ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁੰਭ ਮੇਲੇ ’ਚ ਲਗੀ ਭਿਆਨਕ ਅੱਗ, ਬਿਹਾਰ ਦੇ ਰਾਜਪਾਲ ਮਸਾਂ ਬਚੇ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਚ ਚੱਲ ਰਹੇ ਕੁੰਭ ਮੇਲੇ ਚ ਇੱਕ ਵਾਰ ਫਿਰ ਤੋਂ ਵੱਡਾ ਹਾਦਸਾ ਹੋ ਗਿਆ। ਇਸ ਹਾਦਸੇ ਚ ਬਿਹਾਰ ਦੇ ਰਾਜਪਾਲ ਲਾਲਜੀ ਟੰਡਨ ਬਾਲ–ਬਾਲ ਬੱਚ ਗਏ ਹਨ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਦੇਰ ਰਾਤ ਮਿਲੀ ਜਾਣਕਾਰੀ ਮੁਤਾਬਕ ਮੇਲੇ ਦੇ ਇੱਕ ਕੈਂਪ ਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਟੈਂਟ ਪੂਰੀ ਤਰ੍ਹਾਂ ਸੁਆਹ ਹੋ ਗਿਆ। ਘਟਨਾ ਸੈਕਟਰ ਬੀਸ ਦੇ ਅਰੈਲ ਇਲਾਕੇ ਸਥਿਤ ਤ੍ਰਿਵੇਣੀ ਟੈਂਟ ਸਿਟੀ ਚ ਹੋਈ ਹੈ। ਇਸੇ ਟੈਂਟ ਸਿਟੀ ਚ ਰਾਜਪਾਲ ਲਾਲਜੀ ਟੰਡਨ ਰੁਕੇ ਹੋਏ ਸਨ। ਹਾਦਸੇ ਚ ਰਾਜਪਾਲ ਲਾਲਜੀ ਟੰਡਨ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।

 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਜਾਣਕਾਰੀ ਮੁਤਾਬਕ ਰਾਤ ਲਗਭਗ ਢਾਈ ਵਜੇ ਇਸ ਟੈਂਟ ਚ ਅੱਗ ਲੱਗ ਗਈ ਜਦੋਂ ਲਾਲਜੀ ਟੰਡਨ ਡੂੰਘੀ ਨੀਂਦ ਚ ਸੌਂ ਰਹੇ ਸਨ। ਟੰਡਨ ਦਾ ਮੋਬਾਈਲ, ਚਸ਼ਮਾ, ਘੜੀ ਤੇ ਹੋਰ ਸਾਮਾਨ ਅੱਗ ਚ ਸੜ ਗਏ। ਅੱਗ ਲੱਗਣ ਮਗਰੋਂ ਟੰਡਨ ਨੂੰ ਬਚਾ ਕੇ ਰਾਤ ਲਗਭਗ ਸਾਢੇ ਤਿੰਨ ਵਜੇ ਕੁੰਭ ਮੇਲੇ ਚ ਸਰਕਿਟ ਹਾਊਸ ਚ ਤਬਦੀਲ ਕੀਤਾ ਗਿਆ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਦੱਸਣਯੋਗ ਹੇ ਕਿ 15 ਜਨਵਰੀ 2019 ਨੂੰ ਸ਼ੁਰੂ ਹੋਏ ਇਸ ਕੁੰਭ ਮੇਲੇ ਤੋਂ ਠੀਕ 1 ਦਿਨ ਪਹਿਲਾਂ ਦਿਗੰਬਰ ਅਖਾੜੇ ਦੇ ਟੈਂਟ ਚ ਅੱਗ ਲੱਗ ਗਈ ਸੀ। ਉੱਥੇ ਸਿਲੰਡਰ ਫੱਟਣ ਕਾਰਨ ਹੋਈ ਇਸ ਘਟਨਾ ਚ 10 ਟੈਂਟ ਸੜ ਕੇ ਸੁਆਹ ਹੋ ਗਏ ਸਨ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fierce fire that took place in the Kumbh Mela Bihar Governor escaped