ਇਸਰੋ (ISRO – ਭਾਰਤੀ ਪੁਲਾੜ ਖੋਜ ਸੰਗਠਨ) ਨੇ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਵਿਗਿਆਨੀ/ਇੰਜੀਨੀਅਰ ਸਿਵਲ, ਇਲੈਕਟ੍ਰੀਕਲ, ਰੈਫ਼੍ਰੀਜਿਰੇਸ਼ਨ ਤੇ ਏਅਰ ਕੰਡੀਸ਼ਨਿੰਗ ਅਤੇ ਆਰਕੀਟੈਕਚਰ ਇੰਜੀਨੀਅਰਿੰਗ ਦੀਆਂ ਆਸਾਮੀਆਂ ਉੱਤੇ ਭਰਤੀਆਂ ਕੱਢੀਆਂ ਹਨ। ਇਸਰੋ ਨੇ 21 ਆਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 14 ਅਕਤੂਬਰ, 2019 ਹੈ।
ਉਮੀਦਵਾਰ ਨੇ ਫ਼ਸਟ ਡਿਵੀਜ਼ਨ ਵਿੱਚ ਸਿਵਲ ਇੰਜੀਨੀਅਰਿੰਗ ਵਿੱਚ ਬੀਟੈੱਕ ’ਚ 65% ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੋਵੇ। ਹਰੇਕ ਅਰਜ਼ੀ ਲਈ ਫ਼ੀਸ 100 ਰੁਪਏ ਹੈ। ਉਮੀਦਵਾਰ ਆਪਣੇ ਲਾਗਲੀ ਭਾਰਤੀ ਸਟੇਟ ਬੈਂਕ (SBI) ਦੀ ਸ਼ਾਖਾ ਉੱਤੇ ਜਾ ਕੇ ਇੰਟਰਨੈੱਟ ਬੈਂਕਿੰਗ/ਡੇਬਿਟ ਕਾਰਡ ਜਾਂ ‘ਆੱਫ਼ਲਾਈਨ’ ਜਾਂ ਫਿਰ ਭੁਗਤਾਨ ਆੱਨਲਾਈਨ ਕਰ ਸਕਦੇ ਹਨ।
ਅਰਜ਼ੀਆਂ ਜਮ੍ਹਾ ਕਰਵਾਉਣ ਦੀ ਆਖ਼ਰੀ ਤਰੀਕ 16 ਅਕਤੂਬਰ ਹੈ। ਆੱਨਲਾਈਨ ਅਰਜ਼ੀ 14 ਅਕਤੂਬਰ ਤੱਕ ਦਿੱਤੀ ਜਾ ਸਕਦੀ ਹੈ।
ਇਨ੍ਹਾਂ ਸਾਰੀਆਂ ਆਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਰਾਹੀਂ ਹੋਵੇਗੀ; ਜਿਸ ਤੋਂ ਬਾਅਦ ਉਮੀਦਵਾਰਾਂ ਨੂੰ ਇੰਟਰਵਿਊ ਰਾਹੀਂ ਸ਼ਾਰਟ–ਲਿਸਟ ਕੀਤਾ ਜਾਵੇਗਾ।
ਲਿਖਤੀ ਪ੍ਰੀਖਿਆ ਵਿੱਚ 80 ਨੰਬਰਾਂ ਦੇ ਆੱਬਜੈਕਟਿਵ ਟਾਈਪ ਸੁਆਲ ਪੁੱਛੇ ਜਾਣਗੇ; ਜਿਸ ਵਿੱਚੋਂ ਤੁਸੀਂ 60 ਫ਼ੀ ਸਦੀ ਅੰਕ ਲੈਣੇ ਹੋਣਗੇ। ਜੋ ਉਮੀਦਵਾਰ 60 ਫ਼ੀ ਸਦੀ ਅੰਕ ਲੈਣਗੇ; ਸਿਰਫ਼ ਉਨ੍ਹਾਂ ਨੂੰ ਹੀ ਇੰਟਰਵਿਊ ਲਈ ਸੱਦਿਆ ਜਾਵੇਗਾ।
ਇੰਟਰਵਿਊ ਤੋਂ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ।