ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ `ਚ ਕਿਤੇ ਨਹੀਂ ਲੱਭ ਰਿਹਾ ਭੁੱਖ ਨਾਲ ਮਰੀਆਂ 3 ਬੱਚੀਆਂ ਦਾ ਨਸ਼ੇੜੀ ਪਿਓ

ਦਿੱਲੀ `ਚ ਕਿਤੇ ਨਹੀਂ ਲੱਭ ਰਿਹਾ ਭੁੱਖ ਨਾਲ ਮਰੀਆਂ 3 ਬੱਚੀਆਂ ਦਾ ਨਸ਼ੇੜੀ ਪਿਓ

800 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਮੇਰਠ-ਦਿੱਲੀ ਐਕਸਪ੍ਰੈੱਸਵੇਅ ਤੋਂ ਇੱਕ ਤੰਗ ਜਿਹੀ ਸੜਕ ਜਾਂਦੀ ਹੈ, ਜੋ ਪੂਰਬੀ ਦਿੱਲੀ ਦੇ ਮੰਡਾਵਲੀ ਦੇ ਤਾਲਾਬ ਚੌਕ ਤੱਕ ਪੁੱਜਦੀ ਹੈ ਇੱਥੋਂ ਦੀਆਂ ਸੜਕਾਂ ਦੀ  ਹਾਲਤ ਬੇਹੱਦ ਖਸਤਾ ਹੈ, ਤੰਗ-ਤੰਗ ਜਿਹੇ ਘਰ ਹਨ; ਜਿੱਥੋਂ ਕੂੜੇ-ਕਰਕਟ ਤੇ ਗੰਦਗੀ ਦੀ ਬੋਅ ਆਉਂਦੀ ਹੈ

 

ਇਹੋ ਤਾਲਾਬ ਚੌਕ ਵੀਰਵਾਰ ਨੂੰ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਮੀਡੀਆ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ ਕਿਉਂਕਿ ਤਿੰਨ ਭੈਣਾਂ ਮਾਨਸੀ (8), ਸਿ਼ਖ਼ਾ (4) ਅਤੇ ਪਾਰੁਲ (2) ਦੀ ਪੋਸਟਮਾਰਟਮ ਰਿਪੋਰਟ ਤੋਂ ਇਹ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀ ਮੌਤ ਭੁੱਖ ਕਾਰਨ ਹੀ ਹੋਈ ਸੀ ਤੇ ਉਨ੍ਹਾਂ ਦੇ ਢਿੱਡ ਦੀ ਵੱਡੀ ਆਂਦਰ `ਚੋਂ ਅਨਾਜ ਦਾ ਇੱਕ ਦਾਣਾ ਵੀ ਨਹੀਂ ਲੱਭਾ; ਜਿਸ ਤੋਂ ਇਹੋ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਪਿਛਲੇ 7-8 ਦਿਨਾਂ ਤੋਂ ਭੁੱਖੀਆਂ ਚੱਲ ਰਹੀਆਂ ਸਨ ਉਨ੍ਹਾਂ ਦੇ ਸਰੀਰ `ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ; ਜਿਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦੀ ਮੌਤ ਅੰਤਾਂ ਦੀ ਭੁੱਖ ਕਾਰਨ ਹੀ ਹੋਈ ਹੈ ਕੀ ਅਸੀਂ 21ਵੀਂ ਸਦੀ ਦੇ ਭਾਰਤ ` ਇਸ ਭੁੱਖਮਰੀ ਦੇ ਨਾਲ ਅੱਗੇ ਵਧ ਰਹੇ ਹਾਂ?

 

ਇਨ੍ਹਾਂ ਬੱਚੀਆਂ ਦੇ ਮਾਪੇ ਮੰਗਲ ਸਿੰਘ ਤੇ ਬੀਨਾ ‘7 ਗੁਣਾ 7` ਦੇ ਇੱਕ ਖਿੜਕੀ-ਰਹਿਤ ਕਮਰੇ ` ਰਹਿਣ ਲਈ ਆਏ ਸਨ ਕਿਉਂਕਿ ਲਾਗਲੇ ਇਲਾਕੇ ਵਿੱਚ ਉਨ੍ਹਾਂ ਦੀ ਝੁੱਗੀ ਮੀਂਹ ਕਾਰਨ ਨਸ਼ਟ ਹੋ ਗਈ ਸੀ

 

ਇਸ ਕਮਰੇ ਵਿੱਚ ਲੱਕੜ ਦੀ ਇੱਕ ਮੰਜੀ ਵਿਛੀ ਹੋਈ ਹੈ, ਇੱਕ ਕੁਰਸੀ ਪਈ ਹੈ, ਕੁਝ ਬਰਤਨ ਪਏ ਹਨ ਤੇ ਕੰਧ `ਤੇ ਇੱਕ ਕੈਲੰਡਰ ਲਟਕ ਰਿਹਾ ਹੈ

 

ਤਿੰਨ ਬੱਚੀਆਂ ਦੀਆਂ ਮੌਤਾਂ ਹੋਣ ਦੇ ਤਿੰਨ ਦਿਨਾਂ ਬਾਅਦ ਉਨ੍ਹਾਂ ਦਾ ਰਿਕਸ਼ਾ-ਚਾਲਕ ਤੇ ਮਜ਼ਦੂਰ ਪਿਤਾ ਮੰਗਲ ਲਾਪਤਾ ਹੈ ਉਸ ਦੀ ਪਤਨੀ ਬੀਨਾ ਮਾਨਸਿਕ ਤੌਰ `ਤੇ ਅਸਥਿਰ ਜਾਪਦੀ ਹੈ ਤੇ ਉਹ ਪੁਲਿਸ ਨੂੰ ਕੁਝ ਵੀ ਦੱਸਣ ਤੋਂ ਅਸਮਰੱਥ ਹੈ ਕਿ ਬੱਚੀਆਂ ਨੂੰ ਇੰਨੇ ਦਿਨ ਖਾਣਾ ਕਿਉਂ ਨਹੀਂ ਮਿਲਿਆ ਤੇ ਉਸ ਦਾ ਪਤੀ ਕਿੱਥੇ ਹੈ

 

ਬੀਨਾ ਦੀ ਨਿੱਕੀ ਜਿਹੀ ਕੋਠੜੀ ਦੇ ਸਾਹਮਣੇ ਰਹਿੰਦੀ ਮਨੋਰਮਾ ਨੇ ਕਿਹਾ,‘‘ਇਹ ਕਮਰੇ ਪੰਜ ਜਣਿਆਂ ਦੇ ਰਹਿਣ ਲਈ ਤਾਂ ਬਣੇ ਹੀ ਨਹੀਂ ਹੋਏ ਇਸ ਇਮਾਰਤ ਵਿੱਚ ਅਜਿਹੇ 10-12 ਕਮਰੇ ਹਨ, ਜਿੱਥੇ 40 ਦੇ ਲਗਭਗ ਲੋਕ ਰਹਿ ਰਹੇ ਹਨ ਉਨ੍ਹਾਂ `ਚੋਂ ਬਹੁਤੇ ਮਜ਼ਦੂਰ, ਰਿਕਸ਼ਾ-ਚਾਲਕ ਜਾਂ ਝੁੱਗੀਆਂ-ਝੌਂਪੜੀਆਂ ਦੇ ਹੀ ਵਾਸੀ ਹਨ ਬੀਨਾ ਦਾ ਪਰਿਵਾਰ ਵੀ ਬਹੁਤ ਜਿ਼ਆਦਾ ਗ਼ਰੀਬ ਹੈ ਪਿਛਲੇ ਤਿੰਨ ਦਿਨਾਂ ਤੋਂ ਅਸੀਂ ਇਸ ਪਰਿਵਾਰ ਨੂੰ ਨਹੀਂ ਵੇਖਿਆ ਜਦ ਤੋਂ ਇਹ ਪਰਿਵਾਰ ਇੱਥੇ ਆਇਆ ਹੈ, ਬੱਚੇ ਕਦੇ ਕਮਰੇ `ਚੋਂ ਬਾਹਰ ਹੀ ਨਹੀਂ ਸੀ ਨਿੱਕਲੇ ਬੀਨਾ ਵੀ ਨਾਮਾਤਰ ਹੀ ਬੋਲਦੀ ਹੈ``

 

ਉਸੇ ਇਮਾਰਤ ` ਰਹਿਣ ਵਾਲੀ ਰਜਨੀ ਨੇ ਦੱਸਿਆ ਕਿ ਬੀਨਾ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਤੇ ਉਹ ਤਾਂ ਕਈ ਵਾਰ ਮਲ-ਮੂਤਰ ਵੀ ਆਪਣੇ ਕੱਪੜਿਆਂ ` ਹੀ ਕਰ ਦਿੰਦੀ ਹੈ ਵੀਰਵਾਰ ਨੂੰ ਜਦੋਂ ਪੁਲਿਸ ਉਸ ਨੂੰ ਲਿਜਾ ਰਹੀ ਸੀ, ਇਹ ਗੱਲ ਸਭ ਨੇ ਵੇਖੀ ਹੈ ਉਸ ਦਾ ਪਤੀ ਸਨਿੱਚਰਵਾਰ ਤੋਂ ਵਿਖਾਈ ਨਹੀਂ ਦਿੱਤਾ

 

ਇਹ ਵੀ ਪਤਾ ਲੱਗਾ ਹੈ ਕਿ ਬੱਚੀਆਂ ਦੇ ਪਿਤਾ ਮੰਗਲ ਨੂੰ ਸ਼ਰਾਬ ਪੀਣ ਦੀ ਲਤ ਹੈ ਤੇ ਉਹ ਪਹਿਲਾਂ ਵੀ ਇੰਝ ਹੀ ਕਈ-ਕਈ ਦਿਨ ਗ਼ਾਇਬ ਰਹਿੰਦਾ ਹੈ ਇਸੇ ਲਈ ਪੁਲਿਸ ਹੁਣ ਉਸ ਨੂੰ ਆਲੇ-ਦੁਆਲੇ ਸਥਿਤ ਸ਼ਰਾਬ ਦੇ ਠੇਕਿਆਂ `ਤੇ ਭਾਲ਼ ਕਰ ਰਹੀ ਹੈ ਲਾਗਲੇ ਇਲਾਕਿਆਂ ਦੀ ਸੀਸੀਟੀਵੀ ਫ਼ੁਟੇਜ ਵੀ ਖੰਗਾਲ਼ੀ ਜਾ ਰਹੀ ਹੈ

 

ਲਾਗੇ ਹੀ ਰਹਿੰਦੇ ਇੱਕ ਹੋਰ ਵਿਅਕਤੀ ਕੁਮਾਰ ਨੇ ਕਿਹਾ ਕਿ ਇੱਕ ਰਿਕਸ਼ਾ-ਚਾਲਕ ਇੱਕ ਦਿਨ ` ਵੱਧ ਤੋਂ ਵੱਧ 300 ਰੁਪਏ ਕਮਾ ਪਾਉਂਦਾ ਹੈ; ਜਿਸ ਵਿੱਚੋਂ 150 ਤੋਂ 200 ਰੁਪਏ ਤਾਂ ਉਸ ਦੇ ਰਿਕਸ਼ੇ ਦੇ ਕਿਰਾਏ ` ਹੀ ਨਿੱਕਲ ਜਾਂਦੇ ਹਨ

 

ਮੰਗਲ ਤੇ ਬੀਨਾ ਦੀ ਕੋਠੜੀ ਦੇ ਨਾਲ ਹੀ ਖੁੱਲ੍ਹਾ ਜਿਹਾ ਥਾਂ, ਜਿੱਥੇ ਲੋਕ ਆਮ ਹੀ ਮਲ-ਮੂਤਰ ਵੀ ਕਰਦੇ ਹਨ ਤੇ ਕੂੜਾ-ਕਰਕਟ ਵੀ ਸੁੱਟਦੇ ਹਨ ਇਸ ਇਲਾਕੇ ` ਆਮ ਤੌਰ `ਤੇ ਕਦੇ ਆਟੋ-ਰਿਕਸਿ਼ਆਂ ਤੇ -ਰਿਕਸਿ਼ਆਂ ਵਾਲੇ ਵੀ ਨਹੀਂ ਜਾਂਦੇ ਪਰ ਵੀਰਵਾਰ ਨੂੰ ਇੱਥੇ ਸੀਨੀਅਰ ਪੁਲਿਸ ਅਧਿਕਾਰੀ ਤੇ ਹੋਰ ਬਹੁਤ ਸਾਰੇ ਵੀਆਈਪੀ ਆਏ ਹੋਏ ਸਨ

 

ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾ ਨੇ ਇਸ ਇਲਾਕੇ ਵਿੱਚ ਕਦੇ ਵੀਆਈਪੀ ਆਉਂਦੇ ਨਹੀਂ ਵੇਖੇ ਹੁਣ ਤੱਕ ਉਨ੍ਹਾਂ ਨੇ ਅਜਿਹੇ ਲੋਕ ਸਿਰਫ਼ ਟੀਵੀ `ਤੇ ਹੀ ਵੇਖੇ ਸਨ ਲੋਕਾਂ ਨੂੰ ਅਫ਼ਸੋਸ ਇਸ ਗੱਲ ਦਾ ਹੈ ਕਿ ਜੇ ਅਧਿਕਾਰੀ ਤੇ ਆਗੂ ਅਜਿਹਾ ਕੋਈ ਦੁਖਾਂਤ ਵਾਪਰਨ ਤੋਂ ਪਹਿਲਾਂ ਆਪੋ-ਆਪਣੇ ਇਲਾਕਿਆਂ ` ਚੱਕਰ ਲਗਾਤਾਰ ਮਾਰਦੇ ਰਹਿਣ, ਤਾਂ ਅਜਿਹੀਆਂ ਦੁਖਦਾਈ ਘਟਨਾਵਾਂ ਕਦੇ ਨਾ ਵਾਪਰਨ  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:father of starved dead three girls not traced