ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁੱਤੇ ਹੋਏ ਚਾਰ ਬੱਚਿਆਂ 'ਤੇ ਪਿਤਾ ਨੇ ਕੈਂਚੀ ਨਾਲ ਕੀਤੇ ਵਾਰ, ਇੱਕ ਦੀ ਮੌਤ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਠਾਕੁਰਦੁਆਰਾ ਕੋਤਵਾਲੀ ਇਲਾਕੇ ਦੇ ਇੱਕ ਪਿੰਡ ਵਿੱਚ ਦਰਜੀ ਨੇ ਐਤਵਾਰ ਰਾਤ ਨੂੰ ਆਪਣੇ ਚਾਰ ਬੱਚਿਆਂ ਉੱਤੇ ਕੈਂਚੀ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦੇ ਇੱਕ ਬੇਟੇ ਦੀ ਮੌਤ ਹੋ ਗਈ। ਜਦਕਿ, ਦੋ ਬੇਟੀਆਂ ਸਣੇ ਤਿੰਨ ਬੱਚੇ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।


ਇਲਾਕੇ ਦੇ ਨਿਰਮਲਪੁਰ ਪਿੰਡ ਨਿਵਾਸੀ ਰੋਹਤਾਸ਼ ਸਿੰਘ ਦਰਜੀ (ਟੇਲਰ) ਹੈ। ਉਸ ਦੀ ਪਤਨੀ ਕਲਾਵਤੀ ਨੇ ਦੱਸਿਆ ਕਿ ਪਤੀ ਰੋਹਤਾਸ਼ ਰਾਤ ਕਰੀਬ 10 ਵਜੇ ਕੈਂਚੀ ਲੈ ਕੇ ਛੱਤ ਉੱਤੇ ਪੁੱਜਾ। ਉਸ ਨੇ ਛੱਤ ਉੱਤੇ ਸੁੱਤੇ ਚਾਰ ਬੱਚਿਆਂ ਉੱਤੇ ਹਮਲਾ ਕਰ ਦਿੱਤਾ। ਬੱਚਿਆਂ ਦੀਆਂ ਚੀਕਾਂ ਸੁਣ ਕੇ ਕਲਾਵਤੀ ਦੀ ਨੀਂਦ ਖੁਲ੍ਹੀ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।   


ਪਿੰਡ ਵਾਸੀਆਂ ਨੇ ਚਾਰਾਂ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ। ਰੋਹਤਾਸ਼ ਨੇ ਬੇਟੇ ਰਵੀ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਬੇਟੀ ਸਲੋਨੀ, ਸ਼ਿਵਾਨੀ ਅਤੇ ਇੱਕ ਬੇਟਾ ਗੰਭੀਰ ਜ਼ਖਮੀ ਹੈ। ਤਿੰਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸੀਓ ਠਾਕੁਰਦੁਆਰਾ ਵਿਸ਼ਾਲ ਯਾਦਵ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲੀ ਹੈ। ਰੋਹਤਾਸ਼ ਦੀ ਗ੍ਰਿਫ਼ਤਾਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 
 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:father attack his own kids with scissor in moradabad