ਅਗਲੀ ਕਹਾਣੀ

ਤਬਾਹਕੁੰਨ ਹੋਵੇਗੀ ਜੰਮੂ-ਕਸ਼ਮੀਰ ਦੇ ਖ਼ਾਸ ਰੁਤਬੇ ਨਾਲ ਛੇੜਖਾਨੀ: ਮਹਿਬੂਬਾ ਮੁਫ਼ਤੀ

ਤਬਾਹਕੁੰਨ ਹੋਵੇਗੀ ਜੰਮੂ-ਕਸ਼ਮੀਰ ਦੇ ਖ਼ਾਸ ਰੁਤਬੇ ਨਾਲ ਛੇੜਖਾਨੀ: ਮਹਿਬੂਬਾ ਮੁਫ਼ਤੀ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਸੂਬੇ ਦੇ ਵਿਸ਼ੇਸ਼ ਰੁਤਬੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਖਾਨੀ ਸਮੁੱਚੇ ਦੇਸ਼ ਲਈ ਤਬਾਹਕੁੰਨ ਸਿੱਧ ਹੋਵੇਗੀ।


ਇੱਥੇ ਵਰਨਣਯੋਗ ਹੈ ਕਿ ਆਉਂਦੀ 6 ਅਗਸਤ ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਪਟੀਸ਼ਨਾਂ ਦੀ ਸੁਣਵਾਈ ਕਰਨੀ ਹੈ, ਜਿਨ੍ਹਾਂ ਵਿੱਚ ਸੰਵਿਧਾਨ ਦੀ ਧਾਰਾ 35ਏ ਦੀ ਵੈਧਤਾ ਨੂੰ ਚੁਣੌਤੀ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਦੇ ਨਾਗਰਿਕਾਂ ਨੂੰ ਖ਼ਾਸ ਅਧਿਕਾਰ ਤੇ ਹੋਰ ਸਹੂਲਤਾਂ ਇਸੇ ਧਾਰਾ ਦੇ ਆਧਾਰ `ਤੇ ਮਿਲਦੀਆਂ ਹਨ।


ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਆਗੂ ਤੇ ਕਾਰਕੁੰਨ ਸਭ ਧਾਰਾ 35ਏ ਦੇ ਖ਼ਾਤਮੇ ਦੀਆਂ ਕੋਸਿ਼ਸ਼ਾਂ ਦੇ ਵਿਰੁੱਧ ਲੜਨ ਲਈ ਇੱਕਜੁਟ ਹੋ ਚੁੱਕੇ ਹਨ।


ਧਾਰਾ 35ਏ ਨੂੰ ਸੰਵਿਧਾਨ ਵਿੱਚ 1954 ਦੌਰਾਨ ਰਾਸ਼ਟਰੀ ਦੇ ਹੁਕਮ ਰਾਹੀਂ ਜੋੜਿਆ ਗਿਆ ਸੀ। ਇਸ ਧਾਰਾ `ਚ ਇੱਕ ਅਜਿਹੀ ਵਿਵਸਥਾ ਵੀ ਹੈ ਕਿ ਜੇ ਕੋਈ ਔਰਤ ਜੰਮੂ-ਕਸ਼ਮੀਰ ਤੋਂ ਬਾਹਰ ਦੇ ਕਿਸੇ ਵਿਅਕਤੀ ਨਾਲ ਵਿਆਹ ਰਚਾ ਲੈਂਦੀ ਹੈ, ਤਾਂ ਉਸ ਦਾ ਜਾਇਦਾਦ `ਤੇ ਕੋਈ ਅਧਿਕਾਰ ਨਹੀਂ ਰਹਿ ਜਾਂਦਾ।


ਮਹਿਬੂਬਾ ਮੁਫ਼ਤੀ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਅਕਸਰ ਆਖਿਆ ਕਰਦੇ ਸਨ ਕਿ ਇਸ ਸੂਬੇ ਦੀ ਜਨਤਾ ਨੇ ਵੱਡੇ ਨਿਸ਼ਾਨਿਆਂ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ ਤੇ ਸੂਬੇ ਦੀ ਸਮੂਹ ਜਨਤਾ ਨੂੰ ਹੁਣ ਆਪਣੇ ਅਧਿਕਾਰਾਂ ਦੀ ਰਾਖੀ ਕਰਨੀ ਹੋਵੇਗੀ।


ਇਸ ਦੌਰਾਨ ਪਿਛਲੇ ਕੁਝ ਦਿਨਾਂ ਤੋਂ ਇਸੇ ਮੁੱਦੇ ਨੂੰ ਲੈ ਕੇ ਵੱਖਵਾਦੀ ਜੱਥੇਬੰਦੀਆਂ, ਕਾਰੋਬਾਰੀ ਅਦਾਰਿਆਂ ਤੇ ਵਪਾਰਕ ਜੱਥੇਬੰਦੀਆਂ ਦੇ ਨਾਲ-ਨਾਲ ਸਮਾਜਕ ਸੰਗਠਨਾਂ ਵੱਲੋਂ ਸਮੁੱਚੀ ਕਸ਼ਮੀਰ ਵਾਦੀ `ਚ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਧਾਰਾ 35ਏ ਰੱਦ ਕਰਨ ਦੀ ਕੋਈ ਕੋਸਿ਼ਸ਼ ਨਾ ਕੀਤੀ ਜਾਵੇ। ਵੱਖਵਾਦੀ ਪਹਿਲਾਂ ਹੀ ਜੰਮੂ-ਕਸ਼ਮੀਰ `ਚ 5 ਤੇ 6 ਅਗਸਤ ਨੂੰ ਦੋ ਦਿਨਾ ਹੜਤਾਲ ਦਾ ਸੱਦਾ ਦੇ ਚੁੱਕੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fiddling with special status of J and K will be catastrophic says Mehbooba