ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪਾ–ਬਸਪਾ ਦੇ ਗਠਜੋੜ ਨਾਲ ਫੈਡਰਲ ਫਰੰਟ ਨੂੰ ਮਿਲ ਸਕਦੀ ਹੈ ਮਜ਼ਬੂਤੀ

ਸਪਾ–ਬਸਪਾ ਦੇ ਗਠਜੋੜ ਨਾਲ ਫੈਡਰਲ ਫਰੰਟ ਮਿਲ ਸਕਦੀ ਹੈ ਮਜ਼ਬੂਤੀ

ਸਪਾ - ਬਸਪਾ ਗੱਠਜੋੜ ਵੱਲੋਂ ਕਾਂਗਰਸ ਤੋਂ ਦੂਰੀ ਬਣਾਏ ਜਾਣ ਬਾਅਦ ਇਹ ਚਰਚਾਵਾਂ ਨੇ ਜੋਰ ਫੜ ਲਿਆ ਹੈ ਕਿ  ਭਵਿੱਖ 'ਚ ਇਹ ਸੰਘੀ ਮੋਰਚੇ (ਫੈਡਰਲ ਫਰੰਟ) ਦਾ ਹਿੱਸਾ ਬਣ ਸਕਦਾ ਹੈ।  ਟੀਆਰਐਸ ਮੁਖੀ ਅਤੇ ਤੇਲਗੰਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ  ਗੈਰ-ਭਾਜਪਾ ਅਤੇ ਗ਼ੈਰ-ਕਾਂਗਰਸੀ ਮੋਰਚੇ ਦੀ ਜੋ ਸ਼ੁਰੂਆਤ ਕੀਤੀ ਹੈ,  ਉਸ ਨੂੰ ਉੱਤਰ ਪ੍ਰਦੇਸ਼ 'ਚ ਸਪਾ - ਬਸਪਾ ਦੀ ਇਸ ਪਹਿਲਕਦਮੀ ਨਾਲ ਬਲ ਮਿਲਦਾ ਦਿਖਾ ਰਿਹਾ ਹੈ। ਖਬਰ ਇਹ ਵੀ ਹੈ ਕਿ ਜੇ ਗੈਰ-ਕਾਂਗਰਸੀ ਬਦਲ ਬਣਦਾ ਹੈ ਤਾਂ ਖੱਬੀਆਂ ਪਾਰਟੀਆਂ ਦੀ ਤਰਜੀਹ ਉਸ ਨੂੰ ਹਮਾਇਤ ਕਰਨ ਦੀ ਹੋਵੇਗੀ।

 

ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਜਪਾ ਦੇ ਨਾਲ–ਨਾਲ ਕਾਂਗਰਸ ਤੋਂ ਵੀ ਦੂਰੀ ਬਣਾਉਣ ਵਾਲੇ ਦਲ ਭਵਿੱਖ ਦੀ  ਕੇਂਦਰੀ ਰਾਜਨੀਤੀ ਵਿਚ ਸੰਘੀ ਮੋਰਚੇ (ਫੈਡਰਲ ਫਰੰਟ) ਨਾਲ ਦਿਖਾਈ ਦੇਣਗੇ।  ਇਸ 'ਚ  ਤ੍ਰਿਣਮੂਲ ਕਾਂਗਰਸ, ਬੀਜੂ ਜਨਤਾ ਦਲ, ਵਾਈਐਸਆਰ ਕਾਂਗਰਸ, ਟੀਆਰਐਸ ਦੇ ਨਾਲ–ਨਾਲ ਹੁਣ ਸਪਾ - ਬਸਪਾ ਦੀ ਸੰਭਾਵਨਾ ਵੀ ਵਧ ਗਈ ਹੈ। 

 

ਟੀ ਆਰ ਐਸ ਦੇ ਮੁਖੀ ਅਤੇ ਅਖਿਲੇਸ਼ ਯਾਦਵ ਦੀ ਆਉਣ ਵਾਲੇ ਦਿਨਾਂ 'ਚ ਮੀਟਿੰਗ ਹੋਣ ਦੀ ਉਮੀਦ ਹੈ।  ਸੂਤਰਾਂ ਦਾ ਕਹਿਣਾ ਹੈ ਕਿ ਅਗਲੇ ਦਿਨ ਦਿੱਲੀ ਦੌਰੇ ਦੌਰਾਨ ਰਾਓ ਬਸਪਾ ਦੇ ਮੁਖੀ ਮਾਇਆਵਤੀ ਨਾਲ ਮੁਲਾਕਾਤ ਕਰਨਗੇ।

 

ਰਾਓ ਦੀ ਪਹਿਲਕਦਮੀ 'ਤੇ ਹੁਣ ਤੱਕ ਫੈਡਰਲ ਫਰੰਟ 'ਚ ਜਿਨ੍ਹਾਂ ਪਾਰਟੀਆਂ ਨੇ ਦਿਲਚਸਪੀ ਦਿਖਾਈ ਹੈ, ਉਨ੍ਹਾਂ ਵਿਚ ਤ੍ਰਿਣਮੂਲ ਕਾਂਗਰਸ ਵੀ ਸ਼ਾਮਲ ਹੈ।  ਤ੍ਰਿਣਮੂਲ ਦੇ ਮੁਖੀ ਮਮਤਾ ਬੈਨਰਜੀ, ਨਾਇਡੂ ਦੀਆਂ ਬੈਠਕਾਂ 'ਚ ਕਾਂਗਰਸ ਨਾਲ ਖੜ੍ਹੀ ਜਾਪਦੀ ਹੈ, ਪਰ ਉਹ ਅਗਵਾਈ ਦੇ ਮਾਮਲੇ 'ਤੇ ਕਾਂਗਰਸ ਨਾਲ ਨਹੀਂ ਹੈ। ਹੋਰ ਪਾਰਟੀਆਂ 'ਚ ਓੁੜੀਸਾ ਦੇ ਬੀਜਦ, ਆਂਧਰਾ ਪ੍ਰਦੇਸ਼ ਦੇ ਵਾਈਐਸਆਰ ਕਾਂਗਰਸ ਸ਼ਾਮਲ ਹਨ।  ਤਿੰਨ ਸੂਬਿਆਂ ਅਤੇ ਉੱਤਰ ਪ੍ਰਦੇਸ਼, ਤੇਲੰਗਾਨਾ ਦੀਆਂ ਲੋਕ ਸਭਾ ਸੀਟਾਂ ਜੋੜੀਆਂ ਜਾਣ ਤਾਂ ਉਹ 185 ਸੀਟਾਂ ਬਣਦੀਆਂ ਹਨ। 

 

ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਇਕ ਗੈਰ ਭਾਜਪਾ ਅਤੇ ਗੈਰ ਕਾਂਗਰਸੀ ਮੋਰਚਾ ਬਣਦਾ ਹੈ ਤਾਂ ਖੱਬੀਆਂ ਪਾਰਟੀਆਂ ਵੀ ਇਸ ਦਾ ਹਿੱਸਾ ਬਣ ਸਕਦੀਆਂ ਹਨ।  ਕੇਰਲਾ ਵਿਚ 19 ਸੀਟਾਂ ਹਨ। ਇਸ ਤਰ੍ਹਾਂ ਤੀਜੇ ਮੋਰਚੇ ਦੇ ਪ੍ਰਭਾਵ ਵਾਲੇ ਰਾਜਾਂ ਦੀਆਂ ਸੀਟਾਂ ਦੀ ਗਿਣਤੀ ਦੋ ਸੌ ਤੋਂ ਵੱਧ ਹੋ ਜਾਂਦੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Federal Front can get strength from the SP-BSP stance in Lok Sabha elections 2019