ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੈਜ਼ਲ ਸਿੱਦੀਕੀ ਦੇ TikTok ਵੀਡੀਓ ਨੂੰ ਮਹਿਲਾ ਕਮਿਸ਼ਨ ਨੇ ਹਟਾਉਣ ਦੀ ਕੀਤੀ ਮੰਗ

ਨੈਸ਼ਨਲ ਕਮਿਸ਼ਨ ਫਾਰ ਵੂਮੈਨ ਨੇ ਟਿੱਕ ਟਾਕ ਦੇ ਭਾਰਤੀ ਪ੍ਰਬੰਧਨ ਨੂੰ ਤੁਰੰਤ ਵੀਡੀਓ ਹਟਾਉਣ ਲਈ ਕਿਹਾ ਹੈ ਜਿਸ ਵਿੱਚ ਫੈਸਲ ਸਿੱਦੀਕੀ ਨਾਮ ਦਾ ਵਿਅਕਤੀ ਇੱਕ ਔਰਤ ਉੱਤੇ ਤੇਜ਼ਾਬ ਸੁੱਟਣ ਦਾ ਜੁਰਮ ਕਰਦਾ ਹੋਇਆ ਦਿਖਾਇਆ ਗਿਆ ਹੈ।


ਕਮਿਸ਼ਨ ਨੇ ਮਹਾਰਾਸ਼ਟਰ ਪੁਲਿਸ ਨੂੰ ਇਸ ਵੀਡੀਓ ਨੂੰ ਬਣਾਉਣ ਵਾਲੇ ਵਿਅਕਤੀ ਵਿਰੁਧ ਕਾਰਵਾਈ ਕਰਨ ਲਈ ਵੀ ਕਿਹਾ ਹੈ। ਮਹਿਲਾ ਕਮਿਸ਼ਨ ਨੇ ‘ਟਿਕ ਟਾਕ ਇੰਡੀਆ’ ਦੇ ਅਧਿਕਾਰੀ (ਸ਼ਿਕਾਇਤ) ਅਨੁਜ ਭਾਟੀਆ ਨੂੰ ਇੱਕ ਪੱਤਰ ਲਿਖਦਿਆਂ ਕਿਹਾ ਕਿ ਇਹ ਮਾਮਲਾ ਉਸ ਦੇ ਧਿਆਨ ਵਿੱਚ ਇੱਕ ਟਵਿੱਟਰ ਪੋਸਟ ਰਾਹੀਂ ਆਇਆ ਅਤੇ ਵੀਡੀਓ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ।

 

 

ਕਮਿਸ਼ਨ ਦੀ ਚੇਅਰਮੈਨ ਰੇਖਾ ਸ਼ਰਮਾ ਨੇ ਪੱਤਰ ਵਿੱਚ ਕਿਹਾ ਕਿ ਇਹ ਵੀਡੀਓ ਨਾ ਸਿਰਫ ਔਰਤ ਵਿਰੋਧੀ ਹਿੰਸਾ ਨੂੰ ਭੜਕਾ ਰਹੀ ਹੈ, ਬਲਕਿ ਮਰਦ ਪ੍ਰਧਾਨ ਸੋਚ ਨੂੰ ਵੀ ਦਰਸਾਉਂਦੀ ਹੈ। ਰੇਖਾ ਅਨੁਸਾਰ ਇਹ ਵੀਡੀਓ ਫੈਜ਼ਲ ਸਿੱਦੀਕੀ ਨਾਮ ਦੇ ਇਕ ਨੌਜਵਾਨ ਵੱਲੋਂ ਬਣਾਈ ਗਈ ਹੈ ਅਤੇ ਇਹ ਵੀਡੀਓ ਔਰਤਾਂ 'ਤੇ ਤੇਜ਼ਾਬੀ ਹਮਲੇ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।


ਉਨ੍ਹਾਂ ਕਿਹਾ ਕਿ ਵੀਡੀਓ ਹਟਾਉਣ ਦੇ ਨਾਲ-ਨਾਲ ਇਸ ਵਿਅਕਤੀ ਦੀ ਆਈਡੀ ਵੀ ਬਲੌਕ ਕੀਤੀ ਜਾਣੀ ਚਾਹੀਦੀ ਹੈ। ਮਹਾਰਾਸ਼ਟਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਸੁਬੋਧ ਕੁਮਾਰ ਜੈਸਵਾਲ ਨੂੰ ਲਿਖੇ ਪੱਤਰ ਵਿੱਚ ਰੇਖਾ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸੂਚਨਾ ਟੈਕਨਾਲੌਜੀ ਐਕਟ -2000 ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

 

 

......
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fazal Siddiqui TikTok video has created ruckus national Women Commission demands removal