ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰੇ ਕਾਲੋਨੀ ਮੁੰਬਈ ’ਚ ਰੁੱਖ ਵੱਢਣ ਦੇ ਕੇਸ ਦੀ ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਆਰੇ ਕਾਲੋਨੀ ਮੁੰਬਈ ’ਚ ਰੁੱਖ ਵੱਢਣ ਦੇ ਕੇਸ ਦੀ ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਮੈਟਰੋ ਸ਼ੈੱਡ ਬਣਾਉਣ ਲਈ ਮੁੰਬਈ ਦੀ ਆਰੇ ਕਾਲੋਨੀ ’ਚ ਰੁੱਖ ਵੱਢਣ ਦੇ ਮਾਮਲੇ ’ਚ ਸੁਪਰੀਮ ਕੋਰਟ ਦਾ ਇੱਕ ਵਿਸ਼ੇਸ਼ ਬੈਂਚ ਅੱਜ ਸੋਮਵਾਰ ਨੂੰ ‘ਤਤਕਾਲ’ ਆਧਾਰ ਉੱਤੇ ਸੁਣਵਾਈ ਕਰੇਗਾ। ਸੁਪਰੀਮ ਕੋਰਟ ਨੇ ਰੁੱਖ ਵੱਢਣ ਦੇ ਮਾਮਲੇ ਵਿਰੁੱਧ ਰਿਸ਼ਭ ਰੰਜਨ ਨਾਂਅ ਦੇ ਵਿਦਿਆਰਥੀ ਵੱਲੋਂ ਚੀਫ਼ ਜਸਟਿਸ ਨੂੰ ਲਿਖੀ ਚਿੱਠੀ ਦੇ ਆਧਾਰ ਉੱਤੇ ਐਤਵਾਰ ਨੂੰ ਸਪੈਸ਼ਲ ਬੈਂਚ ਦਾ ਗਠਨ ਕੀਤਾ।

 

 

ਸੁਪਰੀਮ ਕੋਰਟ ਨੇ ਚਿੱਠੀ ਨੂੰ ਇੱਕ ਜਨਹਿਤ ਪਟੀਸ਼ਨ ਵਜੋਂ ਦਰਜ ਕਰਨ ਦਾ ਫ਼ੈਸਲਾ ਕੀਤਾ ਹੈ। ਇੱਥੇ ਵਰਨਣਯੋਗ ਹੈ ਕਿ ਮੁੰਬਈ ਨਗਰ ਨਿਗਮ (BMC) ਨੇ ਆਰੇ ਕਾਲੋਨੀ ’ਚ 2,600 ਰੁੱਖ ਵੱਢਣ ਨੂੰ ਮਨਜ਼ੂਰੀ ਦਿੱਤੀ ਸੀ।

 

 

ਸੁਪਰੀਮ ਕੋਰਟ ਦੀ ਵੈੱਬਸਾਈਟ ਉੱਤੇ ਤੁਰਤ–ਫੁਰਤ ਸੁਣਵਾਈ ਸਬੰਧੀ ਨੋਟਿਸ ਪਾਇਆ ਗਿਆ ਹੈ, ਜਿਸ ਅਨੁਸਾਰ ‘ਨੋਟਿਸ ਲਿਆ ਜਾਵੇ ਕਿ ਮਾਮਲੇ ਵਿੱਚ 7 ਅਕਤੂਬਰ, 2019 ਨੂੰ ਸਵੇਰੇ 10 ਵਜੇ ਸੁਣਵਾਈ ਲਈ ਵਿਸ਼ੇਸ਼ ਬੈਂਚ ਦਾ ਗਠਨ ਕੀਤਾ ਗਿਆ ਹੈ।’

 

 

ਮਹਾਰਾਸ਼ਟਰ ਸੂਬੇ ਦੇ ਆਰੇ ਜੰਗਲੀ ਖੇਤਰ ਵਿੱਚ ਰੁੱਖ ਵੱਢਣ ਸਬੰਧੀ ਰਿਸ਼ਭ ਰੰਜਨ ਦੀ 6 ਅਕਤੂਬਰ ਦੀ ਚਿੱਠੀ ਦੇ ਆਧਾਰ ਉੱਤੇ ਇਹ ਫ਼ੈਸਲਾ ਲਿਆ ਗਿਆ ਹੈ।

 

 

ਵਾਤਾਵਰਣ ਕਾਰਕੁੰਨ ਉੱਤਰੀ ਮੁੰਬਈ ਦੀ ਆਰੇ ਕਾਲੋਨੀ ’ਚ ਮੁੰਬਈ ਮੈਟਰੋ ਰੇਲ ਨਿਗਮ ਲਿਮਿਟੇਡ (MMRCL) ਦੇ ਸ਼ੈੱਡ ਦੀ ਉਸਾਰੀ ਲਈ ਬੀਐੱਮਸੀ ਵੱਲੋਂ ਰੁੱਖ ਵੱਢਣ ਦਾ ਵਿਰੋਧ ਕਰ ਰਹੇ ਹਨ। ਮੁੰਬਈ ਹਾਈ ਕੋਰਟ ਨੇ ਰੁੱਖ ਵੱਢਣ ਲਈ ਮੁੰਬਈ ਨਗਰ ਨਿਗਮ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ ਸੀ।

 

 

ਹਾਈ ਕੋਰਟ ਨੇ ਬੀਤੇ ਸਨਿੱਚਰਵਾਰ ਨੂੰ ਰੁੱਖ ਵੱਢਣ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ; ਉਸ ਤੋਂ ਬਾਅਦ ਹੀ BMC ਨੇ ਆਰੇ ’ਚ ਰੁੱਖ ਵੱਢਣੇ ਸ਼ੁਰੂ ਕੀਤੇ ਸਨ। ਰੁੱਖ ਵੱਢਦੇ ਸਮੇਂ ਤੇ ਉਸ ਤੋਂ ਬਾਅਦ ਵੀ ਅਨੇਕ ਮੁੰਡੇ ਤੇ ਕੁੜੀਆਂ ਉਨ੍ਹਾਂ ਵੱਢੇ ਗਏ ਰੁੱਖਾਂ ਨਾਲ ਲਿਪਟ–ਲਿਪਟ ਕੇ ਰੋਂਦੇ ਵੇਖੇ ਗਏ ਸਨ।

 

 

ਇਹ ਨਵੀਂ ਪੀੜ੍ਹੀ 'ਚ ਵਾਤਾਵਰਣ ਪ੍ਰਤੀ ਜਾਗਰੂਕਤਾ ਦਾ ਵੀ ਸਬੂਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Felling of trees in Aarey Colony Mumbai to be heard in Supreme Court today