ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੈਲਮੇਟ ਪਾ ਕੇ ਪਿਆਜ ਵੇਚ ਰਹੇ ਹਨ ਅਧਿਕਾਰੀ, ਜਾਣੋ ਕੀ ਹੈ ਪੂਰਾ ਮਾਮਲਾ

ਦੇਸ਼ 'ਚ ਪਿਆਜ ਦੀ ਕਮੀ ਲਗਾਤਾਰ ਜਾਰੀ ਹੈ, ਜਿਸ ਕਾਰਨ ਪਿਆਜ ਦੀਆਂ ਕੀਮਤਾਂ ਲਗਾਤਾਰ ਆਸਮਾਨ ਛੋਹ ਰਹੀਆਂ ਹਨ। ਬਿਹਾਰ ਸਟੇਟ ਨੇ ਕੋ-ਆਪਰੇਟਿਵ ਮਾਰਕਟਿੰਗ ਯੂਨੀਅਨ ਲਿਮਟਿਡ (ਬਿਸਕੋਮਾਨ) ਨੇ ਲੋਕਾਂ ਨੂੰ ਸਸਤੇ ਦਾਮ 'ਤੇ ਪਿਆਜ ਉਪਲੱਬਧ ਕਰਵਾਉਣ ਦਾ ਫੈਸਲਾ ਕੀਤਾ ਹੈ। ਪਿਛਲੇ ਕਈ ਦਿਨਾਂ ਤੋਂ ਬਿਸਕੋਮਾਨ ਰਾਜਧਾਨੀ ਪਟਨਾ ਸਮੇਤ ਕਈ ਹੋਰ ਥਾਵਾਂ 'ਤੇ ਕਾਊਂਟਰ ਲਗਾ ਕੇ ਪਿਆਜ ਦੀ ਵਿਕਰੀ ਕਰ ਰਿਹਾ ਹੈ। ਪਰ ਉਸ ਦੇ ਮੁਲਾਜ਼ਮਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ।
 

 

ਅਜਿਹਾ ਹੀ ਮਾਮਲਾ ਬਿਹਾਰ ਦੇ ਭੋਜਪੁਰ ਜ਼ਿਲ੍ਹੇ 'ਚ ਸਾਹਮਣੇ ਆਇਆ ਹੈ, ਜਿਥੇ ਲੋਕਾਂ ਨੇ ਪਿਆਜ ਵੰਡਣ ਸਮੇਂ ਪੱਥਰਬਾਜ਼ੀ ਕਰ ਦਿੱਤੀ। ਦਰਅਸਲ ਆਰਾ ਸ਼ਹਿਰ ਦੇ ਕਈ ਇਲਾਕਿਆਂ 'ਚ ਬਿਸਕੋਮਾਨ ਵੱਲੋਂ ਘੱਟ ਕੀਮਤ 'ਤੇ ਪਿਆਜ ਉਪਲੱਬਧ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਖਰੀਦਣ ਲਈ ਲੋਕਾਂ ਦੀ ਕਾਫੀ ਭੀੜ ਆ ਰਹੀ ਹੈ। ਇਸੇ ਦੌਰਾਨ ਆਰਾ 'ਚ ਪਿਆਜ ਖਰੀਦਣ ਨੂੰ ਲੈ ਕੇ ਦੋ ਗੁੱਟ ਆਪਸ 'ਚ ਭਿੜ ਗਏ ਅਤੇ ਉਸ ਤੋਂ ਬਾਅਦ ਪੱਥਰਬਾਜ਼ੀ ਸ਼ੁਰੂ ਹੋ ਗਈ। ਇਸ ਘਟਨਾ 'ਚ ਬਿਸਕੋਮਾਨ ਦੇ ਸਟਾਫ਼ ਨੂੰ ਵੀ ਸੱਟ ਲੱਗੀ ਹੈ। ਇਸ ਤੋਂ ਬਾਅਦ ਬਿਸਕੋਮਾਨ ਦੇ ਮੁਲਾਜ਼ਮਾਂ ਨੂੰ ਹੈਲਮੇਟ ਪਹਿਨ ਕੇ 35 ਰੁਪਏ ਪ੍ਰਤੀ ਕਿੱਲੋ ਦੀ ਦਰ 'ਤੇ ਪਿਆਜ ਵੇਚਣਾ ਪੈ ਰਿਹਾ ਹੈ।

 


ਸ਼ਹਿਰ 'ਚ ਨੈਫੇ਼ਡ ਦੇ ਸਹਿਯੋਗ ਨਾਲ ਬਿਸਕੋਮਾਨ ਵੱਲੋਂ ਘੱਟ ਕੀਮਤ 'ਤੇ ਪਿਆਜ ਦੀ ਵਿਕਰੀ ਮੰਗਲਵਾਰ ਤੋਂ ਸ਼ੁਰੂ ਕੀਤੀ ਗਈ ਸੀ। 35 ਰੁਪਏ ਕਿੱਲੋ ਪਿਆਜ ਵੇਚੇ ਜਾਣ ਦੀ ਸੂਚਨਾ ਮਿਲੀ ਤਾਂ ਪਿਆਜ ਲੈਣ ਲਈ ਲੋਕਾਂ ਦੀ ਭੀੜ ਉਮੜ ਪਈ। ਆਮ ਲੋਕ ਆਪਣਾ ਕੰਮ ਛੱਡ ਕੇ ਘੰਟੇ ਲਾਈਨਾਂ 'ਚ ਲੱਗ ਕੇ ਪਿਆਜ ਖਰੀਦ ਰਹੇ ਹਨ।
 

 

ਮੀਡੀਆ ਰਿਪੋਰਟਸ ਅਨੁਸਾਰ ਕੋਲਕਾਤਾ ਵਿਚ ਪਿਆਜ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋ ਦੇ ਪਾਰ ਪੁੱਜ ਗਈਆਂ। ਲੋਕਲ ਸਬਜ਼ੀ ਮੰਡੀ ਵਿਚ 120 ਰੁਪਏ ਕਿੱਲੋ ਪਿਆਜ ਵਿੱਕ ਰਿਹਾ ਹੈ। ਇਸੇ ਤਰ੍ਹਾਂ ਚੇਨਈ ਵਿਚ ਖੁਦਰਾ ਪਿਆਜ ਦੀ ਕੀਮਤ 120 ਰੁਪਏ ਪ੍ਰਤੀ ਕਿੱਲੋ ਹੈ। ਕਿਆਮਬੇਡੂ ਦੀ ਮਾਰਕੀਟ ਵਿਚ ਹਰ ਰੋਜ਼ ਪਿਆਜ਼ਾਂ ਦੇ 50 ਟਰੱਕ ਆ ਰਹੇ ਹਨ, ਪਰ ਇਸ ਦੇ ਬਾਵਜੂਦ 40 ਫੀਸਦੀ ਤੱਕ ਦੀ ਮੰਗ ਪੂਰੀ ਨਾ ਹੋਣ ਕਾਰਨ ਕੀਮਤਾਂ ਵਿਚ ਨਿਰੰਤਰ ਵਾਧਾ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fearing stone pelting officials selling onion at Patna