ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਲ-ਮਾਈਨਿੰਗ ਤੇ ਡਿਜੀਟਲ ਮੀਡੀਆ ’ਚ FDI ਨੂੰ ਮਨਜ਼ੂਰੀ

ਕੇਂਦਰੀ ਮੰਤਰੀ ਮੰਡਲ ਦੀ ਅੱਜ ਹੋਈ ਬੈਠਕ ਵਿੱਚ ਕਈ ਵੱਡੇ ਫੈਸਲੇ ਲਏ ਗਏ। ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਪਿਯੂਸ਼ ਗੋਇਲ ਨੇ 100% ਐਫਡੀਆਈ, ਸਿੰਗਲ ਬ੍ਰਾਂਡ ਪ੍ਰਚੂਨ ਅਤੇ ਗੰਨੇ ਦੇ ਕਿਸਾਨਾਂ ਲਈ ਕਈ ਐਲਾਨ ਕੀਤੇ।'

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਸ ਤੋਂ ਇਲਾਵਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ 75 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਵੀ ਕੀਤਾ। ਸਾਲ 2021-22 ਤੱਕ ਸਰਕਾਰ ਵੱਖ-ਵੱਖ ਰਾਜਾਂ ਵਿੱਚ 75 ਨਵੇਂ ਸਰਕਾਰੀ ਮੈਡੀਕਲ ਕਾਲਜ ਖੋਲ੍ਹੇਗੀ।

 

ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਮੈਡੀਕਲ ਕਾਲਜ ਉਨ੍ਹਾਂ ਥਾਵਾਂ 'ਤੇ ਖੁੱਲ੍ਹਣਗੇ ਜਿਥੇ ਪਹਿਲਾਂ ਕੋਈ ਮੈਡੀਕਲ ਕਾਲਜ ਨਹੀਂ ਹੈ ਤੇ ਜਿਹੜੇ ਵਿਕਾਸ ਚ ਪਛੜ ਗਏ ਹਨ। ਇਸ ਪ੍ਰਸਤਾਵ ਦੇ ਲਾਗੂ ਹੋਣ 'ਤੇ 24,375 ਕਰੋੜ ਰੁਪਏ ਖਰਚ ਆਉਣਗੇ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਕੈਬਨਿਟ ਮੀਟਿੰਗ ਦੇ ਮਹੱਤਵਪੂਰਨ ਫੈਸਲੇ

 

- ਕੇਂਦਰੀ ਮੰਤਰੀ ਮੰਡਲ ਨੇ 60 ਲੱਖ ਟਨ ਚੀਨੀ ਦੀ ਨਿਰਯਾਤ ਲਈ 6,268 ਕਰੋੜ ਰੁਪਏ ਦੀ ਨਿਰਯਾਤ ਸਬਸਿਡੀ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।

- ਗੰਨਾ ਕਿਸਾਨਾਂ ਨੂੰ ਸਬਸਿਡੀ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਜਾਏਗੀ।

- ਕੌਮਾਂਤਰੀ ਅਤੇ ਰਾਜ ਆਫਦਾ ਪ੍ਰਬੰਧਨ ਦੀ ਤਰਜ਼ 'ਤੇ ਅੰਤਰਰਾਸ਼ਟਰੀ ਗੱਠਜੋੜ ਆਫਦਾ ਸੰਕਟਕਾਲੀਨ ਢਾਂਚਾ ਸਥਾਪਤ ਕੀਤਾ ਜਾਵੇਗਾ।

- ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਗੱਠਜੋੜ ਆਫਦਾ ਮੁਕਤ ਬੁਨਿਆਦੀ ਢਾਂਚੇ ਦੀ ਸ਼ੁਰੂਆਤ ਕਰਨਗੇ।

- ਕੈਬਨਿਟ ਨੇ 2021-22 ਤਕ 75 ਸਰਕਾਰੀ ਮੈਡੀਕਲ ਕਾਲਜ ਸਥਾਪਤ ਕਰਨ ਨੂੰ ਮਨਜ਼ੂਰੀ ਦਿੱਤੀ।

- ਪ੍ਰਸਤਾਵਿਤ ਨਵੇਂ ਮੈਡੀਕਲ ਕਾਲਜ ਦੇਸ਼ ਵਿਚ ਐਮ ਬੀ ਬੀ ਐਸ ਦੀਆਂ 15,700 ਸੀਟਾਂ ਵਧਾਉਣਗੇ।

-ਪੀਯੂਸ਼ ਗੋਇਲ ਨੇ ਕਿਹਾ- ਮੋਦੀ ਸਰਕਾਰ ਨੇ ਪਿਛਲੇ 5 ਸਾਲਾਂ ਵਿੱਚ ਐਫ.ਡੀ.ਆਈ. ’ਤੇ ਮੁੱਖ ਤੌਰ ਤੇ ਕੰਮ ਕੀਤਾ ਹੈ। ਪਿਛਲੇ ਪੰਜ ਸਾਲਾਂ ਵਿੱਚ ਡੇ ਗੁਣਾ ਐਫ.ਡੀ.ਆਈ. ਆਇਆ ਹੈ।

-ਕੋਲ-ਮਾਈਨਿੰਗ ਅਤੇ ਵਿਕਰੀ ਲਈ 100% ਐਫ.ਡੀ.ਆਈ. ਨੂੰ ਪ੍ਰਵਾਨਗੀ ਦਿੱਤੀ ਗਈ ਹੈ।

-ਸਿੰਗਲ ਬ੍ਰਾਂਡ ਦੇ ਨਿਯਮ ਪ੍ਰਚੂਨ ਲਈ ਆਸਾਨ ਕੀਤੇ ਗਏ ਸਨ।

-ਡਿਜੀਟਲ ਮੀਡੀਆ ਵਿਚ ਸਰਕਾਰ ਦੁਆਰਾ ਅੰਦਾਜਨ 26% ਐਫ.ਡੀ.ਆਈ. ਨੂੰ ਮਨਜ਼ੂਰੀ ਦਿੱਤੀ ਗਈ।

-ਸਿੰਗਲ ਬ੍ਰਾਂਡ ਵਿਕਰੀ ਦੇ ਤਹਿਤ ਆਨਲਾਈਨ ਖੁਦਰਾ ਵਿਕਰੀ ਦੀ ਆਗਿਆ ਦਿੱਤੀ, ਇਸ ਮਾਮਲੇ ਚ ਪਹਿਲਾਂ ਸਟੋਰ ਖੋਲ੍ਹਣ ਦੇ ਲਾਜ਼ਮੀ ਨਿਯਮ ਤੋਂ ਛੋਟ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FDI Approval in Digital Media and Coal Mining