ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ 'ਚ 55 ਸਾਲਾ ਔਰਤ ਨਾਲ ਪਹਿਲਾਂ ਬਲਾਤਕਾਰ, ਫਿਰ ਕਤਲ

ਹੈਦਰਾਬਾਦ ਵਿੱਚ 27 ਸਾਲਾ ਵੈਟਰਨਰੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਵਿਰੋਧ ਵਿੱਚ ਜਦੋਂ ਸ਼ਨਿੱਚਰਵਾਰ ਨੂੰ ਦਿੱਲੀ ਵਿੱਚ ਵਿਦਿਆਰਥੀਆਂ ਵੱਲੋਂ ਸਖ਼ਤ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ, ਦੂਜੇ ਪਾਸੇ ਉੱਤਰੀ ਦਿੱਲੀ ਦੇ ਗੁਲਾਬ ਬਾਗ਼ ਵਿੱਚ ਇੱਕ 55 ਸਾਲਾ ਇੱਕ ਔਰਤ ਨਾਲ ਬਲਾਤਕਾਰ ਹੋਣ ਤੋਂ ਬਾਅਦ ਕਤਲ ਕਰ ਦੇਣ ਦੀ ਘਟਨਾ ਦਾ ਖੁਲਾਸਾ ਹੋਇਆ ਹੈ।
 

 

ਪੁਲਿਸ ਨੇ ਦੱਸਿਆ ਕਿ ਔਰਤ ਇੱਕ ਦੁਕਾਨ ਦੇ ਕਮਰੇ ਵਿੱਚ ਰਹਿ ਰਹੀ ਸੀ ਅਤੇ ਪੂਜਾ ਦਾ ਸਾਮਾਨ  ਵੇਚਦੀ ਸੀ। ਜਾਂਚਕਰਤਾਵਾਂ ਦੇ ਅਨੁਸਾਰ ਸ਼ਨਿਚਰਵਾਰ ਸਵੇਰੇ ਇੱਕ 75 ਸਾਲਾ ਬਜ਼ੁਰਗ ਵਿਅਕਤੀ ਆਇਆ, ਜੋ ਰੋਜ਼ਾਨਾ ਉਸ ਦੀ ਦੁਕਾਨ ਉੱਤੇ ਆਇਆ ਕਰਦੇ ਸਨ। ਉਨ੍ਹਾਂ ਵੇਖਿਆ ਕਿ ਦੁਕਾਨ ਬੰਦ ਪਈ ਹੈ।
 

 

ਹਾਲਾਂਕਿ, ਜਦੋਂ ਉਹ ਕਿਸੇ ਅਜੀਬ ਚੀਜ਼ ਦੇ ਵਾਪਰਨ ਦਾ ਇਸ਼ਾਰਾ ਮਿਲਣ ਤੋਂ ਬਾਅਦ ਅੰਦਰ ਗਏ, ਤਾਂ ਉਨ੍ਹਾਂ ਔਰਤ ਨੂੰ ਫਰਸ਼ 'ਤੇ ਬੇਹੋਸ਼ ਪਏ ਵੇਖਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਇਲਾਕੇ ਦੇ ਬਾਕੀ ਲੋਕਾਂ ਨੂੰ ਦੱਸਿਆ ਅਤੇ ਇਹ ਖ਼ਬਰ ਪੁਲਿਸ ਨੂੰ ਦਿੱਤੀ ਗਈ।
 

 

ਪੁਲਿਸ ਟੀਮ 'ਤੇ ਪਹੁੰਚੀ ਅਤੇ ਵੇਖਿਆ ਕਿ ਮਹਿਲਾ ਫਰਸ਼ 'ਤੇ ਪਈ ਹੈ। ਜਦੋਂ ਉਸ ਮਹਿਲਾ ਨੂੰ ਹਸਪਤਾਲ ਲਿਆਂਦਾ ਜਾ ਰਿਹਾ ਸੀ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦੱਸਿਆ ਕਿ ਮੈਡੀਕਲ ਜਾਂਚ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਕਿ ਮਹਿਲਾ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fifty five year old woman raped killed in Delhi amid nationwide outrage over Hyderabad veterinary doctor gang rape murder case