ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਜ਼ ਰਫ਼ਤਾਰ ਕਾਰ ਨੇ ਪੁੱਲ ’ਤੇ ਸੌਂ ਰਹੇ ਮਜ਼ਦੂਰਾਂ ਨੂੰ ਦਰੜਿਆ, 5 ਮੌਤਾਂ, ਕਈ ਜ਼ਖਮੀ

ਤੇਜ਼ ਰਫ਼ਤਾਰ ਕਾਰ ਨੇ ਪੁੱਲ ’ਤੇ ਸੌਂ ਰਹੇ ਮਜ਼ਦੂਰਾਂ ਨੂੰ ਦਰੜਿਆ, 5 ਮੌਤਾਂ, ਕਈ ਜ਼ਖਮੀ

ਹਰਿਆਣਾ ਦੇ ਹਿਸਾਰ ਦੇ ਜਿੰਦਲ ਪੁੱਲ ਤੇ ਸੌਂ ਰਹੇ ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜ ਦਿੱਤਾ। ਇਸ ਹਾਦਸੇ ਚ 5 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 9 ਹੋਰਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

 

ਹਰਿਆਣਾ ਪੁਲਿਸ ਦੇ ਬੁਲਾਰੇ ਹਰੀਸ਼ ਭਾਰਦਵਾਜ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਪੁਲਿਸ ਨੂੰ ਪਤਾ ਚਲਿਆ ਹੈ ਕਿ ਪੁੱਲ ਤੇ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਸੀ। ਮਜ਼ਦੂਰਾਂ ਨੇ ਬੁੱਧਵਾਰ ਸਵੇਰ ਛੇਤੀ ਕੰਮ ਸ਼ੁਰੂ ਕਰਨਾ ਸੀ। ਇਸ ਦੌਰਾਨ ਤੜਕਸਾਰ ਲਗਭਗ 2 ਵਜੇ ਇੱਕ ਤੇਜ਼ ਰਫਤਾਰ ਨਾਲ ਲੰਘੀ ਆਈ 20 ਕਾਰ ਨੇ ਕੰਟਰੋਲ ਖੋਹ ਦਿੱਤਾ ਅਤੇ ਪੰਜ ਮਜ਼ਦੂਰਾਂ ਨੂੰ ਦਰੜ ਦਿੱਤਾ, ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਹੋਰਨਾਂ ਜ਼ਖ਼ਮੀਆਂ ਨੂੰ ਹਸਪਤਾਲ ਚ ਤੁਰੰਤ ਭਰਤੀ ਕਰਵਾਉਣ ਲਈ ਰੈਫਰ ਕਰ ਦਿੱਤਾ ਗਿਆ।

 

 

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਮਗਰੋਂ ਤੇਜ਼ ਰਫਤਾਰ ਕਾਰ ਨੇ ਇੱਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਹ ਕਾਰ ਪੁੱਲ ਤੋਂ ਥੱਲੇ ਡਿੱਗ ਪਈ। ਇਸ ਕਾਰ ਦਾ ਡਰਾਇਵਰ ਵੀ ਜ਼ਖ਼ਮੀ ਹੋ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fastest speed car hit the laborers lying on the bridge 5 deaths