ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੈਰੀਂ ਹੱਥ ਲਾਉਣ ਲੱਗੀ ਧੀ ਦਾ ਪਿਓ ਨੇ ਵੱਢ ਸੁੱਟਿਆ ਗਲ਼ਾ

ਪੈਰੀਂ ਹੱਥ ਲਾਉਣ ਲੱਗੀ ਧੀ ਦਾ ਪਿਓ ਨੇ ਵੱਢ ਸੁੱਟਿਆ ਗਲ਼ਾ

ਮੁੰਬਈ ’ਚ ਇੱਕ ਪਿਓ ਨੇ ਆਪਣੀ 20 ਸਾਲਾਂ ਦੀ ਗਰਭਵਤੀ ਧੀ ਦਾ ਉਸ ਵੇਲੇ ਗਲ਼ਾ ਵੱਢ ਦਿੱਤਾ, ਜਦੋਂ ਉਹ ਉਸ ਦੇ ਪੈਰੀਂ ਹੱਥ ਲਈ ਝੁਕ ਰਹੀ ਸੀ। ਧੀ ਦਾ ਕਸੂਰ ਸਿਰਫ਼ ਇੰਨਾ ਕੁ ਸੀ ਕਿ ਉਸ ਨੇ ਘਰੋਂ ਭੱਜ ਕੇ ਆਪਣੀ ਮਰਜ਼ੀ ਨਾਲ ਕਿਸੇ ਨੌਜਵਾਨ ਨਾਲ ਵਿਆਹ ਰਚਾ ਲਿਆ ਸੀ।

 

 

ਪੁਲਿਸ ਨੇ ਮੁਲਜ਼ਮ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਸ ਨੂੰ ਅਣਖ ਖ਼ਾਤਰ ਕੀਤਾ ਕਤਲ ਮੰਨ ਕੇ ਚੱਲ ਰਹੀ ਹੈ। ਇਹ ਘਿਨਾਉਣੀ ਘਟਨਾ ਮੁੰਬਈ ਦੇ ਘਾਟਕੋਪਰ ਇਲਾਕੇ ’ਚ ਐਤਵਾਰ ਨੂੰ ਵਾਪਰੀ।

 

 

ਡੀਐੱਸਪੀ ਅਖਿਲੇਸ਼ ਸਿੰਘ ਨੇ ਦੱਸਿਆ ਮ੍ਰਿਤਕ ਕੁੜੀ ਦਾ ਨਾਂਅ ਮੀਨਾਕਸ਼ੀ ਚੌਰਸੀਆ ਵਜੋ਼ ਹੋਈ ਹੈ। ਉਸ ਨੇ ਇਸੇ ਵਰ੍ਹੇ ਫ਼ਰਵਰੀ ’ਚ ਵਿਆਹ ਰਚਾ ਲਿਆ ਸੀ; ਤਦ ਤੋਂ ਹੀ ਪਿਤਾ ਰਾਜਕੁਮਾਰ ਚੌਰਸੀਆ ਉਸ ਤੋਂ ਬਹੁਤ ਖ਼ਫ਼ਾ ਸੀ।

 

 

ਦਰਅਸਲ, ਪਿਓ ਆਪਣੀ ਪਸੰਦ ਦੇ ਇੱਕ ਲੜਕੇ ਨਾਲ ਧੀ ਮੀਨਾਕਸ਼ੀ ਦਾ ਵਿਆਹ ਰਚਾਉਣਾ ਚਾਹੁੰਦਾ ਸੀ ਪਰ ਮੀਨਾਕਸ਼ੀ ਅਜਿਹਾ ਹੋਣ ਤੋਂ ਪਹਿਲਾਂ ਹੀ ਘਰੋਂ ਚਲੀ ਗਈ ਸੀ।

 

 

ਘਰੋਂ ਉਹ ਸਿੱਧੀ ਮੱਧ ਪ੍ਰਦੇਸ਼ ਦੇ ਸ਼ਹਿਰ ਸਤਨਾ ਚਲੀ ਗਈ ਸੀ; ਜਿੱਥੇ ਉਸ ਨੇ ਬ੍ਰਜੇਸ਼ ਨਾਂਅ ਦੇ ਇੱਕ ਲੜਕੇ ਨਾਲ ਵਿਆਹ ਰਚਾ ਲਿਆ ਸੀ।

 

 

ਪੁਲਿਸ ਮੁਤਾਬਕ ਸਨਿੱਚਰਵਾਰ ਦੀ ਸ਼ਾਮ ਨੂੰ ਰਾਜਕੁਮਾਰ ਨੇ ਮੀਨਾਕਸ਼ੀ ਨੂੰ ਕੱਪੜਿਆਂ ਵਾਸਤੇ ਪੈਸੇ ਦੇਣ ਦੇ ਪੱਜ ਘਰ ਸੱਦ ਲਿਆ। ਉਹ ਜਦੋਂ ਉਸ ਦੇ ਪੈਰੀਂ ਹੱਥ ਲਾਉਣ ਲਈ ਝੁਕੀ, ਤਾਂ ਰਾਜਕੁਮਾਰ ਨੇ ਚਾਕੂ ਨਾਲ ਉਸ ਦੀ ਗਰਦਨ ਵੱਢ ਸੁੱਟੀ।

 

 

ਇੱਕ ਹੋਰ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਰਾਜਕੁਮਾਰ ਨੇ ਪੈਸੇ ਹੇਠਾਂ ਸੁੱਟ ਦਿੱਤੇ ਸਨ ਤੇ ਉਸ ਦੀ ਧੀ ਉਨ੍ਹਾਂ ਨੂੰ ਚੁੱਕਣ ਲਈ ਝੁਕੀ ਤੇ ਪਿਓ ਨੇ ਉਸ ਦਾ ਗਲ਼ਾ ਵੱਢ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Father hacked to death his daughter while she was bowing to touch his feet