ ਨੇ ਦੋ ਮਹੀਨਿਆਂ ਦੇ ਅੰਦਰ ਹੀ ਦੋਨਾਂ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਬਲਾਤਕਾਰੀਆਂ ਦੀ ਪਛਾਣ ਇਰਫਾਨ ਅਤੇ ਆਸਿਫ ਵਜੋਂ ਹੋਈ ਸੀ। 

 

ਜਾਣਕਾਰੀ ਮੁਤਾਬਕ ਬੱਚੀ 26 ਜੂਨ ਦੀ ਸ਼ਾਮ ਸਕੂਲ ਦੀ ਛੁੱਟੀ ਮਗਰੋਂ ਲਾਪਤਾ ਹੋ ਗਈ ਸੀ ਅਤੇ ਉਸਦੀ ਲਾਸ਼ 27 ਜੂਨ ਨੂੰ ਸਕੂਲ ਦੇ ਕੋਲ ਝਾੜੀਆਂ ਚ ਖੂਨ ਨਾਲ ਲਿਬੜੀ ਹਾਲਤ ਵਿਚ ਮਿਲੀ ਸੀ। ਘਟਨਾ ਮਗਰੋਂ ਬੱਚੀ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਸੀ ਕਿ ਬਲਾਤਕਾਰੀਆਂ ਨੇ ਬੱਚੀ ਦੇ ਸਿਰ, ਚਿਹਰੇ ਅਤੇ ਗਰਦਨ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਸੀ। ਇਸਦੇ ਨਾਲ ਹੀ ਉਸਦੇ ਨਾਜ਼ੁਕ ਅੰਗਾਂ ਤੇ ਡੂੰਘੀ ਸੱਟ ਮਾਰੀ ਸੀ ਜਿਸ ਨੂੰ ਡਾਕਟਰੀ ਭਾਸ਼ਾ ਚ ਫ਼ੋਰਥ ਡਿਗਰੀ ਪੈਰੀਨਿਅਲ ਟਿਅਰ ਕਹਿੰਦੇ ਹਨ।

 


ਮੰਦਸੌਰ ਪੁਲਿਸ ਨੇ ਇਸ ਮਾਮਲੇ ਚ 20 ਸਾਲਾਂ ਇਰਫਾਨ ਮੇਵ ਉਰਫ ਭਇਯੂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਮੁਤਾਬਕ ਮੰਦਸੌਰ ਦੇ ਕੋਤਵਾਲੀ ਥਾਣੇ ਚ ਉਸਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। ਬੱਚੀ ਨਾਲ ਬਲਾਤਕਾਰ ਮਾਮਲੇ ਚ ਮੰਦਸੌਰਨੀਮਚ ਖੇਤਰ ਚ ਲੋਕਾਂ ਦਾ ਗੁੱਸਾ ਤੀੇਜੇ ਅਸਮਾਨ ਤੇ ਪੁੱਜਿਆ ਹੋਇਆ ਸੀ ਜਿਸ ਕਾਰਨ ਉਹ ਲਗਾਤਾਰ ਰੋਸ਼ ਮੁਜ਼ਾਹਰੇ ਕਰ ਰਹੇ ਸਨ। ਲੋਕਾਂ ਦੀ ਮੰਗ ਸੀ ਕਿ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fast track court Judicial Settlement In 2 Months Of Rape Victims