ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਮਨਾਕ : ਤਿੰਨ ਸਾਲ ਦੀ ਭੁੱਖੀ ਬੱਚੀ ਨੂੰ ਸ਼ਰਾਬ ਪਿਆਉਂਦਾ ਰਿਹਾ ਪਿਤਾ

ਸ਼ਰਮਨਾਕ : ਤਿੰਨ ਸਾਲ ਦੀ ਭੁੱਖੀ ਬੱਚੀ ਨੂੰ ਸ਼ਰਾਬ ਪਿਆਉਂਦਾ ਰਿਹਾ ਪਿਤਾ

ਦਿੱਲੀ ਦੇ ਪ੍ਰੇਮਨਗਰ ਵਿਚ ਰਹਿਣ ਵਾਲੇ ਇਕ ਪਿਤਾ ਦੀ ਕਰਤੂਤ ਜਾਣਕੇ ਤੁਸੀਂ ਵੀ ਅੰਦਰ ਤੱਕ ਹਿਲ ਜਾਓਗੇ। ਪਿਤਾ ਹਰ ਸਮੇਂ ਸ਼ਰਾਬ ਦੇ ਨਸ਼ੇ ਵਿਚ ਰਹਿੰਦਾ ਹੈ ਅਤੇ ਉਸਨੇ ਆਪਣੀ ਤਿੰਨ ਸਾਲ ਦੀ ਬੱਚੇ ਨੂੰ ਖਾਣੇ ਦੇ ਲਈ ਤਿੰਨ ਦਿਨ ਕੁਝ ਨਹੀਂ ਦਿੱਤਾ। ਇੱਥੋਂ ਤੱਕ ਹੀ ਨਹੀਂ, ਉਹ ਭੁੱਖ ਨਾਲ ਰੋਦੀ ਬੱਚੀ ਨੂੰ ਦੁੱਧ ਦੀ ਬੋਤਲ ਵਿਚ ਸ਼ਰਾਬ ਪਾ ਕੇ ਪਿਆ ਰਿਹਾ ਸੀ।

 

ਸ਼ੁੱਕਰਵਾਰ ਨੂੰ ਕਿਸੇ ਗੁਆਢੀ ਨੇ ਇਸਦੀ ਸੂਚਨਾ ਦਿੱਲੀ ਮਹਿਲਾ ਕਮਿਸ਼ਨ ਦੀ 181 ਮਹਿਲਾ ਹੈਲਪਲਾਈਨ ਉਤੇ ਦਿੱਤੀ। ਇਸ ਤੋਂ ਬਾਅਦ ਮਹਿਲਾ ਕਮਿਸ਼ਨ ਦੀ ਟੀਮ ਨੇ ਬੱਚੇ ਨੂੰ ਪਿਤਾ ਦੇ ਚੁਗਲ ਵਿਚੋਂ ਛੁਡਵਾਇਆ ਅਤੇ ਹਸਪਤਾਲ ਭਰਤੀ ਕਰਵਾਇਆ। ਆਪਣੇ ਹੀ ਮਲ ਮੂਤਰ ਵਿਚ ਰਹਿਣ ਕਾਰਨ ਉਹ ਗੰਭੀਰ ਲਾਗ ਦਾ ਸ਼ਿਕਾਰ ਹੋ ਚੁੱਕੀ ਹੈ।

 

ਕਮਿਸ਼ਨ ਮੁਤਾਬਕ, ਬੱਚੀ ਤਿੰਨ ਦਿਨ ਤੋਂ ਭੁੱਖੀ ਸੀ। ਜਦੋਂ ਟੀਮ ਮੁਲਜ਼ਮ ਪਿਤਾ ਦੇ ਘਰ ਪਹੁੰਚੀ ਤਾਂ ਉਥੋਂ ਦੇ ਹਾਲਤ ਡਰਾਉਣ ਵਾਲੇ ਸਨ। ਬੱਚੀ ਰੋ ਰੋ ਕੇ ਨਿਢਾਲ ਹੋ ਗਈ ਸੀ, ਜਦੋਂ ਕਿ ਪਿਤਾ ਉਸੇ ਕਮਰੇ ਵਿਚ ਸੋ ਰਿਹਾ ਸੀ। ਪੂਰੇ ਕਮਰੇ ਵਿਚ ਸ਼ਰਾਬ ਦੀਆਂ ਖਾਲੀ ਬੋਤਲਾਂ ਪਈਆਂ ਸਨ।

 

ਮਾਂ ਦੀ ਮੌਤ ਬਾਅਦ ਜ਼ਿੰਦਗੀ ਨਰਕ ਬਣੀ

 

ਮਾਸੂਮ ਜਦੋਂ ਦੋ ਸਾਲ ਦੀ ਸੀ, ਤਾਂ ਉਸਦੀ ਮਾਂ ਦੀ ਮੌਤ ਹੋ ਗਈ। ਉਹ ਤੋਤਲੇ ਸ਼ਬਦਾਂ ਵਿਚ ਆਪਣੀ ਗੱਲ ਵੀ ਪੂਰੀ ਤਰ੍ਹਾਂ ਕਹਿਣਾ ਨਹੀਂ ਸਿੱਖ ਸਕੀ। ਪਿਤਾ ਨੇ ਉਸ ਨੂੰ ਸਿਰਫ ਰੋਣਾ ਹੀ ਸਿਖਾਇਆ ਹੈ। ਕਮਿਸ਼ਨ ਦੀ ਟੀਮ ਨੂੰ ਗੁਆਢੀਆਂ ਨੇ ਦੱਸਿਆ ਕਿ ਬੱਚੀ ਦਾ ਪਿਤਾ ਰਿਕਸ਼ਾ ਚਲਾਉਂਦਾ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ।  ਸ਼ਰਾਬ ਦੇ ਨਸ਼ੇ ਵਿਚ ਉਹ ਘੰਟਿਆਂ ਤੱਕ ਸੁੱਤਾ ਰਹਿੰਦਾ ਸੀ।

ਉਸਦੀ ਛੋਟੀ ਬੱਚੀ ਭੁੱਖ ਅਤੇ ਗੰਦਗੀ ਵਿਚ ਬੈਠਕੇ ਰੋਦੀ ਰਹਿੰਦੀ ਸੀ। ਉਹ ਜਦੋਂ ਕੰਮ ਉਤੇ ਜਾਂਦਾ ਸੀ ਤਾਂ ਬੱਚੀ ਨੂੰ ਕਮਰੇ ਵਿਚ ਇਕੱਲਾ ਛੱਡ ਜਾਂਦਾ ਸੀ ਅਤੇ ਗੁਆਂਢੀਆਂ ਨੂੰ ਵੀ ਉਸਦੀ ਮਦਦ ਨਹੀਂ ਕਰਨ ਦਿੰਦਾ ਸੀ। ਗੁਆਢੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਪਿਤਾ ਨੂੰ ਬੱਚੀ ਨੂੰ ਦੁੱਧ ਦੀ ਬੋਤਲ ਵਿਚ ਸ਼ਰਾਬ ਪਾ ਕੇ ਵੀ ਪਿਲਾਉਂਦੇ ਹੋਏ ਦੇਖਿਆ।

 

ਹਿੰਸਕ ਹੋ ਗਿਆ ਪਿਤਾ

 

ਕਮਿਸ਼ਨ ਦੀ ਟੀਮ ਨੇ ਦੱਸਿਆ ਕਿ ਜਦੋਂ ਉਨ੍ਹਾਂ ਬੱਚੀ ਦੇ ਪਿਤਾ ਨੂੰ ਜ਼ਬਰਦਸਤੀ ਜਗਾਇਆ ਤਾਂ ਉਹ ਹਿੰਸਕ ਹੋ ਗਿਆ। ਉਸਨੇ ਬੱਚੀ ਨੂੰ ਹਸਪਤਾਲ ਲੈ ਕੇ ਜਾਣ ਤੋਂ ਮਨ੍ਹਾਂ ਕਰ ਦਿੱਤਾ। ਇਸ ਉਤੇ ਮਹਿਲਾ ਕਮਿਸ਼ਨ ਦੀ ਟੀਮ ਨੇ ਪੁਲਿਸ ਨੂੰ ਬੁਲਾਇਆ। ਐਸਐਚਓ ਪ੍ਰੇਮ ਨਗਰ ਦੇ ਨਿਰਦੇਸ਼ ਉਤੇ ਬੱਚੀ ਅਤੇ ਉਸਦੇ ਪਿਤਾ ਨੂੰ ਹਸਪਤਾਲ ਲਿਜਾਇਆ ਗਿਆ। ਫਿਲਹਾਲ ਇਸ ਮਾਮਲੇ ਵਿਚ ਐਫਆਈਆਰ ਦਰਜ ਨਹੀਂ ਹੋਈ।

 

ਮਾਸੂਮ ਦੀ ਹਾਲਤ ਗੰਭੀਰ, ਲਾਗ ਨਾਲ ਪੀੜਤ

 

ਹਸਪਤਾਲ ਵਿਚ ਮਾਸੂਮ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਬੱਚੀ ਨੂੰ ਗੰਦੇ ਡਾਈਪਰ ਅਤੇ ਸਾਫ ਸਫਾਈ ਨਾ ਹੋਣ ਕਾਰਨ ਲਾਗ ਹੋ ਗਈ ਹੈ। ਉਸ ਨੂੰ ਤੇਜ ਬੁਖਾਰ ਹੈ ਅਤੇ ਉਸਦੇ ਸ਼ਰੀਰ ਉਤੇ ਸੱਟ ਦੇ ਨਿਸ਼ਾਨ ਵੀ ਹਨ। ਉਸਦੇ ਹਰ ਸਮੇਂ ਦੇਖਭਾਲ ਲਈ ਕਮਿਸ਼ਨ ਦੀ ਕਾਉਂਟਰ ਤੈਨਾਤ ਕੀਤੀ ਗਈ ਹੈ। ਹਸਪਤਾਲ ਤੋਂ ਛੁੱਟੀ ਮਿਲਣ ਬਾਅਦ ਉਸ ਨੂੰ ਸ਼ੈਲਟਰ ਹੋਮ ਵਿਚ ਲਿਜਾਇਆ ਜਾਵੇਗਾ। ਉਥੇ, ਦਿੱਲੀ ਮਹਿਲਾ ਕਮਿਸ਼ਨ ਦੀ ਮੈਂਬਰ ਅਤੇ 181 ਹੈਲਪਲਾਈਨ ਅਤੇ ਮੋਬਾਇਲ ਹੈਲਪਲਾਈਨ ਪ੍ਰੋਗਰਾਮ ਦੀ ਇੰਚਾਰਜ ਕਿਰਨ ਨੇਗੀ ਅਤੇ ਵੰਦਰਨਾ ਸਿੰਘ ਨੇ ਪੁਲਿਸ ਕਮਿਸ਼ਨਰ ਤੋਂ ਪਿਤਾ ਦੇ ਖਿਲਾਫ ਮਾਮਲਾ ਦਰਜ ਕਰਨ ਅਤੇ ਉਸਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

 

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਉਸ ਆਦਮੀ ਦੀ ਸ਼ਲਾਘਾ ਕਰਦੀ ਹਾਂ, ਜਿਸਨੇ ਕਮਿਸ਼ਨ ਦੀ ਹੈਲਪਲਾਈਨ ਉਤੇ ਫੋਨ ਕੀਤਾ ਅਤੇ ਮਾਸੂਮ ਨੂੰ ਬਚਾਉਣ ਵਿਚ ਮਦਦ ਕੀਤੀ। ਪੁਲਿਸ ਨੂੰ ਪਿਤਾ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Father force three year old girl child to drink alcohol in bottle of milk when she felt hungry