ਅਗਲੀ ਕਹਾਣੀ

ਦਾਰੁਲ ਉਲੂਮ ਦਾ ਫ਼ਤਵਾ: ਮੁਸਲਿਮ ਔਰਤਾਂ ਨਹੀਂ ਲਾ ਸਕਦੀਆਂ ਨੇਲ-ਪਾਲਿਸ਼

ਦਾਰੁਲ ਉਲੂਮ ਦਾ ਫ਼ਤਵਾ: ਮੁਸਲਿਮ ਔਰਤਾਂ ਨਹੀਂ ਲਾ ਸਕਦੀਆਂ ਨੇਲ-ਪਾਲਿਸ਼

ਦਾਰੁਲ ਉਲੂਮ ਦੇਵਬੰਦ ਨੇ ਔਰਤਾਂ ਬਾਰੇ ਇੱਕ ਫ਼ਤਵਾ ਜਾਰੀ ਕੀਤਾ ਹੈ। ਫ਼ਤਵੇ `ਚ ਔਰਤਾਂ ਦੇ ਨਹੁੰਆਂ `ਤੇ ਲਾਈ ਜਾਣ ਵਾਲੀ (ਨੇਲ) ਪਾਲਿਸ਼ ਨੂੰ ਗ਼ੈਰ-ਇਸਲਾਮਿਕ ਦੱਸਿਆ ਗਿਆ ਹੈ। ਦਾਰੁਲ ਉਲੂਮ ਦੇ ਮੁਫ਼ਤੀ ਇਸਰਾਰ ਮੁਤਾਬਕ ਫ਼ਤਵਾ ਉਨ੍ਹਾਂ ਔਰਤਾਂ ਲਈ ਹੈ, ਜੋ ਸਜਣ ਤੇ ਫ਼ਬਣ ਲਈ ਨਹੁੰਆਂ `ਤੇ (ਨੇਲ) ਪਾਲਿਸ਼ ਲਾਉਂਦੀਆਂ ਹਨ ਜਾਂ ਉਨ੍ਹਾਂ ਨੁੰ ਕਿਸੇ ਵੀ ਤਰ੍ਹਾਂ ਰੰਗਦੀਆਂ ਹਨ। ਇਹ ਇਸਲਾਮ ਦੇ ਖਿ਼ਲਾਫ਼ ਹੈ। ਇਸਲਾਮ `ਚ ਔਰਤਾਂ ਨੂੰ ਨਹੁੰਆਂ `ਤੇ ਸਿਰਫ਼ ਮਹਿੰਦੀ ਲਾਉਣ ਦੀ ਗੱਲ ਕੀਤੀ ਗਈ ਹੈ। ਔਰਤਾਂ ਨੇਲ-ਪਾਲਿਸ਼ ਨਹੀਂ ਲਾ ਸਕਦੀਆਂ।


ਮੁਜ਼ੱਫ਼ਰਨਗਰ ਜਿ਼ਲ੍ਹੇ ਦੇ ਪਿੰਡ ਤੇਵੜਾ ਦੇ ਨਿਵਾਸੀ ਮੁਹੰਮਦ ਤੁਫ਼ੈਲ ਨੇ ਦਾਰੁਲ ਉਲੂਮ ਦੇਵਬੰਦ ਤੋਂ ਪੁੱਛਿਆ ਸੀ ਕਿ ਕੀ ਔਰਤਾਂ ਵਿਆਹ `ਚ ਜਾਂਦੇ ਸਮੇਂ ਜਾਂ ਫਿਰ ਸ਼ੌਕੀਆ ਨੇਲ-ਪਾਲਿਸ਼ ਲਾ ਸਕਦੀਆਂ ਹਨ? ਕੀ ਮਰਦ ਜਾਂ ਔਰਤ ਲਈ ਨਹੁੰ ਵਧਾਉਣਾ ਜਾਇਜ਼ ਹੈ। ਇਸ ਸਬੰਧੀ ਤੁਫ਼ੈਲ ਹੁਰਾਂ ਨੇ ਉਲੂਮ ਦੇ ਇਫਤਾ ਵਿਭਾਗ ਤੋਂ ਲਿਖਤੀ ਚਿੱਠੀ ਲਿਖ ਕੇ ਜਾਣਕਾਰੀ ਮੰਗੀ ਸੀ।


ਮੁਹੰਮਦ ਤੁਫ਼ੈਲ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਦਾਰੁਲ ਉਲੂਮ ਦੇ ਇਫ਼ਤਾ ਵਿਭਾਗ ਨੇ ਕਿਹਾ ਕਿ ਔਰਤਾਂ ਨੂੰ ਬਾਸ਼ਰਤ ਉਂਗਲਾਂ ਦਾ ਸਿ਼ੰਗਾਰ ਕਰਨ ਦੀ ਪ੍ਰਵਾਲਗੀ ਹੈ। ਸੰਸਥਾ `ਚ ਪੁੱਛੇ ਗਏ ਸੁਆਲ ਬਾਰੇ ਮੁਫ਼ਤੀ-ਏ-ਕਰਾਮ ਨੇ ਕਿਹਾ ਕਿ ਔਰਤਾਂ ਉਂਗਲਾਂ `ਤੇ ਰੰਗ-ਬਿਰੰਗ ਨੇਲ-ਪਾਲਿਸ਼ ਲਾ ਸਕਦੀਆਂ ਹਨ ਪਰ ਜਿਸ `ਤੇ ਨਮਾਜ਼ ਫ਼ਰਜ਼ ਹੈ, ਉਸ ਨੂੰ ਨਮਾਜ਼ ਤੋਂ ਪਹਿਲਾਂ ਨੇਲ-ਪਾਲਿਸ਼ ਲਾਹੁਣੀ ਹੋਵੇਗੀ। ਮੁਫ਼ਤੀਆਂ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਔਰਤ ਜਾਂ ਮਰਦ ਦਾ ਨਹੁੰ ਵਧਾਉਣਾ ਵੀ ਮਕਰੂਹ (ਗ਼ੈਰ-ਵਾਜਬ) ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fatwa against Nail Polish for Muslim ladies