ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲੇ 'ਚ ਪਿਓ-ਧੀ ਗ੍ਰਿਫ਼ਤਾਰ, ਆਤਮਘਾਤੀ ਹਮਲਾਵਰ ਨੂੰ ਪਨਾਹ ਦੇਣ ਦਾ ਦੋਸ਼

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਪੁਲਵਾਮਾ ਦੇ ਰਹਿਣ ਵਾਲੇ ਇੱਕ ਪਿਓ-ਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ 'ਤੇ ਪਿਛਲੇ ਸਾਲ 14 ਫ਼ਰਵਰੀ ਨੂੰ ਸੀਆਰਪੀਐਫ ਉੱਤੇ ਹੋਏ ਅੱਤਵਾਦੀ ਹਮਲੇ 'ਚ ਸ਼ਾਮਲ ਆਤਮਘਾਤੀ ਹਮਲਾਵਰ ਆਦਿਲ ਅਹਿਮਦ ਡਾਰ, ਸ਼ਕੀਰ ਮਾਗਰੇ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਹੈ।
 

ਦੱਸ ਦਈਏ ਕਿ ਮਾਗਰੇ ਨੂੰ ਪਿਛਲੇ ਹਫ਼ਤੇ ਆਦਿਲ ਦੀ ਮਦਦ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਐਨਆਈਏ ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਹਮਲੇ ਵਾਲੇ ਦਿਨ ਮਾਗਰੇ ਨੇ ਅਹਿਮਦ ਦੀ ਕਾਰ ਚਲਾਈ ਸੀ ਪਰ ਉਹ ਹਮਲੇ ਵਾਲੀ ਥਾਂ ਤੋਂ 500 ਮੀਟਰ ਪਹਿਲਾਂ ਉਤਰ ਗਿਆ ਸੀ। ਇਹ ਦਰਸਾਉਂਦਾ ਹੈ ਕਿ ਉਹ ਹਮਲੇ ਵਿੱਚ ਕਿੰਨੀ ਨੇੜਿਓਂ ਸ਼ਾਮਲ ਸਨ।
 

ਦੱਸ ਦੇਈਏ ਕਿ ਡਾਰ ਨੇ ਪੁਲਵਾਮਾ ਦੇ ਇਸ ਹਮਲੇ ਵਿੱਚ ਆਪਣੇ ਆਪ ਨੂੰ ਉੱਡਾ ਦਿੱਤਾ ਸੀ। ਘਟਨਾ ਤੋਂ ਤੁਰੰਤ ਬਾਅਦ ਦੇਸ਼ ਭਰ ਵਿੱਚ ਸੋਗ ਦੀ ਲਹਿਰ ਫੈਲ ਗਈ ਸੀ। ਪਾਕਿਸਤਾਨ ਸਥਿੱਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਘਟਨਾ ਨੇ ਦੇਸ਼ ਨੂੰ ਇੰਨਾ ਹਿਲਾ ਦਿੱਤਾ ਸੀ ਕਿ ਬਦਲਾ ਲੈਣ ਦੀ ਗੱਲ ਹਰ ਕਿਸੇ ਦੀ ਜ਼ੁਬਾਨ 'ਤੇ ਆ ਗਈ। ਹਰ ਕੋਈ ਅੱਤਵਾਦੀਆਂ ਵਿਰੁੱਧ ਬਦਲਾ ਲੈਣ ਦੀ ਗੱਲ ਕਰ ਰਿਹਾ ਸੀ। ਸਰਕਾਰ 'ਤੇ ਮੀਡੀਆ ਅਤੇ ਸੋਸ਼ਲ ਮੀਡੀਆ ਦਾ ਦਬਾਅ ਸੀ।
 

ਹਰੇਕ ਨਾਗਰਿਕ, ਸਿਵਲ ਸੁਸਾਇਟੀ ਅਤੇ ਵਿਰੋਧੀ ਧਿਰ ਸਰਕਾਰ ਨੂੰ ਅੱਤਵਾਦੀਆਂ ਅਤੇ ਇਸ ਦੇ ਹਮਾਇਤੀ ਪਾਕਿਸਤਾਨ ਤੋਂ ਬਦਲਾ ਲੈਣ ਲਈ ਕਹਿ ਰਹੇ ਸਨ। ਫਿਰ ਆਖਰਕਾਰ ਅਜਿਹਾ ਹੋਇਆ ਵੀ। ਭਾਰਤੀ ਫ਼ੌਜ ਨੇ ਪੁਲਵਾਮਾ ਹਮਲੇ ਤੋਂ ਠੀਕ 12 ਦਿਨਾਂ ਬਾਅਦ ਅੱਤਵਾਦੀਆਂ ਉੱਤੇ ਹਮਲਾ ਕੀਤਾ ਸੀ।
 

ਪੁਲਵਾਮਾ ਹਮਲੇ ਦੇ ਸਿਰਫ਼ 12 ਦਿਨਾਂ ਬਾਅਦ 26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਕੋਟ ਵਿੱਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕਈ ਅੱਡਿਆਂ 'ਤੇ ਹਵਾਈ ਹਮਲੇ ਕੀਤੇ। ਇਸ ਹਵਾਈ ਹਮਲੇ ਵਿੱਚ ਭਾਰਤੀ ਹਵਾਈ ਫ਼ੌਜ ਨੇ ਇੰਨਾ ਬੰਬ ਸੁੱਟਿਆ ਕਿ ਇਸ ਦਾ ਅੱਤਵਾਦੀ ਟਿਕਾਣਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਲਗਭਗ 300 ਅੱਤਵਾਦੀ ਮਾਰੇ ਗਏ। ਇਸ ਤਰ੍ਹਾਂ ਭਾਰਤੀ ਹਵਾਈ ਸੈਨਾ ਨੇ ਬਾਲਾਕੋਟ ਵਿੱਚ ਅੱਤਵਾਦੀ ਕੈਂਪਾਂ ਨੂੰ ਨਸ਼ਟ ਕਰ ਦਿੱਤਾ ਅਤੇ ਪੁਲਵਾਮਾ ਹਮਲੇ ਦਾ ਬਦਲਾ ਲਿਆ। ਇਨ੍ਹਾਂ ਦੋਵਾਂ ਘਟਨਾਵਾਂ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਘਰਸ਼ ਕਾਫ਼ੀ ਵੱਧ ਗਿਆ ਸੀ। ਦੱਸ ਦੇਈਏ ਕਿ ਭਾਰਤ ਨੇ ਹੌਲੀ-ਹੌਲੀ ਪੁਲਵਾਮਾ ਹਮਲੇ ਵਿੱਚ ਸ਼ਾਮਲ ਸਾਰੇ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Father daughter arrested in Pulwama attack accused of sheltering suicide bomber