ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਮਹਿਲਾ ਵਰਕਰ ਅਤੇ ਉਸਦੇ ਬੇਟੇ ਨੂੰ ਮਾਰੀ ਗੋਲੀ

ਭਾਜਪਾ ਮਹਿਲਾ ਵਰਕਰ ਅਤੇ ਉਸਦੇ ਬੇਟੇ ਨੂੰ ਮਾਰੀ ਗੋਲੀ

ਦਿੱਲੀ ਵਿਚ ਰੋਹਿਣੀ ਦੇ ਕੰਝਾਵਲਾ ਖੇਤਰ ਵਿਚ ਭਾਜਪਾ ਦੀ ਇਕ ਸਥਾਨਕ ਵਰਕਰ ਅਤੇਉਸਦੇ ਬੇਟੇ ਨੁੰ ਕਥਿਤ ਤੌਰ ਉਤੇ ਉਸਦੇ ਰਿਸ਼ਤੇਦਾਰ ਨੇ ਗੋਲੀ ਮਾਰ ਦਿੱਤੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਭਾਜਪਾ ਮਹਿਲਾ ਮੋਰਚਾ ਬਾਹਰੀ ਜ਼ਿਲ੍ਹੇ ਦੀ ਮੈਂਬਰ ਰਾਜ ਰਾਣੀ (60) ਅਤੇ ਉਸਦੇ ਬੇਟੇ ਨੇਤਰਪਾਲ (35) ਨੂੰ ਗੋਲੀ ਲੱਗਣ ਬਾਅਦ ਸਰੋਜ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮਹਿਲਾ ਦੀ ਹਾਲਤ ਸਥਿਤ ਹੈ, ਜਦੋਂਕਿ ਉਸਦਾ ਬੇਟਾ ਨਾਜ਼ੁਕ ਸਥਿਤੀ ਵਿਚ ਹੈ। ਰਾਜ ਰਾਣੀ ਨੂੰ ਪੈਰ ਵਿਚ ਗੋਲੀ ਲੱਗੀ ਹੈ, ਜਦੋਂਕਿ ਉਸਦੇ ਬੇਟੇ ਨੂੰ ਪੇਟ ਅਤੇ ਹੱਥ ਵਿਚ ਗੋਲੀ ਲੱਗੀ।

 

ਪੁਲਿਸ ਕਮਿਸ਼ਨਰ (ਰੋਹਿਣੀ) ਐਸਡੀ ਮਿਸ਼ਰਾ ਨੇ ਕਿਹਾ ਕਿ ਪਰਿਵਾਰ ਵਿਚ ਸੰਪਤੀ ਨੂੰ ਲੈ ਕੇ ਝਗੜਾ ਚਲ ਰਿਹਾ ਹੈ। ਮਾਂ–ਬੇਟੇ ਨੂੰ ਹਰਿਆਣਾ ਵਿਚ ਰਹਿਣ ਵਾਲੇ ਇਕ ਰਿਸ਼ਤੇਦਾਰ ਨੇ ਗੋਲੀ ਮਾਰੀ। ਪੁਲਿਸ ਨੇ ਕਿਹਾ ਕਿ ਦੋਸ਼ੀ ਦੀ ਪਹਿਚਾਣ ਕਰ ਲਈ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਹਰਿਆਣਾ ਪੁਲਿਸ ਨਾਲ ਸੰਪਰਕ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Female BJP worker and her son shot in delhi