ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ 'ਤੇ ਅਨੁਰਾਗ ਕਸ਼ਯਪ ਨੇ ਜਤਾਇਆ ਦੁੱਖ

ਉੱਤਰ-ਪੂਰਬੀ ਦਿੱਲੀ 'ਚ ਪਿਛਲੇ ਚਾਰ ਦਿਨਾਂ ਤੋਂ ਭੜਕੀ ਹਿੰਸਾ ਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਇਸ ਹਿੰਸਾ ਬਾਰੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।
 

 

ਆਪਣੇ ਟਵੀਟ 'ਚ ਅਨੁਰਾਗ ਕਸ਼ਯਪ ਨੇ ਲਿਖਿਆ, "ਜ਼ਿੰਦਗੀ ਗੁਜ਼ਰ ਜਾਤੀ ਹੈ ਇੱਕ ਘਰ ਬਨਾਨੇ ਕੋ, ਏਕ ਰਾਤ ਕਾਫੀ ਹੈ ਪੂਰਾ ਮੁਹੱਲਾ ਜਲਾਨੇ ਕੋ।" ਅਨੁਰਾਗ ਕਸ਼ਯਪ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਬਾਲੀਵੁੱਡ ਨਿਰਦੇਸ਼ਕ ਨੇ ਆਪਣੇ ਟਵੀਟ ਰਾਹੀਂ ਦੰਗਾਕਾਰੀਆਂ 'ਤੇ ਨਿਸ਼ਾਨਾ ਸਾਧਿਆ ਹੈ। ਦੱਸ ਦੇਈਏ ਕਿ ਉੱਤਰ-ਪੂਰਬੀ ਦਿੱਲੀ ਵਿੱਚ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 28 ਹੋ ਗਈ ਹੈ।
 

ਅਨੁਰਾਗ ਕਸ਼ਯਪ ਨੇ ਦਿੱਲੀ ਦੀ ਮੌਜੂਦਾ ਸਥਿਤੀ ਬਾਰੇ ਕਈ ਹੋਰ ਟਵੀਟ ਵੀ ਕੀਤੇ ਸਨ, ਜਿਸ 'ਚ ਉਨ੍ਹਾਂ ਨੇ ਰਾਜਧਾਨੀ ਦੇ ਹਾਲਾਤ ਲਈ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। 
 

ਦੱਸ ਦੇਈਏ ਕਿ ਉੱਤਰ-ਪੂਰਬੀ ਦਿੱਲੀ 'ਚ ਬੁੱਧਵਾਰ ਨੂੰ ਮਾਮੂਲੀ ਘਟਨਾਵਾਂ ਨੂੰ ਛੱਡ ਕੇ ਬਹੁਤੇ ਇਲਾਕਿਆਂ 'ਚ ਸ਼ਾਂਤੀ ਰਹੀ। ਹਾਲਾਂਕਿ 15 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ। ਇਸ ਦੇ ਨਾਲ ਹੀ 250 ਤੋਂ ਵੱਧ ਲੋਕ ਜ਼ਖਮੀ ਹਨ, ਜਿਨ੍ਹਾਂ ਵਿੱਚੋਂ 30 ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਰਨ ਵਾਲਿਆਂ 'ਚ ਆਈ.ਬੀ. ਦਾ ਜਵਾਨ ਅੰਕਿਤ ਸ਼ਰਮਾ ਵੀ ਸ਼ਾਮਲ ਹੈ।
 

 

ਇਸ ਦੌਰਾਨ ਹਿੰਸਾ 'ਤੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੇ ਦਿੱਲੀ ਪੁਲਿਸ ਦੇ ਰਵੱਈਏ  'ਤੇ ਸਵਾਲ ਖੜੇ ਕਰਦਿਆਂ ਬਹੁਤ ਸਖਤ ਟਿੱਪਣੀਆਂ ਕੀਤੀਆਂ। ਦੂਜੇ ਪਾਸੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਖੁਦ ਮੋਰਚਾ ਸੰਭਾਲ ਲਿਆ। ਉਨ੍ਹਾਂ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:filmmaker and producer Anurag Kashyap condemn the violence in Delhi