ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਠ ਮਹੀਨਿਆਂ ਦੀ ਬੱਚੀ ਨੂੰ ਪਿਤਾ ਨੇ ਨਹਿਰ 'ਚ ਸੁੱਟਿਆ, ਦੋਸ਼ੀ ਕਾਬੂ

ਫਿਰੋਜ਼ਾਬਾਦ ਜ਼ਿਲ੍ਹੇ ਦੇ ਜਸਰਾਨਾ ਥਾਣੇ ਦੇ ਪਿੰਡ ਵਿੱਚ ਪਿਤਾ ਨੇ ਆਪਣੀ ਅੱਠ ਮਹੀਨਿਆਂ ਦੀ ਬੱਚੀ ਨੂੰ ਨਹਿਰ ਵਿੱਚ ਸੁੱਟ ਦਿੱਤਾ। ਸੂਚਨਾ ਉੱਤੇ ਪੁੱਜੀ ਪੁਲਿਸ ਨੇ ਬੱਚੀ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਦੋਸ਼ੀ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

 

ਨਗਲਾ ਬਾਲੇ ਨਿਵਾਸੀ ਰਵੀ ਪੁੱਤਰ ਭੂਰੇ ਸਿੰਘ ਦਾ ਪ੍ਰੇਮ ਵਿਆਹ ਪਿੰਡ ਦਾਰਾਪੁਰ ਰਸੈਨੀ ਦੀ ਰਜਨੀ ਨਾਲ ਹੋਇਆ ਸੀ। ਰਜਨੀ ਦੇ ਗਰਭ ਠਹਿਰਣ ਉੱਤੇ ਪੰਚਾਇਤ ਤੋਂ ਬਾਅਦ ਦੋਵਾਂ ਦਾ ਵਿਆਹ ਹੋਇਆ ਸੀ।

 

ਐਤਵਾਰ ਸਵੇਰੇ ਰਵੀ ਘਰ ਤੋਂ ਆਪਣੀ 8 ਮਹੀਨਿਆਂ ਦੀ ਬੱਚੀ ਰਵਿਯਾ ਨੂੰ ਦਵਾਈ ਦਿਵਾਉਣ ਬਾਜ਼ਾਰ ਲੈ ਜਾਣ ਦਾ ਕਹਿ ਕੇ ਆਇਆ ਸੀ। ਦੋਸ਼ ਹੈ ਕਿ ਸਵੇਰੇ 11 ਵਜੇ ਉਸ ਨੇ ਆਪਣੀ ਬੇਟੀ ਨੂੰ ਪਿੰਡ ਦੇ ਕਿਨਾਰੇ ਨਹਿਰ ਵਿੱਚ ਸੁੱਟ ਦਿੱਤਾ।


ਨਹਿਰ ਦੇ ਕਿਨਾਰੇ ਮੌਜੂਦ ਲੋਕਾਂ ਦੀ ਸੂਚਨਾ 'ਤੇ ਪੁਲਿਸ ਮੌਕੇ ਉੱਤੇ ਪਹੁੰਚੀ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਬੱਚੇ ਦੀ ਲਾਸ਼ ਨੂੰ ਨਹਿਰ ਤੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਦੋਸ਼ੀ ਪਿਤਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

 

ਮਾਮਲੇ ਵਿੱਚ ਜਸਰਾਨਾ ਥਾਣਾ ਇੰਚਾਰਜ ਗਿਰੀਸ਼ਚੰਦਰ ਗੌਤਮ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇੱਕ ਪਿਤਾ ਨੇ ਆਪਣੀ ਅੱਠ ਮਹੀਨੇ ਦੀ ਬੱਚੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਹੈ  ਜਿਸ ਉੱਤੇ ਬੱਚੀ ਦੀ ਲਾਸ਼ ਨੂੰ ਨਹਿਰ ਵਿੱਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 

 

ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪਿੰਡ ਦੇ ਚੌਕੀਦਾਰ ਨੇ ਤਹਰੀਰ ਦਿੱਤੀ ਹੈ। ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਦੋਸ਼ੀ ਰਵੀ ਦਾ ਕਹਿਣਾ ਹੈ ਕਿ ਉਸ ਨੇ ਬੱਚੀ ਨੂੰ ਨਹਿਰ ਦੀ ਪਟੜੀ ਉੱਤੇ ਛੱਡ ਦਿੱਤਾ ਸੀ। ਉਹ ਲਘੂਸ਼ੰਕਾ ਕਰ ਰਿਹਾ ਸੀ ਕਿ ਬੱਚੀ ਨਹਿਰ ਵਿੱਚ ਖੇਡਦੇ ਹੋਏ ਡਿੱਗ ਗਈ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Father throws eight month old girl in canal police detains accused