ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

DHFL ’ਚ ਫਸ ਸਕਦੀ ਹੈ 1 ਲੱਖ ਲੋਕਾਂ ਦੀ FD

DHFL ’ਚ ਫਸ ਸਕਦੀ ਹੈ 1 ਲੱਖ ਲੋਕਾਂ ਦੀ FD

ਦੀਵਾਨ ਹਾਊਸਿੰਗ ਫ਼ਾਈਨਾਂਸ ਕਾਰਪੋਰੇਸ਼ਨ (DHFL) ਵਿਰੁੱਧ ਇਸ ਵੇਲੇ ਗੰਭੀਰ ਧੋਖਾਧੜੀਆਂ ਦੀ ਜਾਂਚ ਦਾ ਹੁਕਮ ਦਿੱਤਾ ਜਾ ਸਕਦਾ ਹੈ। ਇਸ ਕੰਪਨੀ ਉੱਤੇ ’ਤੇ ਗੰਭੀਰ ਕਿਸਮ ਦੀਆਂ ਵਿੱਤੀ ਬੇਨਿਯਮੀਆਂ ਕਰਨ ਦੇ ਦੋਸ਼ ਹਨ। SFIO ਵੱਲੋਂ ਇਸ ਦੀ ਜਾਂਚ ਦੇ ਹੁਕਮ ਦਿੱਤੇ ਜਾ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੇ ਕਿਤੇ ਇੰਝ ਹੋ ਗਿਆ, ਤਾਂ DHFL ’ਚ ਇੱਕ ਲੱਖ ਲੋਕਾਂ ਦੀ FD (ਫ਼ਿਕਸਡ ਡਿਪਾਜ਼ਿਟ) ਫਸ ਸਕਦੀ ਹੈ।

 

 

ਕੰਪਨੀਜ਼ ਰਜਿਸਟਰਾਰ ਦੇ ਮੁੰਬਈ ਸਥਿਤ ਦਫ਼ਤਰ ਨੇ DHFL ਬਾਰੇ ਆਪਣੀ ਰਿਪੋਰਟ ਹਾਲੇ ਕੁਝ ਦਿਨ ਪਹਿਲਾਂ ਹੀ ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲੇ ਨੂੰ ਸੌਂਪ ਦਿੱਤੀ ਹੈ। ਸੂਤਰਾਂ ਮੁਤਾਬਕ DHFL ’ਚ ਬੇਨਿਯਮੀਆਂ ਦਾ ਮਾਮਲਾ SFIO ਹਵਾਲੇ ਕਰਨ ਦੇ ਕਈ ਕਾਰਨ ਹਨ। ਰਿਪੋਰਟ ਵਿੱਚ ਧਨ ਦੇ ਗ਼ਬਨ ਤੇ ਬਹੁਤ ਸਾਰਾ ਪੈਸਾ ਇੱਧਰ ਤੋਂ ਉੱਧਰ ਕਰਨ ਦੇ ਸੰਕੇਤ ਮਿਲੇ ਹਨ।

 

 

DHFL ਨੇ ਨਿਬੇੜਾ ਯੋਜਨਾ ਪੇਸ਼ ਕੀਤੀ ਸੀ। ਉਸ ਮੁਤਾਬਕ ਕੰਪਨੀ ਉੱਤੇ ਨਾੱਨ–ਕਨਵਰਟੀਬਲ ਡੀਬੈਂਚਰ ਦੇ 41,431 ਕਰੋੜ ਰੁਪਏ ਬਕਾਇਆ ਹਨ। ਬੈਂਕਾਂ ਦਾ 27,527 ਕਰੋੜ ਰੁਪਏ, 6188 ਕਰੋੜ ਰੁਪਏ ਦੀ FD, 2747 ਕਰੋੜ ਰੁਪਏ ਦੀ ਐਕਸਟਰਨਲ ਕਮਰਸ਼ੀਅਲ ਬਾਰੋਇੰਗ (ECB), ਨੈਸ਼ਨਲ ਹਾਊਸਿੰਗ ਬੈਂਕ (NHB) ਦੇ 2350 ਕਰੋੜ ਰੁਪਏ, ਉੱਪ ਕਰਜ਼ੇ ਤੇ ਪਰਪੈਚੁਅਲ ਕਰਜ਼ੇ ਕ੍ਰਮਵਾਰ 2267 ਕਰੋੜ ਰੁਪਏ ਤੇ 1263 ਕਰੋੜ ਰੁਪਏ ਤੇ ਕਮਰਸ਼ੀਅਲ ਪੇਪਰ 100 ਕਰੋੜ ਰੁਪਏ ਦੇ ਹਨ। ਇੰਝ ਕੰਪਨੀ ਵੱਲ 83,873 ਕਰੋੜ ਰੁਪਏ ਬਕਾਇਆ ਹਨ।

 

 

ਬੈਂਕਾਂ ਸਮੇਤ ਹੋਰ ਬਕਾਏਦਾਰਾਂ ਨੇ ਇੱਕ ਨਿਬੇੜਾ ਯੋਜਨਾ ਪੇਸ਼ ਕੀਤੀ ਹੈ; ਜਿਸ ਅਧੀਨ 10 ਸਾਲਾਂ ਵਿੱਚ ਲੋਕਾਂ ਦੀ ਰਕਮ ਬਿਨਾ ਵਿਆਜ ਦੇ ਵਾਪਸ ਕੀਤੀ ਜਾ ਸਕਦੀ ਹੈ। ਇਸ ਵਿੱਚ FD ਵਾਲੇ ਖਪਤਕਾਰ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੇਵਾ–ਮੁਕਤ ਲੋਕ ਹਨ, ਪਹਿਲੀ ਤਰਜੀਹ ਵਿੱਚ ਹਨ।

 

 

ਕੇਪੀਐੰਮਜੀ ਨੇ ਪਿਛਲੇ ਹਫ਼ਤੇ ਹੀ ਆਪਣੀ ਫ਼ਾਰੈਂਸਿਕ ਆੱਡਿਟ ਰਿਪੋਰਟ ਸੌਂਪੀ ਹੈ। ਇਸ ਵਿੱਚ ਬਹੁਤ ਹੈਰਾਨਕੁੰਨ ਖ਼ੁਲਾਸੇ ਹੋਏ ਹਨ। ਰਿਪੋਰਟ ਮੁਤਾਬਕ DHFL ਨੇ 25 ਅਜਿਹੀਆਂ ਕੰਪਨੀਆਂ ਨੂੰ 14,000 ਕਰੋੜ ਰੁਪਏ ਦਾ ਕਰਜ਼ਾ ਵੰਡਿਆ ਹੈ, ਜਿਨ੍ਹਾਂ ਦਾ ਮੁਨਾਫ਼ਾ ਸਿਰਫ਼ 1 ਲੱਖ ਰੁਪਏ ਸੀ। ਇਸ ਤੋਂ ਇਲਾਵਾ DHFL ਦੇ ਪ੍ਰੋਮੋਟਰਜ਼ ਨੇ ਲਗਭਗ 20,000 ਕਰੋੜ ਰੁਪਏ ਦਾ ਬੈਂਕ ਕਰਜ਼ਾ ਆਪਣੀਆਂ ਖ਼ੁਦ ਦੀਆਂ ਯੂਨਿਟਾਂ ਵਿੱਚ ਟ੍ਰਾਂਸਫ਼ਰ ਕੀਤਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FDs of One lakh people may be entangled in DHFL