ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੜਕੀ ਨਾਲ ਛੇੜਛਾੜ ਦਾ ਵਿਰੋਧ ਕਰਨ ਉਤੇ ਪਿਤਾ ਦਾ ਕਤਲ, ਭਾਈ ਜ਼ਖਮੀ

ਲੜਕੀ ਨਾਲ ਛੇੜਛਾੜ ਦਾ ਵਿਰੋਧ ਕਰਨ ਉਤੇ ਪਿਤਾ ਦਾ ਕਤਲ, ਭਾਈ ਜ਼ਖਮੀ

ਦਿੱਲੀ ਦੇ ਪੱਛਮੀ ਦਿੱਲੀ ਦੇ ਬਸਈ ਦਾਰਾਪੁਰ ਖੇਤਰ ਵਿਚ ਸ਼ਨੀਵਾਰ ਦੇਰ ਰਾਤ ਬੇਟੀ ਨਾਲ ਛੇੜਛਾੜ ਕਰ ਰਹੇ ਲੜਕਿਆਂ ਦਾ ਵਿਰੋਧ ਕਰਨ ਉਤੇ ਲੜਕਿਆਂ ਨੇ ਪਿਤਾ ਅਤੇ ਪੁੱਤਰ ਉਤੇ ਚਾਕੂ ਨਾਲ ਹਮਲਾ ਕਰ ਦਿੱਤਾ। ਵਾਰਦਾਤ ਵਿਚ ਪੀੜਤਾ ਦੇ ਪਿਤਾ ਦੀ ਹਸਪਤਾਲ ਵਿਚ ਮੌਤ ਹੋ ਗਈ। ਜਦੋਂ ਕਿ ਭਾਈ ਦੀ ਸਥਿਤੀ ਗੰਭੀਰ ਬਣੀ ਹੋਈ ਹੈ।

 

ਮਾਮਲੇ ਦੀ ਸੂਚਨਾ ਦੇ ਬਾਅਦ ਪਹੁੰਚੀ ਮੋਤੀ ਨਗਰ ਥਾਣਾ ਪੁਲਿਸ ਨੇ ਪੀੜਤਾ ਦੇ ਬਿਆਨ ਉਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਦੇ ਬਾਅਦ ਪੁਲਿਸ ਨੇ ਪੀੜਤ ਪਰਿਵਾਰ ਦੇ ਗੁਆਂਢ ਵਿਚ ਰਹਿਣ ਵਾਲੇ ਦੋ ਨਾਬਾਲਗਾਂ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਕਮਿਸ਼ਨਰ ਮੋਨਿਕਾ ਭਾਰਦਵਾਜ ਨੇ ਦੱਸਿਆ ਕਿ ਸੋਹਨ (ਬਦਲਿਆ ਨਾਂ) ਆਪਣੇ ਪਰਿਵਾਰ ਨਾਲ ਬਸਈ ਦਾਰਾਪੁਰ ਇਲਾਕੇ ਵਿਚ ਰਹਿੰਦਾ ਸੀ। ਉਹ ਨਿੱਜੀ ਕੰਪਨੀ ਵਿਚ ਕੰਮ ਕਰਦਾ ਸੀ। ਉਸਦੇ ਪਰਿਵਾਰ ਵਿਚ ਬੇਟਾ, ਬੇਟੀ ਤੇ ਪਤਨੀ ਹਨ।

 

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਸੋਹਨ ਦੀ ਧੀ ਦੀ ਸਿਹਤ ਖਰਾਬ ਚਲ ਰਹੀ ਹੈ। 11 ਮਈ ਦੀ ਸ਼ਾਮ ਨੂੰ ਉਹ ਆਪਣੇ ਪੁੱਤਰ ਨਾਲ ਧੀ ਨੂੰ ਡਾਕਟਰ ਕੋਲ ਲੈ ਕੇ ਗਏ ਸਨ। ਉਥੋਂ ਵਾਪਸ ਆਉਂਦੇ ਸਮੇਂ ਗੁਆਂਢ ਵਿਚ ਰਹਿਣ ਵਾਲੇ ਕੁਝ ਲੜਕੇ ਗਲੀ ਵਿਚ ਖੜ੍ਹੇ ਸਨ। ਸੋਹਨ ਨੇ ਉਨ੍ਹਾਂ ਨੂੰ ਇਕ ਪਾਸੇ ਖੜ੍ਹੇ ਹੋਣ ਲਈ ਕਿਹਾ। ਇਸ ਉਤੇ ਉਹ ਭੜਕ ਗਏ। ਉਨ੍ਹਾਂ ਬਦਤਮੀਜੀ ਸ਼ੁਰੂ ਕਰ ਦਿੱਤੀ। ਦੋਸ਼ੀ ਨੇ ਸੋਹਨ ਨਾਲ ਮੌਜੂਦ ਉਸਦੀ ਲੜਕੀ ਬਾਰੇ ਅਸ਼ਲੀਲ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਅਤੇ ਛੇੜਛਾੜ ਕਰਨ ਲਗੇ। ਝਗੜਾ ਵਧਦਾ ਦੇਖ ਸੋਹਨ ਆਪਣੀ ਬੇਟੀ ਤੇ ਬੇਟੇ ਨੂੰ ਘਰ ਛੱਡਣ ਚਲੇ ਗਏ।

 

ਸੋਹਨ ਘਰ ਤੋਂ ਵਾਪਸ ਆ ਕੇ ਛੇੜਛਾੜ ਕਰ ਰਹੇ ਲੜਕਿਆਂ ਨੂੰ ਸਮਝਾਉਣ ਲਗੇ ਅਤੇ ਦੁਬਾਰਾ ਅਜਿਹੀ ਹਰਕਤ ਨਾ ਕਰਨ ਦੀ ਚੇਤਾਵਨੀ ਦਿੱਤੀ। ਦੋਸ਼ੀਆਂ ਨੇ ਸੋਹਨ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਪਿਤਾ ਨੂੰ ਬਦਮਾਸ਼ਾਂ ਵਿਚ ਘਿਰਿਆ ਹੋਇਆ ਦੇ ਬੇਟਾ ਵੀ ਉਥੇ ਆ ਗਿਆ ਅਤੇ ਬਦਮਾਸ਼ਾਂ ਨਾਲ ਲੜਨ ਲਗਿਆ। ਨੌਜਵਾਨਾ ਨੇ ਸੋਹਨ ਅਤੇ ਉਸਦੇ ਬੇਟੇ ਉਤੇ ਚਾਕੂ ਨਾਲ ਹਮਲਾ ਕਰ ਦਿੱਤਾ। ਦੋਵਾਂ ਉਤੇ ਕਰੀਬ ਅੱਧਾ ਦਰਜਨ ਚਾਕੂ ਦੇ ਹਮਲੇ ਕੀਤੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Father killed for opposing eve teasing of his daughter in Delhi