ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ `ਚ ਬਹੁਤ ਜਿ਼ਆਦਾ ਘਟ ਗਿਆ ਸਿੱਧਾ ਵਿਦੇਸ਼ੀ ਨਿਵੇਸ਼

ਭਾਰਤ `ਚ ਬਹੁਤ ਜਿ਼ਆਦਾ ਘਟ ਗਿਆ ਸਿੱਧਾ ਵਿਦੇਸ਼ੀ ਨਿਵੇਸ਼

ਭਾਰਤ `ਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ਼ਡੀਆਈ) ਬਹੁਤ ਜਿ਼ਆਦਾ ਘਟ ਗਿਆ ਹੈ। ਇਸ ਵੇਲੇ ਇਹ ਪਿਛਲੇ ਪੰਜ ਵਰ੍ਹਿਆਂ ਦੇ ਸਭ ਤੋਂ ਨੀਵੇਂ ਪੱਧਰ `ਤੇ ਚਲਾ ਗਿਆ ਹੈ। ਉਦਯੋਗਿਕ ਨੀਤੀ ਅਤੇ ਪ੍ਰੋਤਸਾਹਨ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2017-18 ਦੌਰਾਨ ਇਹ 3 ਫ਼ੀ ਸਦੀ ਦੀ ਦਰ ਨਾਲ 44.85 ਅਰਬ ਡਾਲਰ ਰਹਿ ਗਿਆ। ਸਾਲ 2016-17 ਦੌਰਾਨ ਇਹ 8.67%, 2015-16 ਦੌਰਾਨ 29% 2014-15 ਦੌਰਾਨ ਇਹ 27% ਅਤੇ 2013-14 ਦੌਰਾਨ 8 ਫ਼ੀ ਸਦੀ ਸੀ। ਉਂਝ ਸਾਲ 2012-13 ਦੌਰਾਨ ਇਹ 38% ਘਟਿਆ ਸੀ।

ਸੰਯੁਕਤ ਰਾਸ਼ਟਰ ਦੀ ਵਪਾਰ ਤੇ ਵਿਕਾਸ ਬਾਰੇ ਕਾਨਫ਼ਰੰਸ (ਯੂਐੱਨਸੀਟੀਏਡੀ) ਦੀ ਰਿਪੋਰਟ ਅਨੁਸਾਰ ਸਾਲ 2016 ਦੌਰਾਨ ਭਾਰਤ `ਚ 44 ਅਰਬ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ ਹੋ ਰਿਹਾ ਸੀ।

ਮਾਹਿਰਾਂ ਅਨੁਸਾਰ ਹੁਣ ਦੇਸ਼ ਵਿੱਚ ਨਿਵੇਸ਼ ਦਾ ਰੁਝਾਨ ਮੁੜ ਵਧਾਉਣ ਦੀ ਬਹੁਤ ਜਿ਼ਆਦਾ ਲੋੜ ਹੈ। ਦੇਸ਼ ਵਿੱਚ ਕਾਰੋਬਾਰ ਕਰਨਾ ਹੋਰ ਸੁਖਾਲਾ ਬਣਾਉਣਾ ਹੋਵੇਗਾ, ਵਿਦੇਸ਼ੀ ਨਿਵੇਸ਼ਕ ਤਦ ਹੀ ਭਾਰਤ ਵੱਲ ਆਉਣਗੇ।

ਡੀਲੌਇਟ ਇੰਡੀਆ ਦੇ ਭਾਈਵਾਲ ਅਨਿਲ ਤਾਲਰੇਜਾ ਨੇ ਦੱਸਿਆ ਕਿ ਦਰਅਸਲ ਸਿੱਧੇ ਵਿਦੇਸ਼ੀ ਨਿਵੇਸ਼ ਨਾਲ ਸਬੰਧਤ ਨੀਤੀ ਦੀ ਅਨਿਸ਼ਚਤਤਾ ਤੇ ਗੁੰਝਲਤਾ ਕਾਰਨ ਖਪਤਕਾਰ ਤੇ ਪ੍ਰਚੂਨ ਖੇਤਰ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਘਟਿਆ ਹੈ। ਉਨ੍ਹਾਂ ਦੱਸਿਆ,‘‘ਸਰਕਾਰ ਨੇ ਭਾਵੇਂ ਆਪਣੇ ਨਿਯਮਾਂ `ਚ ਬਹੁਤ ਵੱਡੇ ਪੱਧਰ `ਤੇ ਨਰਮੀ ਲਿਆਂਦੀ ਹੈ ਤੇ ਕਈ ਤਰ੍ਹਾਂ ਦੀਆਂ ਅਸਪੱਸ਼ਟਤਾਵਾਂ ਦੂਰ ਕੀਤੀਆਂ ਹਨ, ਫਿਰ ਵੀ ਕੌਮਾਂਤਰੀ ਖਪਤਕਾਰ ਅਤੇ ਪ੍ਰਚੂਨ ਕੰਪਨੀਆਂ ਭਾਰਤ `ਚ ਆਪਣਾ ਸਰਮਾਇਆ ਲਾਉਣ ਤੋਂ ਕੁਝ ਝਿਜਕ ਰਹੀਆਂ ਹਨ।``

ਉਨ੍ਹਾਂ ਕਿਹਾ ਕਿ ਉਂਝ ਭਾਵੇਂ ਪਹਿਲਾਂ ਦੇ ਮੁਕਾਬਲੇ ਹੁਣ ਭਾਰਤ `ਚ ਕਾਰੋਬਾਰ ਕਰਨਾ ਬਹੁਤ ਸੁਖਾਲਾ ਹੋ ਗਿਆ ਹੈ ਪਰ ਇਹ ਹਾਲੇ ਉਸ ਪੱਧਰ `ਤੇ ਨਹੀਂ ਪੁੱਜ ਸਕਿਆ ਕਿ ਜਿਸ ਨਾਲ ਵਿਦੇਸ਼ੀ ਨਿਵੇਸ਼ਕਾਂ `ਚ ਇੱਕ ਵੱਖਰੀ ਕਿਸਮ ਦਾ ਉਤਸ਼ਾਹ ਪੈਦਾ ਹੋਵੇ।

ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਬਿਸਵਾਜੀਤ ਧਰ ਨੇ ਦੱਸਿਆ ਕਿ ਪਿਛਲੇ ਦੋ ਕੁ ਵਰ੍ਹਿਆਂ ਦੌਰਾਨ ਦੇਸ਼ ਵਿੱਚ ਵੀ ਨਿਵੇਸ਼ ਦੀ ਦਰ ਘਟੀ ਹੈ, ਇਸੇ ਲਈ ਸਿੱਧੇ ਵਿਦੇਸ਼ੀ ਨਿਵੇਸ਼ ਦਾ ਪੱਧਰ ਵੀ ਡਿੱਗਣਾ ਸੁਭਾਵਕ ਹੈ। ਉਨ੍ਹਾਂ ਕਿਹਾ ਕਿ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਲਈ ਹੁਣ ਸਰਕਾਰ ਨੂੰ ਪਹਿਲਾਂ ਦੇਸ਼ ਵਿੱਚ ਵੱਧ ਤੋਂ ਵੱਧ ਸਰਮਾਇਆ ਲਾਉਣਾ ਹੋਵੇਗਾ।