ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਓ-ਪੁੱਤ ਨੇ ਜਾਅਲੀ ਕਾਗਜ਼ਾਂ `ਤੇ ਲਿਆ ਇਕ ਅਰਬ ਦਾ ਕਰਜ਼ਾ, ਗ੍ਰਿਫਤਾਰ

ਪਿਓ-ਪੁੱਤ ਨੇ ਜਾਅਲੀ ਕਾਗਜ਼ਾਂ `ਤੇ ਲਿਆ ਇਕ ਅਰਬ ਦਾ ਕਰਜ਼ਾ

ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਜਆਲੀ ਕਾਗਜ਼ਾਂ ਦੇ ਆਧਾਰ `ਤੇ ਬੈਂਕ ਤੋਂ ਇਕ ਅਰਬ ਰੁਪਏ ਦਾ ਕਰਜ਼ਾ ਲੈਣ ਦੇ ਮਾਮਲੇ `ਚ ਪਿਓ-ਪੁੱਤ ਨੂੰ ਆਈਜੀਆਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ।


ਪਿਉ-ਪੁੱਤ ਔਡੀ ਅਤੇ ਪੋਰਸ਼ ਕਾਰਾਂ ਦੀ ਦਿੱਲੀ ਐਨਸੀਆਰ `ਚ ਸਪਲਾਈ ਕਰਨ ਵਾਲੀ ਕੰਪਨੀ ਦੇ ਮਾਲਕ ਹਨ। ਪੁਲਿਸ ਦਾ ਕਹਿਣਾ ਹੈ ਕਿ ਬ੍ਰਿਟਿਸ਼ ਨਾਗਰਿਕ ਪਿਤਾ ਪੁੱਤਰ ਲੰਡਨ ਭੱਜਣ ਦੀ ਤਿਆਰੀ `ਚ ਸਨ। ਜਾਣਕਾਰੀ ਅਨੁਸਾਰ ਐਚਡੀਐਫਸੀ ਬੈਂਕ ਵੱਲੋਂ 29 ਅਗਸਤ ਨੂੰ ਆਰਥਿਕ ਅਪਰਾਧ ਸ਼ਾਖਾ `ਚ ਸਿ਼ਕਾਇਤ ਦਰਜ ਕਰਵਾਈ ਗਈ ਸੀ। ਇਸ ਸਿ਼ਕਾਇਤ `ਤੇ ਬੈਂਕ ਨੇ ਕਿਹਾ ਕਿ ਸੀ ਕਿ ਬ੍ਰਿਟਿਸ਼ ਨਾਗਰਿਕ ਰਸਪਾਲ ਸਿੰਘ ਤੇ ਉਨ੍ਹਾਂ ਦੇ ਬੇਟਾ ਮੰਧੀਰ ਸਿੰਘ ਦੀ ਕੰਪਨੀ `ਚ ਪੋਰਸ਼ ਤੇ ਆਡੀ ਕਾਰਾਂ ਦਾ ਕਿੱਤਾ ਕਰਦੇ ਹਨ। ਇਸ ਲਈ ਬੈਂਕ ਤੋਂ ਕੰਪਨੀ ਕਰਜ਼ਾ ਆਦਿ ਲੈਂਦੀ ਸੀ।


ਇਸ ਤਹਿਤ ਉਨ੍ਹਾਂ ਜੰਮੂ ਤੇ ਕਸ਼ਮੀਰ ਬੈਂਕ ਵੱਲੋਂ ਕਾਗਜ਼ ਪੇਸ਼ ਕਰਕੇ ਵੱਖ ਵੱਖ ਮਦਾਂ `ਚ ਕਰੀਬ 100 ਕਰੋੜ ਰੁਪਏ ਕਰਜ਼ਾ ਲੈ ਲਿਆ। ਜਦੋਂ ਭੁਗਤਾਨ `ਚ ਸਮੱਸਿਆ ਆਈ ਤਾਂ ਇਸ ਸਾਲ ਬੈਂਕ ਨੇ ਜਾਂਚ ਕੀਤੀ ਤਾਂ ਗੜਬੜੀ ਸਾਹਮਣੇ ਆਈ।


ਬੈਂਕ ਪ੍ਰਤੀਨਿਧ ਨੇ ਮੁਕਦਮਾ ਕਰਵਾਉਣ ਦੌਰਾਨ ਹੀ ਦੋਸ਼ੀਆਂ ਦੇ ਵਿਦੇਸ਼ ਭੱਜਣ ਦਾ ਡਰ ਪ੍ਰਗਟਾਇਆ ਸੀ। ਉਥੇ ਮਾਮਲੇ ਦੀ ਜਾਂਚ ਲਈ ਇੰਸਪੈਕਟਰ ਰਜਨੀਸ਼ ਤੇ ਇੰਸਪੈਕਟਰ ਸ਼ੰਭੂ ਨਾਥ ਦੀ ਟੀਮ ਗਠਤ ਕੀਤੀ ਗਈ। ਟੀਮ ਨੂੰ ਸੂਚਨਾ ਮਿਲੀ ਕਿ ਪਿਤਾ ਪੁੱਤਰ ਲੰਡਨ ਜਾਣ ਲਈ ਆਈਜੀਆਈ ਏਅਰਪੋਰਟ `ਤੇ ਹਨ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:father son took bank loan and arrested from igi airport