ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

31 ਅਗਸਤ ਤੱਕ ਜ਼ਰੂਰ ਭਰਵਾ ਦੇਵੋ IT ਰਿਟਰਨ, ਨਹੀਂ ਤਾਂ ਲੱਗੂ ਜੁਰਮਾਨਾ

31 ਅਗਸਤ ਤੱਕ ਜ਼ਰੂਰ ਭਰਵਾ ਦੇਵੋ IT ਰਿਟਰਨ, ਨਹੀਂ ਤਾਂ ਲੱਗੂ ਜੁਰਮਾਨਾ

ਜੇ ਤੁਸੀਂ ਹਾਲੇ ਤੱਕ ਆਪਣੀ ਆਮਦਨ ਟੈਕਸ ਰਿਟਰਨ (ITR) ਨਹੀਂ ਭਰੀ, ਤਾਂ ਛੇਤੀ ਕਰੋ। ਮੁਲਾਂਕਣ ਵਰ੍ਹਾ 2019–2020 ਲਈ ਇੰਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ ਆਖ਼ਰੀ ਤਰੀਕ 31 ਅਗਸਤ ਹੇ। ਜੇ ਤੁਸੀਂ ਇਸ ਤਰੀਕ ਤੱਕ ਆਪਣੀ ਟੈਕਸ ਰਿਟਰਨ ਦਾਖ਼ਲ ਨਹੀਂ ਕਰਵਾਉਂਦੇ, ਤਾਂ ਤੁਹਾਨੂੰ 10,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਆਮਦਨ ਟੈਕਸ ਵਿਭਾਗ ਮੁਤਾਬਕ ਸਾਰੇ ਟੈਕਸ–ਦਾਤਿਆਂ ਨੂੰ 31 ਅਗਸਤ ਤੱਕ ਆਪਣੀ ITR ਜਮ੍ਹਾ ਕਰਵਾਉਣੀ ਹੋਵੇਗੀ।  31 ਦਸੰਬਰ, 2019 ਤੱਕ ਜੁਰਮਾਨਾ 5,000 ਰੁਪਏ ਹੈ ਤੇ 31 ਮਾਰਚ ਤੱਕ 10,000 ਰੁਪਏ ਹੈ। ਉਸ ਤੋਂ ਬਾਅਦ ਵੀ ਜੇ ਤੁਸੀਂ ਰਿਟਰਨ ਨਹੀਂ ਭਰਦੇ, ਤਾਂ ਆਮਦਨ ਟੈਕਸ ਵਿਭਾਗ ਤੁਹਾਨੂੰ ਨੋਟਿਸ ਵੀ ਜਾਰੀ ਕਰ ਸਕਦਾ ਹੈ।

ਉਂਝ ਇੱਥੇ ਇੱਕ ਹੋਰ ਕਾਨੂੰਨੀ ਵਿਵਸਥਾ ਵੀ ਹੈ ਕਿ ਜਿਨ੍ਹਾਂ ਦੀ ਆਮਦਨ 5 ਲੱਖ ਰੁਪਏ ਤੋਂ ਵੱਧ ਨਹੀਂ ਹੈ, ਉਨ੍ਹਾਂ ਨੂੰ ਲੇਟ ਫ਼ੀਸ ਵਜੋਂ ਸਿਰਫ਼ ਇੱਕ ਹਜ਼ਾਰ ਰੁਪਏ ਦੀ ਅਦਾ ਕਰਨੇ ਹੋਣਗੇ।

ਜੇ ਤੁਸੀਂ ਨੌਕਰੀ-ਪੇਸ਼ਾ ਹੋ, ਤਾਂ ਆਮਦਨ–ਟੈਕਸ ਰਿਟਰਨ ਦਾਖ਼ਲ ਕਰਦੇ ਸਮੇਂ ਫ਼ਾਰਮ–16 ਜ਼ਰੂਰ ਪੇਸ਼ ਕਰੋ। ਫ਼ਾਰਮ–16 ਨੌਕਰੀਪੇਸ਼ਾ ਲੋਕਾਂ ਨੂੰ ਉਨ੍ਹਾਂ ਦੀਆਂ ਕੰਪਨੀਆਂ ਵੱਲੋਂ ਦਿੱਤਾ ਜਾਂਦਾ ਹੈ। ਆਮ ਤੌਰ ’ਤੇ ਕੰਪਨੀਆਂ 30 ਜੂਨ ਤੱਕ ਆਪਣੇ ਕਰਮਚਾਰੀਆਂ ਨੂੰ ਫ਼ਾਰਮ–16 ਭੇਜ ਦਿੰਦੀਆਂ ਹਨ ਪਰ ਇਸ ਵਾਰ ਤਬਦੀਲੀ ਕਾਰਨ ਇਸ ਵਿੱਚ ਕੁਝ ਦੇਰੀ ਹੋਈ ਹੋ ਸਕਦੀ ਹੈ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਜੇ ਤੁਹਾਨੂੰ ਵੀ ਹਾਲੇ ਤੱਕ ਫ਼ਾਰਮ–16 ਨਹੀਂ ਮਿਲਿਆ, ਤਾਂ ਕੰਪਨੀ ਤੋਂ ਛੇਤੀ ਤੋਂ ਛੇਤੀ ਇਸ ਦੀ ਮੰਗ ਕਰੋ।

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:File ITR before 31st August otherwise you will have to pay fine