ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਮਰਜੈਂਸੀ ਦੌਰਾਨ ਜੇਲ੍ਹ ਗਏ ਸਨ ਅਰੁਣ ਜੇਤਲੀ

ਐਮਰਜੈਂਸੀ ਦੌਰਾਨ ਜੇਲ੍ਹ ਗਏ ਸਨ ਅਰੁਣ ਜੇਤਲੀ

ਭਾਜਪਾ ਦੇ ਕੱਦਵਾਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਸ਼ਨੀਵਾਰ ਦੀ ਦੁਪਹਿਰ ਦਿੱਲੀ ਦੇ ਏਮਜ਼ ਹਸਪਤਾਲ ਵਿਚ ਆਖਰੀ ਸਾਹ ਲਏ। ਉਹ 66 ਸਾਲ ਦੇ ਸਨ। ਅਰੁਣ ਜੇਤਲੀ ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਵਿਚ ਸਰਗਰਮ ਸਨ। ਸਾਲ 1975 ਵਿਚ ਐਮਰਜੈਂਸੀ ਦੌਰਾਨ ਅਰੁਣ ਜੇਤਲੀ ਵਿਰੋਧ ਕਰਨ ਵਾਲੇ ਆਗੂਆਂ ਵਿਚ ਸ਼ਾਮਲ ਸਨ। ਜੇਤਲੀ ਨੇ ਦੇਸ਼ ਵਿਚ ਐਮਰਜੈਂਸੀ ਖਿਲਾਫ ਸੜਕ ਉਤੇ ਉਤਰਕੇ ਵਿਰੋਧ ਕੀਤਾ ਸੀ। ਇਸ ਕਾਰਨ ਅਰੁਣ ਜੇਤਲੀ ਨੂੰ ਉਸ ਸਮੇਂ ਜੇਲ੍ਹ ਵੀ ਜਾਣਾ ਪਿਆ।

 

ਅਰੁਣ ਜੇਤਲੀ ਨੇ 1975 ਵਿਚ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਸਰਕਾਰ ਖਿਲਾਫ ਅੰਦੋਲਨ ਵਿਚ ਸਰਗਰਮੀ ਨਾਲ ਹਿੱਸਾ ਲਿਆ। ਉਸ ਸਮੇਂ ਉਹ ਯੁਵਾ ਮੋਰਚਾ ਦੇ ਸੰਯੋਜਕ ਸਨ। ਉਨ੍ਹਾਂ ਨੂੰ ਪਹਿਲਾਂ ਅੰਬਾਲਾ ਜੇਲ੍ਹ ਵਿਚ ਅਤੇ ਫਿਰ ਤਿਹਾੜ ਜੇਲ੍ਹ ਵਿਚ ਰੱਖਿਆ ਗਿਆ ਸੀ।

 

ਵਾਜਪਾਈ ਸਰਕਾਰ ਦੌਰਾਨ ਜੇਤਲੀ ਪਹਿਲੇ ਕੈਬਨਿਟ ਮੰਤਰੀ ਵੀ ਸਨ। ਉਨ੍ਹਾਂ ਵਾਧੂ ਕਾਰਜਭਾਰ ਵਜੋਂ ਮੋਦੀ ਸਰਕਾਰ ਵਿਚ ਰੱਖਿਆ ਮੰਤਰੀ ਵਜੋਂ ਕੰਮ ਕੀਤਾ। ਯੂਪੀਏ ਸ਼ਾਸਨ ਦੌਰਾਨ ਉਨ੍ਹਾਂ 2009 ਤੋਂ 2014 ਤੱਕ ਰਾਜ ਸਭਾ ਵਿਚ ਵਿਰੋਧੀ ਆਗੂ ਵਜੋਂ ਕੰਮ ਕੀਤਾ।

 

ਅਰੁਦ ਜੇਤਲੀ ਨੂੰ ਭਾਜਪਾ ਦਾ ਇਕ ਸੁਲਝਿਆ ਹੋਇਆ ਅਤੇ ਕੱਦਵਾਰ ਆਗੂ ਮੰਨਿਆ ਜਾਂਦਾ ਸੀ। ਉਹ ਭਾਰਤ ਦੇ ਵਿੱਤ ਮੰਤਰੀ ਰਹਿ ਚੁੱਕੇ ਹਨ। ਵਿੱਤ ਮੰਤਰੀ ਵਜੋਂ ਉਨ੍ਹਾਂ ਜੀਐਸਟੀ ਵਰਗੇ ਰਿਫਾਰਮ ਦੇਸ਼ ਨੂੰ ਦਿੱਤੇ। ਹਾਲਾਂਕਿ ਜੀਐਸਟੀ ਨੂੰ ਲੈ ਕੇ ਜੇਤਲੀ ਦੀ ਕਿਰਕਿਰੀ ਵੀ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fearless Arun Jaitley had raised voice against Emergency was sent to jail in 1975