ਪ੍ਰੇਮੀ ਨਾਲ ਵਿਆਹ ਕਰਨ ਦੀ ਜ਼ਿੱਦ ’ਤੇ ਕਾਬਜ ਲੜਕੀ ਨੂੰ ਉਸ ਦੇ ਪਿਤਾ ਨੇ ਨਸ਼ੀਲੀਆਂ ਗੋਲੀਆਂ ਖੁਆ ਕੇ ਬੇਹੋਸ਼ੀ ਦੀ ਹਾਲਤ ਚ ਗੰਗਨਹਿਰ ਚ ਸੁੱਟ ਦਿੱਤਾ। ਪੁਲਿਸ ਦੀ ਪੁੱਛਗਿੱਛ ਚ ਪਿਓ ਨੇ ਇਸ ਗੱਲ ਨੂੰ ਮੰਨਿਆ। ਪੁਲਿਸ ਨੇ ਦੋਸ਼ੀ ਪਿਓ ਤੇ ਇਸ ਘਟਨਾ ਚ ਸ਼ਾਮਲ ਇਕ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਪੀੜਤ ਲੜਕੀ ਦੀ ਭਾਲ ਚ ਪੁਲਿਸ ਜੁਟੀ ਹੋਈ ਹੈ।
ਜਾਣਕਾਰੀ ਮੁਤਾਬਕ ਮਾਮਲਾ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਦਾ ਹੈ ਜਿੱਥੇ ਦੇ ਪਿੰਡ ਪਰੇਈ ਦੇ ਵੀਰਪਾਲ ਦੀ 12ਵੀਂ ਪਾਸ ਧੀ ਦਾ ਪਿਆਰ ਪਿੰਡ ਦੇ ਹੀ ਅਰਜੁਨ ਨਾਲ ਪੈ ਗਿਆ ਸੀ। ਧੀ ਨੂੰ ਮੁੰਡੇ ਨਾਲ ਗੱਲਬਾਤ ਕਰਨ ਲਈ ਪਰਿਵਾਰ ਮਨਾ ਕਰਦਾ ਸੀ। ਇਸ ਦੌਰਾਨ ਅਚਾਨਕ ਲੜਕੀ 23 ਅਪ੍ਰੈਲ ਨੂੰ ਲਾਪਤਾ ਹੋ ਗਈ। ਲੜਕੀ ਦੀ ਭਾਲ ਚ ਉਸਦੇ ਪ੍ਰੇਮੀ ਅਰਜੁਨ ਨੇ ਭਾਲ ਕਰਨੀ ਸ਼ੁਰੂ ਕਰ ਦਿੱਤੀ।
ਸੋਮਵਾਰ ਨੂੰ ਅਰਜੁਨ ਨੇ ਪੁਲਿਸ ਚ ਸ਼ਿਕਾਇਤ ਦਿੱਤੀ ਕਿ ਲੜਕੀ ਦੇ ਪਰਿਵਾਰ ਨੇ ਲੜਕੀ ਨੂੰ ਅਗਵਾ ਕਰਵਾ ਲਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਲੜਕੀ ਦੇ ਪਿਓ ਵੀਰਪਾਲ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕੀਤੀ। ਪੜਚੌਲ ਦੌਰਾਨ ਲੜਕੀ ਦੇ ਪਿਓ ਨੇ ਰੋਂਦੇ ਹੋਏ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਲੜਕੀ ਦੀ ਭਾਲ ਆਰੰਭ ਦਿੱਤੀ ਹੈ।
.